ਮਾਊਂਟ ਮਾਊਂਗਾਨੁਈ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੀ-20 ਅੱਜ ਮਾਊਂਟ ਮਾਊਂਗਾਨੁਈ ਦੇ ਬੇ ਓਵਲ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਲਿਆ ਹੈ। ਭਾਰਤ ਨੇ ਨਿਊਜ਼ੀਲੈਂਡ ਨੂੰ 192 ਦੌੜਾਂ ਦਾ ਟੀਚਾ ਦਿੱਤਾ ਹੈ। ਨਿਊਜ਼ੀਲੈਂਡ ਦਾ ਸਕੋਰ 11 ਓਵਰਾਂ ਤੋਂ ਬਾਅਦ 77/3 ਹੈ। ਵੈਲਿੰਗਟਨ ਵਿੱਚ ਮੀਂਹ ਕਾਰਨ ਪਹਿਲਾ ਮੈਚ ਰੱਦ ਹੋ ਗਿਆ ਸੀ। ਨਿਊਜ਼ੀਲੈਂਡ ਦੀ ਦੂਜੀ ਵਿਕਟ ਨੌਵੇਂ ਓਵਰ ਦੀ ਪਹਿਲੀ ਗੇਂਦ 'ਤੇ ਡਿੱਗੀ। ਵਾਸ਼ਿੰਗਟਨ ਸੁੰਦਰ ਨੇ ਡੇਵੋਨ ਕੋਨਵੇ ਨੂੰ ਅਰਸ਼ਦੀਪ ਹੱਥੋਂ ਕੈਚ ਆਊਟ ਕਰਵਾਇਆ। ਚਾਹਲ ਨੇ ਗਲੇਨ ਫਿਲਿਪਸ ਦਾ ਤੀਜਾ ਵਿਕਟ ਲਿਆ।
ਸੂਰਿਆਕੁਮਾਰ ਯਾਦਵ 51 ਗੇਂਦਾਂ ਵਿੱਚ 111 ਦੌੜਾਂ ਬਣਾ ਕੇ ਅਜੇਤੂ ਰਹੇ। ਉਨ੍ਹਾਂ ਨੇ ਆਪਣੀ ਪਾਰੀ 'ਚ 11 ਚੌਕੇ ਅਤੇ 7 ਛੱਕੇ ਲਗਾਏ। ਉਸ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਛੇ ਵਿਕਟਾਂ ਗੁਆ ਕੇ 191 ਦੌੜਾਂ ਬਣਾਈਆਂ ਅਤੇ ਨਿਊਜ਼ੀਲੈਂਡ ਦੇ ਸਾਹਮਣੇ 192 ਦੌੜਾਂ ਦਾ ਟੀਚਾ ਰੱਖਿਆ। ਨਿਊਜ਼ੀਲੈਂਡ ਲਈ ਟਿਮ ਸਾਊਦੀ ਨੇ ਤਿੰਨ ਅਤੇ ਲੋਕੀ ਫਰਗੂਸਨ ਨੇ ਦੋ ਵਿਕਟਾਂ ਲਈਆਂ। ਈਸ਼ ਸੋਢੀ ਨੂੰ ਇੱਕ ਵਿਕਟ ਮਿਲੀ।ਇਸ ਮੈਚ ਵਿੱਚ ਟਿਮ ਸਾਊਥੀ ਨੇ ਹੈਟ੍ਰਿਕ ਪੂਰੀ ਕੀਤੀ। ਉਸ ਨੇ ਟੀ-20 ਕ੍ਰਿਕਟ 'ਚ ਦੂਜੀ ਵਾਰ ਹੈਟ੍ਰਿਕ ਲਈ ਹੈ। ਇਸ ਤੋਂ ਪਹਿਲਾਂ ਉਸ ਨੇ ਪਾਕਿਸਤਾਨ ਖਿਲਾਫ ਇਹ ਕਾਰਨਾਮਾ ਕੀਤਾ ਸੀ।
ਮੀਂਹ ਕਾਰਨ ਮੈਚ ਰੋਕਣਾ ਪਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 6.4 ਓਵਰਾਂ 'ਚ 1 ਵਿਕਟ ਗੁਆ ਕੇ 50 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਯਾਦਵ ਅਜੇਤੂ ਹਨ। ਰਿਸ਼ਭ ਪੰਤ 13 ਗੇਂਦਾਂ 'ਤੇ 6 ਦੌੜਾਂ ਬਣਾ ਕੇ ਲੌਕੀ ਫਰਗੂਸਨ ਨੇ ਆਊਟ ਹੋ ਗਏ।
ਦੋਵੇਂ ਟੀਮਾਂ ਦੀ ਪਲੇਇੰਗ 11