ਪੰਜਾਬ

punjab

ETV Bharat / sports

ODI World Cup 2023: ਇਸ ਦਿਨ ਹੋਵੇਗੀ ਭਾਰਤ-ਪਾਕਿਸਤਾਨ ਦੀ ਟੱਕਰ, ਦੇਖੋ, ਵਨਡੇ ਵਿਸ਼ਵ ਕੱਪ ਦੀ ਸਮਾਂ-ਸਾਰਣੀ - India vs Pakistan

ICC ODI World Cup 2023 Shedule : ਵਨਡੇ ਵਿਸ਼ਵ ਕੱਪ 2023 ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਇਸ ਦੇ ਡਰਾਫਟ ਸ਼ਡਿਊਲ ਮੁਤਾਬਕ ਟੀਮ ਇੰਡੀਆ ਦਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ 'ਚ ਖੇਡਿਆ ਜਾਵੇਗਾ। ਭਾਰਤ ਅਤੇ ਪਾਕਿਸਤਾਨ 15 ਅਕਤੂਬਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਿੜਨਗੇ।

ODI World Cup 2023
ODI World Cup 2023

By

Published : Jun 12, 2023, 5:13 PM IST

ਨਵੀਂ ਦਿੱਲੀ:ਆਈਸੀਸੀ ਵਨਡੇ ਵਿਸ਼ਵ ਕੱਪ 2023 ਸਾਲ ਦੇ ਆਖਰੀ ਮਹੀਨੇ ਅਕਤੂਬਰ ਤੋਂ ਨਵੰਬਰ ਦਰਮਿਆਨ ਖੇਡਿਆ ਜਾਣਾ ਹੈ। ਵਨਡੇ ਵਿਸ਼ਵ ਕੱਪ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਬੀਸੀਸੀਆਈ ਨੇ ਵਿਸ਼ਵ ਕੱਪ ਦਾ ਡਰਾਫਟ ਸ਼ਡਿਊਲ ਆਈਸੀਸੀ ਨੂੰ ਸੌਂਪ ਦਿੱਤਾ ਹੈ। ਇਸ ਦਾ ਅੰਤਮ ਸ਼ਡਿਊਲ ਤਿਆਰ ਹੋਵੇਗਾ ਜਦੋਂ ਆਈਸੀਸੀ ਦੇ ਸਾਰੇ ਮੈਂਬਰ ਇਸ ਡਰਾਫਟ ਸ਼ੈਡਿਊਲ ਨੂੰ ਮਨਜ਼ੂਰੀ ਦੇਣਗੇ। ਰਿਪੋਰਟਾਂ ਮੁਤਾਬਕ ਇਹ ਟੂਰਨਾਮੈਂਟ ਇਸ ਸਾਲ 5 ਅਕਤੂਬਰ ਤੋਂ ਸ਼ੁਰੂ ਹੋਵੇਗਾ ਅਤੇ ਇਸ ਦਾ ਫਾਈਨਲ ਮੈਚ 19 ਨਵੰਬਰ ਨੂੰ ਹੋ ਸਕਦਾ ਹੈ।

ਰਿਪੋਰਟਾਂ ਮੁਤਾਬਕ ਵਨਡੇ ਵਿਸ਼ਵ ਕੱਪ 2023 ਦਾ ਪਹਿਲਾ ਮੈਚ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾ ਸਕਦਾ ਹੈ। ਇਸ ਤੋਂ ਬਾਅਦ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਵੀ 19 ਨਵੰਬਰ ਨੂੰ ਇਸ ਮੈਦਾਨ 'ਤੇ ਖੇਡਿਆ ਜਾ ਸਕਦਾ ਹੈ। ਭਾਰਤੀ ਟੀਮ ਆਪਣੇ 9 ਮੈਚ 9 ਵੱਖ-ਵੱਖ ਥਾਵਾਂ 'ਤੇ ਖੇਡੇਗੀ।

ਇਸ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਕਦੋਂ ਖੇਡਿਆ ਜਾਵੇਗਾ, ਇਸ ਬਾਰੇ ਵੀ ਅਪਡੇਟ ਸਾਹਮਣੇ ਆਈ ਹੈ। ਇਸ ਤਰ੍ਹਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ 15 ਅਕਤੂਬਰ ਨੂੰ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਖਤ ਟੱਕਰ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਪਾਕਿਸਤਾਨ ਟੀਮ ਦੇ ਮੈਚ ਪੰਜ ਥਾਵਾਂ 'ਤੇ ਕਰਵਾਏ ਜਾ ਸਕਦੇ ਹਨ। (ਆਈਏਐਨਐਸ)

ABOUT THE AUTHOR

...view details