- ਏਸ਼ੀਆ ਕੱਪ ਦੇ ਫਾਈਨਲ 'ਚ ਪਹੁੰਚਿਆ ਭਾਰਤ, ਸ਼੍ਰੀਲੰਕਾ ਨੂੰ 41 ਦੌੜਾਂ ਨਾਲ ਹਰਾਇਆ
ਭਾਰਤ ਨੇ ਏਸ਼ੀਆ ਕੱਪ ਦੇ ਸੁਪਰ 4 ਮੈਚ ਵਿੱਚ ਸ਼੍ਰੀਲੰਕਾ ਨੂੰ 41 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ 2023 ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਟੀਮ ਇੰਡੀਆ ਏਸ਼ੀਆ ਕੱਪ 2023 ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਭਾਰਤ ਵੱਲੋਂ ਦਿੱਤੇ 214 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ 41.3 ਓਵਰਾਂ ਵਿੱਚ 172 ਦੌੜਾਂ ਦੇ ਸਕੋਰ ’ਤੇ ਆਲ ਆਊਟ ਹੋ ਗਈ। ਭਾਰਤ ਲਈ ਸਟਾਰ ਸਪਿਨਰ ਕੁਲਦੀਪ ਯਾਦਵ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਨੇ ਵੀ 2-2 ਵਿਕਟਾਂ ਲਈਆਂ।
- Ind vs SL Live Updates: ਸ਼੍ਰੀਲੰਕਾ ਦੀ 8ਵੀਂ ਵਿਕਟ 41ਵੇਂ ਓਵਰ ਵਿੱਚ ਡਿੱਗੀ
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਹਰਫਨਮੌਲਾ ਹਾਰਦਿਕ ਪੰਡਯਾ ਨੇ 2 ਦੌੜਾਂ ਦੇ ਨਿੱਜੀ ਸਕੋਰ 'ਤੇ 41ਵੇਂ ਓਵਰ ਦੀ 5ਵੀਂ ਗੇਂਦ 'ਤੇ ਮਹਿਸ਼ ਥੀਕਸ਼ਾਨਾ ਨੂੰ ਸੂਰਿਆਕੁਮਾਰ ਯਾਦਵ (ਬਦਲੀ ਖਿਡਾਰੀ) ਹੱਥੋਂ ਕੈਚ ਆਊਟ ਕਰਵਾ ਦਿੱਤਾ। ਸ਼੍ਰੀਲੰਕਾ ਦਾ ਸਕੋਰ 41 ਓਵਰਾਂ ਤੋਂ ਬਾਅਦ (172/8)। ਸ਼੍ਰੀਲੰਕਾ ਨੂੰ ਹੁਣ ਜਿੱਤ ਲਈ 54 ਗੇਂਦਾਂ ਵਿੱਚ 42 ਦੌੜਾਂ ਦੀ ਲੋੜ ਹੈ। ਇਸ ਦੇ ਨਾਲ ਹੀ ਭਾਰਤ ਨੂੰ ਮੈਚ ਜਿੱਤਣ ਲਈ 2 ਵਿਕਟਾਂ ਦੀ ਲੋੜ ਹੈ।
- Ind vs SL Live Updates: ਸ਼੍ਰੀਲੰਕਾ ਦੀ 7ਵੀਂ ਵਿਕਟ 38ਵੇਂ ਓਵਰ ਵਿੱਚ ਡਿੱਗੀ
ਭਾਰਤ ਦੇ ਸਟਾਰ ਸਪਿਨਰ ਰਵਿੰਦਰ ਜਡੇਜਾ ਨੇ 41 ਦੌੜਾਂ ਦੇ ਨਿੱਜੀ ਸਕੋਰ 'ਤੇ 38ਵੇਂ ਓਵਰ ਦੀ ਤੀਜੀ ਗੇਂਦ 'ਤੇ ਧਨੰਜੈ ਡੀ ਸਿਲਵਾ ਨੂੰ ਸ਼ੁਭਮਨ ਗਿੱਲ ਹੱਥੋਂ ਕੈਚ ਆਊਟ ਕਰਵਾ ਦਿੱਤਾ। ਸ਼੍ਰੀਲੰਕਾ ਦਾ ਸਕੋਰ 38 ਓਵਰਾਂ ਤੋਂ ਬਾਅਦ (162/7)
- Ind vs SL Live Updates : 30 ਓਵਰਾਂ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ (125/6)
ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਏਸ਼ੀਆ ਕੱਪ ਸੁਪਰ 4 ਦਾ ਮੈਚ ਹੁਣ ਰੋਮਾਂਚਕ ਸਥਿਤੀ 'ਚ ਪਹੁੰਚ ਗਿਆ ਹੈ। 30 ਓਵਰਾਂ ਦੇ ਅੰਤ 'ਤੇ ਸ਼੍ਰੀਲੰਕਾ ਦਾ ਸਕੋਰ 6 ਵਿਕਟਾਂ ਦੇ ਨੁਕਸਾਨ 'ਤੇ 126 ਦੌੜਾਂ ਹੈ। ਸ੍ਰੀਲੰਕਾ ਨੂੰ ਹੁਣ ਮੈਚ ਜਿੱਤਣ ਲਈ 120 ਗੇਂਦਾਂ ਵਿੱਚ 89 ਦੌੜਾਂ ਦੀ ਲੋੜ ਹੈ। ਜਦਕਿ ਭਾਰਤ ਨੂੰ ਮੈਚ ਜਿੱਤਣ ਲਈ 4 ਵਿਕਟਾਂ ਦੀ ਲੋੜ ਹੈ। ਸ਼੍ਰੀਲੰਕਾ ਦੇ ਬੱਲੇਬਾਜ਼ ਧਨੰਜੇ ਡੀ ਸਿਲਵਾ (31) ਅਤੇ ਡੁਨਿਥ ਵੇਲਾਲੇਜ (8) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ।
- Ind vs SL Live Updates: ਸ਼੍ਰੀਲੰਕਾ ਦੀ ਚੌਥੀ ਵਿਕਟ 18ਵੇਂ ਓਵਰ ਵਿੱਚ ਡਿੱਗੀ
ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਸਾਦਿਰਾ ਸਮਰਵਿਕਰਮਾ ਨੂੰ 17 ਦੌੜਾਂ ਦੇ ਨਿੱਜੀ ਸਕੋਰ 'ਤੇ 18ਵੇਂ ਓਵਰ ਦੀ ਤੀਜੀ ਗੇਂਦ 'ਤੇ ਕੇਐੱਲ ਰਾਹੁਲ ਹੱਥੋਂ ਸਟੰਪ ਕਰਵਾ ਦਿੱਤਾ। 18 ਓਵਰਾਂ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ (69/4)
- Ind vs SL Live Updates : 10 ਓਵਰਾਂ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ (39/3)
ਭਾਰਤ ਵੱਲੋਂ ਦਿੱਤੇ 214 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। 8 ਓਵਰਾਂ ਦੇ ਅੰਤ 'ਤੇ ਸ਼੍ਰੀਲੰਕਾ ਦਾ ਸਕੋਰ 3 ਵਿਕਟਾਂ ਦੇ ਨੁਕਸਾਨ 'ਤੇ 39 ਦੌੜਾਂ ਹੈ। ਸਾਦਿਰਾ ਸਮਰਾਵਿਕਰਮਾ (4) ਅਤੇ ਚਰਿਥ ਅਸਾਲੰਕਾ (8) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ
- Ind vs SL Live Updates: ਸ਼੍ਰੀਲੰਕਾ ਨੂੰ 8ਵੇਂ ਓਵਰ ਵਿੱਚ ਤੀਜਾ ਝਟਕਾ ਲੱਗਾ
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ 8ਵੇਂ ਓਵਰ ਦੀ ਪਹਿਲੀ ਗੇਂਦ 'ਤੇ 2 ਦੌੜਾਂ ਦੇ ਨਿੱਜੀ ਸਕੋਰ 'ਤੇ ਦਿਮੁਥ ਕਰੁਣਾਰਤਨੇ ਨੂੰ ਪਹਿਲੀ ਸਲਿਪ 'ਤੇ ਖੜ੍ਹੇ ਸ਼ੁਭਮਨ ਗਿੱਲ ਹੱਥੋਂ ਕੈਚ ਆਊਟ ਕਰਵਾ ਦਿੱਤਾ। 8 ਓਵਰਾਂ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ (26/3)
- Ind vs SL Live Updates: ਸ਼੍ਰੀਲੰਕਾ ਦੀ ਦੂਜੀ ਵਿਕਟ 7ਵੇਂ ਓਵਰ ਵਿੱਚ ਡਿੱਗੀ
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 15 ਦੌੜਾਂ ਦੇ ਨਿੱਜੀ ਸਕੋਰ 'ਤੇ 7ਵੇਂ ਓਵਰ ਦੀ ਚੌਥੀ ਗੇਂਦ 'ਤੇ ਕੁਸਲ ਮੇਂਡਿਨਸ ਨੂੰ ਸੂਰਿਆਕੁਮਾਰ ਯਾਦਵ (ਬਦਲੀ ਖਿਡਾਰੀ) ਹੱਥੋਂ ਕੈਚ ਆਊਟ ਕਰਵਾ ਦਿੱਤਾ। 7 ਓਵਰਾਂ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ (25/2)
- Ind vs SL Live Updates: ਤੀਸਰੇ ਓਵਰ 'ਚ ਸ਼੍ਰੀਲੰਕਾ ਨੂੰ ਲੱਗਿਆ ਪਹਿਲਾ ਝਟਕਾ
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 6 ਦੌੜਾਂ ਦੇ ਨਿੱਜੀ ਸਕੋਰ 'ਤੇ ਤੀਜੇ ਓਵਰ ਦੀ ਪਹਿਲੀ ਗੇਂਦ 'ਤੇ ਪਥੁਮ ਨਿਸਾਂਕਾ ਨੂੰ ਕੇਐੱਲ ਰਾਹੁਲ ਹੱਥੋਂ ਕੈਚ ਆਊਟ ਕਰਵਾ ਦਿੱਤਾ। 3 ਓਵਰਾਂ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ (7/1)
- Ind vs SL Live Updates: ਸ਼੍ਰੀਲੰਕਾ ਦੀ ਬੱਲੇਬਾਜ਼ੀ ਸ਼ੁਰੂ
ਸ਼੍ਰੀਲੰਕਾ ਲਈ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਅਤੇ ਦਿਮੁਥ ਕਰੁਣਾਰਤਨੇ ਓਪਨਿੰਗ ਕਰਨ ਲਈ ਮੈਦਾਨ 'ਤੇ ਆਏ। ਭਾਰਤ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਪਹਿਲਾ ਓਵਰ ਸੁੱਟਿਆ। 1 ਓਵਰ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ (7/0)
- Ind vs SL Live Updates: ਭਾਰਤ ਦੀ ਪਾਰੀ 49.1 ਓਵਰਾਂ ਵਿੱਚ 213 ਦੌੜਾਂ ਦੇ ਸਕੋਰ 'ਤੇ ਸਮਾਪਤ ਹੋ ਗਈ
ਟੀਮ ਇੰਡੀਆ ਨੇ ਸ਼੍ਰੀਲੰਕਾ ਖਿਲਾਫ ਏਸ਼ੀਆ ਕੱਪ ਦੇ ਸੁਪਰ 4 ਮੈਚ 'ਚ ਸਿਰਫ 213 ਦੌੜਾਂ ਬਣਾਈਆਂ ਹਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਚੰਗੀ ਸ਼ੁਰੂਆਤ ਤੋਂ ਬਾਅਦ ਭਾਰਤ ਦੀ ਪਾਰੀ ਫਿੱਕੀ ਪੈ ਗਈ। ਰੋਹਿਤ ਸ਼ਰਮਾ (53) ਅਤੇ ਸ਼ੁਭਮਨ ਗਿੱਲ (19) ਨੇ 80 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕਰਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ। ਪਰ ਇਸ ਤੋਂ ਬਾਅਦ ਗੇਂਦਬਾਜ਼ੀ ਕਰਨ ਆਏ ਦੁਨਿਥ ਵੇਲਾਲੇਜ ਨੇ ਭਾਰਤ ਦੀ ਪਾਰੀ ਨੂੰ ਤਬਾਹ ਕਰ ਦਿੱਤਾ। ਵੇਲਾਲੇਗੇ ਨੇ ਵਨਡੇ ਵਿਚ 5 ਪਹਿਲੀਆਂ ਵਿਕਟਾਂ ਲੈ ਕੇ ਭਾਰਤੀ ਪਾਰੀ ਦੀ ਕਮਰ ਤੋੜ ਦਿੱਤੀ। ਇੱਕ ਸਮੇਂ ਭਾਰਤ 200 ਦੌੜਾਂ ਬਣਾਉਣ ਲਈ ਵੀ ਸੰਘਰਸ਼ ਕਰ ਰਿਹਾ ਸੀ ਪਰ ਆਖਰੀ ਓਵਰ ਵਿੱਚ ਅਕਸ਼ਰ ਪਟੇਲ ਨੇ 26 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਇਆ। ਮੈਚ ਜਿੱਤਣ ਲਈ ਸ਼੍ਰੀਲੰਕਾ ਨੂੰ 50 ਓਵਰਾਂ 'ਚ 214 ਦੌੜਾਂ ਦਾ ਟੀਚਾ ਹਾਸਲ ਕਰਨਾ ਹੋਵੇਗਾ।
- Ind vs SL Live Updates : ਕੋਲੰਬੋ ਵਿੱਚ ਮੀਂਹ ਰੁਕਿਆ, ਗੇਮ ਜਲਦੀ ਸ਼ੁਰੂ ਹੋਵੇਗਾ ਮੈਚ
ਕੋਲੰਬੋ ਵਿੱਚ ਮੀਂਹ ਰੁਕ ਗਿਆ ਹੈ। ਮੈਦਾਨ ਤੋਂ ਕਵਰ ਹਟਾਏ ਜਾ ਰਹੇ ਹਨ। ਖੇਡ ਜਲਦੀ ਹੀ ਦੁਬਾਰਾ ਸ਼ੁਰੂ ਹੋਵੇਗੀ। ਮੈਚ ਦੇ ਓਵਰ ਨਹੀਂ ਕੱਟੇ ਜਾਣਗੇ। ਸਿਰਫ਼ 50-50 ਓਵਰਾਂ ਦਾ ਪੂਰਾ ਮੈਚ ਹੀ ਖੇਡਿਆ ਜਾਵੇਗਾ।
- Ind vs SL Live Updates: ਕੋਲੰਬੋ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ
ਜਿਵੇਂ ਹੀ ਭਾਰਤ ਦੀ ਪਾਰੀ ਦੇ 47 ਓਵਰ ਪੂਰੇ ਹੋਏ ਤਾਂ ਮੈਦਾਨ 'ਤੇ ਮੀਂਹ ਨੇ ਦਸਤਕ ਦੇ ਦਿੱਤੀ। ਮੈਦਾਨ 'ਤੇ ਜ਼ੋਰਦਾਰ ਮੀਂਹ ਪੈ ਰਿਹਾ ਹੈ। 47 ਓਵਰਾਂ ਦੇ ਅੰਤ ਤੱਕ ਭਾਰਤ ਨੇ 9 ਵਿਕਟਾਂ ਦੇ ਨੁਕਸਾਨ 'ਤੇ 197 ਦੌੜਾਂ ਬਣਾ ਲਈਆਂ ਸਨ। ਅਕਸ਼ਰ ਪਟੇਲ (15) ਅਤੇ ਮੁਹੰਮਦ ਸਿਰਾਜ (2) ਦੌੜਾਂ ਬਣਾਉਣ ਤੋਂ ਬਾਅਦ ਮੈਦਾਨ 'ਤੇ ਮੌਜੂਦ ਹਨ। ਸ਼੍ਰੀਲੰਕਾ ਦੇ ਨੌਜਵਾਨ ਲੈੱਗ ਸਪਿਨਰ ਡੁਨਿਥ ਵੇਲਾਲੇਜ ਨੇ ਵਨਡੇ ਵਿੱਚ 5 ਪਹਿਲੀਆਂ ਵਿਕਟਾਂ ਲੈ ਕੇ ਭਾਰਤ ਦੀ ਪਾਰੀ ਨੂੰ ਹਿਲਾ ਕੇ ਰੱਖ ਦਿੱਤਾ।
-
Ind vs SL Live Updates: ਭਾਰਤ ਨੂੰ 43ਵੇਂ ਓਵਰ ਵਿੱਚ ਦੋ ਝਟਕੇ ਲੱਗੇ
ਸ਼੍ਰੀਲੰਕਾ ਦੇ ਆਫ ਸਪਿਨਰ ਚਰਿਥ ਅਸਾਲੰਕਾ ਨੇ 43ਵੇਂ ਓਵਰ ਦੀ ਪਹਿਲੀ ਗੇਂਦ 'ਤੇ 5 ਦੌੜਾਂ ਦੇ ਨਿੱਜੀ ਸਕੋਰ 'ਤੇ ਜਸਪ੍ਰੀਤ ਬੁਮਰਾਹ ਨੂੰ ਕਲੀਨ ਬੋਲਡ ਕਰ ਦਿੱਤਾ। ਫਿਰ ਅਗਲੀ ਹੀ ਗੇਂਦ 'ਤੇ ਉਸ ਨੇ ਕੁਲਦੀਪ ਯਾਦਵ ਨੂੰ ਗੋਲਡਨ ਡਕ 'ਤੇ ਆਊਟ ਕਰ ਦਿੱਤਾ। 43 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (186/9)
- Ind vs SL Live Updates: ਭਾਰਤ ਦੀ 7ਵੀਂ ਵਿਕਟ 39ਵੇਂ ਓਵਰ ਵਿੱਚ ਡਿੱਗੀ
ਸ਼੍ਰੀਲੰਕਾ ਦੇ ਆਫ ਸਪਿਨਰ ਚਰਿਥ ਅਸਾਲੰਕਾ ਨੇ 4 ਦੌੜਾਂ ਦੇ ਨਿੱਜੀ ਸਕੋਰ 'ਤੇ ਰਵਿੰਦਰ ਜਡੇਜਾ ਨੂੰ 39ਵੇਂ ਓਵਰ ਦੀ 5ਵੀਂ ਗੇਂਦ 'ਤੇ ਕੁਸਲ ਮੈਂਡਿਸ ਹੱਥੋਂ ਵਿਕਟ ਦੇ ਪਿੱਛੇ ਕੈਚ ਆਊਟ ਕਰਵਾ ਦਿੱਤਾ। 39 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (178/7)
- Ind vs SL Live Updates: ਭਾਰਤ ਨੂੰ 36ਵੇਂ ਓਵਰ ਵਿੱਚ ਛੇਵਾਂ ਝਟਕਾ ਲੱਗਾ
ਸ਼੍ਰੀਲੰਕਾ ਦੇ ਸਟਾਰ ਸਪਿਨਰ ਡੁਨਿਥ ਵੇਲਾਲੇਜ ਨੇ 36ਵੇਂ ਓਵਰ ਦੀ ਆਖਰੀ ਗੇਂਦ 'ਤੇ 5 ਦੌੜਾਂ ਦੇ ਨਿੱਜੀ ਸਕੋਰ 'ਤੇ ਹਾਰਦਿਕ ਪੰਡਯਾ ਨੂੰ ਆਊਟ ਕਰਕੇ 5 ਵਿਕਟਾਂ ਹਾਸਲ ਕਰਨ ਦਾ ਪਹਿਲਾ ਰਿਕਾਰਡ ਹਾਸਲ ਕੀਤਾ। ਭਾਰਤੀ ਟੀਮ ਦੀ ਪਾਰੀ ਪੂਰੀ ਤਰ੍ਹਾਂ ਫਿੱਕੀ ਪਈ ਹੈ। 36 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (172/6)
- Ind vs SL Live Updates: ਭਾਰਤ ਨੂੰ 35ਵੇਂ ਓਵਰ ਵਿੱਚ ਪੰਜਵਾਂ ਝਟਕਾ ਲੱਗਾ।
ਸ਼੍ਰੀਲੰਕਾ ਦੇ ਆਫ ਸਪਿਨਰ ਚਰਿਥ ਅਸਾਲੰਕਾ ਨੇ 33 ਦੌੜਾਂ ਦੇ ਨਿੱਜੀ ਸਕੋਰ 'ਤੇ 35ਵੇਂ ਓਵਰ ਦੀ ਦੂਜੀ ਗੇਂਦ 'ਤੇ ਈਸ਼ਾਨ ਕਿਸ਼ਨ ਨੂੰ ਵੇਲਾਲੇਜ ਹੱਥੋਂ ਕੈਚ ਆਊਟ ਕਰਵਾ ਦਿੱਤਾ। 35 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (171/5)
- Ind vs SL Live Updates: ਭਾਰਤ ਦਾ ਚੌਥਾ ਵਿਕਟ 30ਵੇਂ ਓਵਰ ਵਿੱਚ ਡਿੱਗਿਆ