ਪੰਜਾਬ

punjab

ETV Bharat / sports

India vs South Africa: ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ - ਦੂਜੇ ਵਨਡੇ

ਦੱਖਣੀ ਅਫਰੀਕਾ ਨੇ ਦੂਜੇ ਵਨਡੇ ਵਿੱਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਮੇਜ਼ਬਾਨ ਟੀਮ ਨੇ ਸੀਰੀਜ਼ 'ਚ 2-0 ਦੀ ਅਜੇਤੂ ਲੀਡ ਬਣਾ ਲਈ ਹੈ।

ਸੀਰੀਜ਼ 'ਤੇ ਕੀਤਾ ਕਬਜ਼ਾ
ਸੀਰੀਜ਼ 'ਤੇ ਕੀਤਾ ਕਬਜ਼ਾ

By

Published : Jan 22, 2022, 6:22 AM IST

ਪਾਰਲ:ਦੱਖਣੀ ਅਫਰੀਕਾ ਨੇ ਦੂਜੇ ਵਨਡੇ ਵਿੱਚ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾਇਆ। ਮੇਜ਼ਬਾਨ ਟੀਮ ਨੇ ਸੀਰੀਜ਼ 'ਚ 2-0 ਦੀ ਅਜੇਤੂ ਲੀਡ ਬਣਾ ਲਈ ਹੈ। ਦੱਖਣੀ ਅਫਰੀਕਾ ਨੇ 288 ਦੌੜਾਂ ਦਾ ਟੀਚਾ 48.1 ਓਵਰਾਂ 'ਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਯਾਨੇਮਨ ਮਲਾਨ ਨੇ ਸਭ ਤੋਂ ਵੱਧ 91 ਦੌੜਾਂ ਬਣਾਈਆਂ। ਕਵਿੰਟਨ ਡੀ ਕਾਕ ਨੇ 78 ਦੌੜਾਂ ਬਣਾਈਆਂ। ਪਾਰਲ 'ਚ ਖੇਡੇ ਜਾ ਰਹੇ ਦੂਜੇ ਵਨਡੇ 'ਚ ਪਹਿਲੀ ਪਾਰੀ 'ਚ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਦੇ ਹੋਏ 288 ਦੌੜਾਂ ਦਾ ਟੀਚਾ ਰੱਖਿਆ ਸੀ।

ਇਹ ਵੀ ਪੜੋ:ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਕੋਰੋਨਾ ਪਾਜ਼ੀਟਿਵ

ਭਾਰਤ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਰਿਸ਼ਭ ਪੰਤ (85) ਅਤੇ ਕੇਐਲ ਰਾਹੁਲ (55) ਦਾ ਵੱਡਾ ਯੋਗਦਾਨ ਰਿਹਾ। ਇਨ੍ਹਾਂ ਦੇ ਨਾਲ ਹੀ ਸ਼ਾਰਦੁਲ ਠਾਕੁਰ (ਅਜੇਤੂ 40) ਅਤੇ ਰਵੀਚੰਦਰਨ ਅਸ਼ਵਿਨ (ਅਜੇਤੂ 25) ਦੀ ਪਾਰੀ ਅਹਿਮ ਰਹੀ। ਭਾਰਤ ਨੇ ਆਖਰੀ 10 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 70 ਦੌੜਾਂ ਜੋੜੀਆਂ।

ਇਹ ਵੀ ਪੜੋ:T20 ਵਿਸ਼ਵ ਕੱਪ 2022 ਦੀ ਸੂਚੀ ਜਾਰੀ, ਫਿਰ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਪਾਕਿਸਤਾਨ

ਭਾਰਤ ਨੇ 50 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 287 ਦੌੜਾਂ ਦਾ ਸੰਘਰਸ਼ਪੂਰਨ ਸਕੋਰ ਬਣਾਇਆ। ਸ਼ਮਸੀ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ। ਭਾਰਤ ਲਈ ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਅਤੇ ਯੁਜਵੇਂਦਰ ਚਾਹਲ ਨੇ 1-1 ਵਿਕਟ ਲਈ। ਆਖਰੀ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।

ਇਹ ਵੀ ਪੜੋ:ਆਮਿਰ ਖਾਨ ਨੇ ਫ਼ਿਲਮ 'ਲਾਲ ਸਿੰਘ ਚੱਢਾ' ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ ਕੀਤਾ ਅਹਿਮ ਖੁਲਾਸਾ

ABOUT THE AUTHOR

...view details