ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਨੇ ਆਲ ਰਾਊਂਡਰ ਅਕਸ਼ਰ ਪਟੇਲ ਦੀਆਂ 35 ਗੇਂਦਾ ਵਿੱਚ ਪੰਜ ਛੱਕੇ ਤੇ 3 ਚੌਕਿਆਂ ਦੀ ਮਦਦ ਨਾਲ 64 ਦੌੜਾਂ ਦੀ ਪਾਰੀ ਦੇ ਦਮ ਉੱਤੇ ਐਤਵਾਰ ਨੂੰ ਰੋਮਾਂਚ ਭਰੇ ਦੂਜੇ ਵਨਡੇ ਅੰਤਰਰਾਸ਼ਟਰੀ ਮੈਚ ਵਿੱਚ ਵੈਸਟਇੰਡੀਜ਼ ਨੂੰ 2 ਗੇਂਦਾ ਦੇ ਰਹਿੰਦਿਆ ਵੀ 2 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਟੀਮ ਭਾਰਤ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਬੜ੍ਹਤ ਹਾਸਲ ਕੀਤੀ। ਭਾਰਤ ਨੇ ਪਹਿਲੇ ਵਨਡੇ ਵਿੱਚ ਤਿੰਨ ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।
ਇਹ ਵਨਡੇ ਕ੍ਰਿਕਟ 'ਚ ਵੈਸਟਇੰਡੀਜ਼ 'ਤੇ ਭਾਰਤ ਦੀ ਲਗਾਤਾਰ 12ਵੀਂ ਸੀਰੀਜ਼ ਜਿੱਤ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਕਿਸੇ ਇੱਕ ਟੀਮ ਨੂੰ ਲਗਾਤਾਰ ਸਭ ਤੋਂ ਵੱਧ ਸੀਰੀਜ਼ ਵਿੱਚ ਹਰਾਉਣ ਦਾ ਵਿਸ਼ਵ ਰਿਕਾਰਡ ਬਣਾ ਲਿਆ ਹੈ। ਪਿਛਲਾ ਰਿਕਾਰਡ ਪਾਕਿਸਤਾਨ ਦੇ ਨਾਂ ਸੀ। ਪਾਕਿਸਤਾਨੀ ਟੀਮ ਨੇ ਜ਼ਿੰਬਾਬਵੇ ਨੂੰ ਲਗਾਤਾਰ 11 ਵਨਡੇ ਸੀਰੀਜ਼ 'ਚ ਹਰਾਇਆ ਹੈ। ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ, ਭਾਰਤੀ ਕ੍ਰਿਕਟ ਟੀਮ ਨੇ 2007 ਤੋਂ ਬਾਅਦ ਵੈਸਟਇੰਡੀਜ਼ ਦੇ ਖਿਲਾਫ ਇੱਕ ਵੀ ਇੱਕ ਰੋਜ਼ਾ ਲੜੀ ਨਹੀਂ ਹਾਰੀ ਹੈ।