ਪੰਜਾਬ

punjab

ETV Bharat / sports

ਦੂਜੇ ਵਨਡੇ ਵਿਚ ਕਪਤਾਨ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ - 2ND ODI MATCH

ਭਾਰਤ ਦੀ ਪਲੇਇੰਗ ਇਲੈਵਨ ਵਿਚ ਇਕਲੌਤਾ ਬਦਲਾਅ Deepak Chahar ਦੇ ਰੂਪ ਵਿਚ ਹੋਇਆ ਹੈ, ਉਸ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਮੌਕਾ ਮਿਲਿਆ ਹੈ।

INDIA VS ZIMBABWE
RAHUL WON THE TOSS

By

Published : Aug 20, 2022, 2:17 PM IST

ਹਰਾਰੇ ਭਾਰਤ ਅਤੇ ਜ਼ਿੰਬਾਬਵੇ (India and Zimbabwe) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਹਰਾਰੇ ਸਪੋਰਟਸ ਕਲੱਬ ਵਿਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ (Team India) ਦੇ ਕਪਤਾਨ ਕੇਐਲ ਰਾਹੁਲ (captain KL Rahul) ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਜਿੱਤ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਦੀ ਪਲੇਇੰਗ ਇਲੈਵਨ 'ਚ ਇਕਲੌਤਾ ਬਦਲਾਅ ਦੀਪਕ ਚਾਹਰ (Deepak Chahar) ਦੇ ਰੂਪ 'ਚ ਹੋਇਆ ਹੈ, ਉਸ ਦੀ ਜਗ੍ਹਾ ਸ਼ਾਰਦੁਲ ਠਾਕੁਰ (Shardul Thakur) ਨੂੰ ਮੌਕਾ ਮਿਲਿਆ ਹੈ।

ਦੋਵੇਂ ਟੀਮਾਂ ਇਸ ਪ੍ਰਕਾਰ ਹਨ

ਭਾਰਤ: ਸ਼ਿਖਰ ਧਵਨ, ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਕੇਐੱਲ ਰਾਹੁਲ (ਕੈਪਟਨ), ਦੀਪਕ ਹੁੱਡਾ, ਸੰਜੂ ਸੈਮਸਨ (ਵਿਕੇਟ), ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਪ੍ਰਾਨੰਦ ਕ੍ਰਿਸ਼ਨ, ਮੁਹੰਮਦ ਸਿਰਾਜ।

ਜ਼ਿੰਬਾਬਵੇ:ਇਨੋਸੈਂਟ ਕਾਇਆ, ਟਾਕੁਡਜ਼ਵਾਨਾਸ਼ੇ ਕੈਟਾਨੋ, ਵੇਸਲੇ ਮਧੇਵੇਰੇ, ਸੀਨ ਵਿਲੀਅਮਜ਼, ਸ਼ਿਕੰਦਰ ਰਜ਼ਾ, ਰੇਜਿਸ ਚੱਕਾਬਵਾ (ਡਬਲਯੂ/ਸੀ), ਰਿਆਨ ਬਰਲ, ਲੂਕ ਜੋਂਗਵੇ, ਬ੍ਰੈਡ ਇਵਾਨਸ, ਵਿਕਟਰ ਨਿਯੂਚੀ, ਤਨਾਕਾ ਚਿਵਾਂਗਾ।

ਇਹ ਵੀ ਪੜ੍ਹੋ:-ਕੇਐਲ ਰਾਹੁਲ ਨੇ ਕਿਹਾ, ਗੇਂਦਬਾਜ਼ਾਂ ਦਾ ਬੇਹਤਰੀਨ ਪ੍ਰਦਰਸ਼ਨ ਦੇਖ ਕੇ ਚੰਗਾ ਲੱਗਾ

ABOUT THE AUTHOR

...view details