ਮੋਹਾਲੀ:ਸ਼੍ਰੀਲੰਕਾ ਖਿਲਾਫ ਆਈਐਸ ਬਿੰਦਰਾ ਪੀਸੀਏ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਦੂਜੇ ਦਿਨ ਲੰਚ ਬਰੇਕ ਤੱਕ ਟੀਮ ਨੇ 112 ਓਵਰਾਂ ਵਿੱਚ 468 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ 85 ਓਵਰਾਂ 'ਚ ਛੇ ਵਿਕਟਾਂ ਦੇ ਨੁਕਸਾਨ 'ਤੇ 357 ਦੌੜਾਂ ਬਣਾ ਲਈਆਂ ਸਨ।
ਇਸ ਦੌਰਾਨ ਟੀਮ ਨੇ ਦੂਜੇ ਦਿਨ ਇੱਕ ਵਿਕਟ ਗੁਆ ਕੇ ਸਕੋਰ ਬੋਰਡ ਵਿੱਚ 111 ਦੌੜਾਂ ਜੋੜੀਆਂ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਜਡੇਜਾ (45) ਅਤੇ ਅਸ਼ਵਿਨ (10) ਕ੍ਰੀਜ਼ 'ਤੇ ਮੌਜੂਦ ਸਨ। ਦੂਜੇ ਦਿਨ ਦੋਵਾਂ ਬੱਲੇਬਾਜ਼ਾਂ ਨੇ ਖੇਡ ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਜਡੇਜਾ ਆਪਣਾ ਟੈਸਟ ਸੈਂਕੜਾ ਖੇਡ ਰਹੇ ਹਨ। ਉਨ੍ਹਾਂ ਨੇ 166 ਗੇਂਦਾਂ ਵਿੱਚ ਦਸ ਚੌਕਿਆਂ ਦੀ ਮਦਦ ਨਾਲ 102 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਅਸ਼ਵਿਨ ਨੇ ਅਰਧ ਸੈਂਕੜੇ ਦੇ ਨਾਲ 61 ਦੌੜਾਂ ਦੀ ਪਾਰੀ ਖੇਡੀ ਅਤੇ ਗੇਂਦਬਾਜ਼ ਲਕਮਲ ਦੇ ਓਵਰ ਵਿੱਚ ਕੈਚ ਆਊਟ ਹੋ ਗਏ।
ਰਿਸ਼ਭ ਪੰਤ (96) ਨੇ ਪਹਿਲੇ ਦਿਨ ਦੀ ਖੇਡ ਵਿੱਚ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ। ਸ਼੍ਰੀਲੰਕਾ ਦੇ ਸਪਿਨਰ ਲਸਿਥ ਏਮਬੁਲਡੇਨੀਆ ਨੇ ਦੋ ਅਹਿਮ ਸਫਲਤਾਵਾਂ ਆਪਣੇ ਨਾਂ ਕੀਤੀਆਂ।