ਰਾਏਪੁਰ :ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਰਾਏਪੁਰ 'ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਭਾਰਤ ਨੂੰ 109 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਦੀ ਟੀਮ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਜ਼ਿਆਦਾ ਦੇਰ ਟਿਕ ਨਹੀਂ ਸਕੀ ਅਤੇ 34.3 ਓਵਰਾਂ 'ਚ 108 ਦੌੜਾਂ 'ਤੇ ਆਲ ਆਊਟ ਹੋ ਗਈ।
ਨਿਊਜ਼ੀਲੈਂਡ ਦੀ ਛੇਵੀਂ ਵਿਕਟ ਡਿੱਗੀ, ਮਾਈਕਲ ਬ੍ਰੇਸਵੈੱਲ ਆਊਟ: ਨਿਊਜ਼ੀਲੈਂਡ ਨੂੰ 56 ਦੌੜਾਂ ਦੇ ਸਕੋਰ 'ਤੇ ਛੇਵਾਂ ਝਟਕਾ ਲੱਗਾ। ਮਾਈਕਲ ਬ੍ਰੇਸਵੈੱਲ 30 ਗੇਂਦਾਂ 'ਚ 22 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਮੁਹੰਮਦ ਸ਼ਮੀ ਨੇ ਈਸ਼ਾਨ ਕਿਸ਼ਨ ਦੇ ਹੱਥੋਂ ਕੈਚ ਕਰਵਾਇਆ। ਬ੍ਰੇਸਵੇਲ ਨੇ ਆਪਣੀ ਪਾਰੀ ਵਿੱਚ ਚਾਰ ਚੌਕੇ ਜੜੇ।
ਨਿਊਜ਼ੀਲੈਂਡ ਦਾ ਸਕੋਰ 50 ਦੌੜਾਂ ਤੋਂ ਪਾਰ
ਨਿਊਜ਼ੀਲੈਂਡ ਦਾ ਸਕੋਰ ਛੇ ਵਿਕਟਾਂ ਦੇ ਨੁਕਸਾਨ 'ਤੇ 50 ਦੌੜਾਂ ਤੋਂ ਪਾਰ ਹੋ ਗਿਆ ਹੈ। ਗਲੇਨ ਫਿਲਿਪਸ ਅਤੇ ਮਿਸ਼ੇਲ ਸੈਂਟਨਰ ਕ੍ਰੀਜ਼ 'ਤੇ ਮੌਜੂਦ ਹਨ। ਨਿਊਜ਼ੀਲੈਂਡ ਦਾ ਸਕੋਰ 19 ਓਵਰਾਂ ਤੋਂ ਬਾਅਦ 56/6 ਹੈ।
ਨਿਊਜ਼ੀਲੈਂਡ ਦਾ ਪੰਜਵਾਂ ਵਿਕਟ ਡਿੱਗਿਆ, ਟਾਮ ਲੈਥਮ ਆਊਟ
ਨਿਊਜ਼ੀਲੈਂਡ ਨੂੰ ਪੰਜਵਾਂ ਝਟਕਾ 15 ਦੌੜਾਂ ਦੇ ਸਕੋਰ 'ਤੇ ਲੱਗਾ। ਟਾਮ ਲੈਥਮ 17 ਗੇਂਦਾਂ 'ਤੇ 1 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਸ਼ਾਰਦੁਲ ਠਾਕੁਰ ਨੇ ਸ਼ੁਭਮਨ ਗਿੱਲ ਦੇ ਹੱਥੋਂ ਕੈਚ ਕਰਵਾਇਆ।
ਨਿਊਜ਼ੀਲੈਂਡ ਦੀ ਚੌਥੀ ਵਿਕਟ ਡਿੱਗੀ, ਡੇਵੋਨ ਕੋਨਵੇ ਆਊਟ