* IND vs NEP: ਰੋਹਿਤ ਸ਼ਰਮਾ ਪਲੇਅਰ ਆਫ ਦਿ ਮੈਚ ਬਣਿਆ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ 74 ਦੌੜਾਂ ਦੀ ਅਜੇਤੂ ਪਾਰੀ ਲਈ 'ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਦਿੱਤਾ ਗਿਆ। ਰੋਹਿਤ ਨੇ 59 ਗੇਂਦਾਂ 'ਚ 74 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਪਾਰੀ 'ਚ ਉਨ੍ਹਾਂ ਨੇ 6 ਚੌਕੇ ਅਤੇ 5 ਸਕਾਈਸਕ੍ਰੈਪਰ ਛੱਕੇ ਲਗਾਏ।
* IND vs NEP ਨਤੀਜਾ: ਭਾਰਤ ਨੇ ਨੇਪਾਲ ਨੂੰ 10 ਵਿਕਟਾਂ ਨਾਲ ਹਰਾਇਆ, 10 ਸਤੰਬਰ ਨੂੰ ਹੋਵੇਗਾ ਪਾਕਿਸਤਾਨ ਦਾ ਸਾਹਮਣਾ
ਪੱਲੇਕੇਲੇ ਸਟੇਡੀਅਮ ਵਿੱਚ ਭਾਰਤ ਅਤੇ ਨੇਪਾਲ ਵਿਚਾਲੇ ਏਸ਼ੀਆ ਕੱਪ 2023 ਦੇ ਗਰੁੱਪ ਏ ਦੇ ਮੈਚ ਵਿੱਚ ਭਾਰਤ ਨੇ ਨੇਪਾਲ ਨੂੰ 10 ਵਿਕਟਾਂ ਨਾਲ ਹਰਾਇਆ। ਭਾਰਤ ਨੇ ਡਕਵਰਥ ਲੁਈਸ ਨਿਯਮ ਦੇ ਤਹਿਤ 23 ਓਵਰਾਂ 'ਚ 145 ਦੌੜਾਂ ਦੇ ਟੀਚੇ ਨੂੰ 20.1 ਓਵਰਾਂ 'ਚ ਬਿਨਾਂ ਕੋਈ ਵਿਕਟ ਗੁਆਏ 147 ਦੌੜਾਂ ਬਣਾ ਕੇ 17 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਇਸ ਤਰ੍ਹਾਂ ਭਾਰਤ ਨੇ ਨੇਪਾਲ ਨੂੰ 10 ਵਿਕਟਾਂ ਨਾਲ ਹਰਾਇਆ। ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (74) ਅਤੇ ਸ਼ੁਭਮਨ ਗਿੱਲ (67) ਦੌੜਾਂ ਬਣਾ ਕੇ ਨਾਬਾਦ ਰਹੇ। ਦੋਵਾਂ ਨੇ ਮੈਦਾਨ ਦੇ ਚਾਰੇ ਪਾਸੇ ਚੌਕੇ ਅਤੇ ਛੱਕੇ ਜੜੇ। ਦੋਵਾਂ ਬੱਲੇਬਾਜ਼ਾਂ ਦੀ ਫਾਰਮ 'ਚ ਵਾਪਸੀ ਭਾਰਤ ਲਈ ਚੰਗੀ ਖ਼ਬਰ ਹੈ। ਇਸ ਜਿੱਤ ਨਾਲ ਟੀਮ ਇੰਡੀਆ ਪਾਕਿਸਤਾਨ ਤੋਂ ਬਾਅਦ ਸੁਪਰ-4 ਗੇੜ 'ਚ ਜਗ੍ਹਾ ਬਣਾਉਣ ਵਾਲੀ ਦੂਜੀ ਟੀਮ ਬਣ ਗਈ ਹੈ। 10 ਸਤੰਬਰ ਨੂੰ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲੇਗਾ।
ਮੀਂਹ ਨੇ ਇੱਕ ਵਾਰ ਫਿਰ ਮੈਚ ਵਿੱਚ ਵਿਘਨ ਪਾ ਦਿੱਤਾ ਹੈ। ਜਿਸ ਕਾਰਨ ਖੇਡ ਨੂੰ ਰੋਕਣਾ ਪਿਆ। 2.1 ਓਵਰਾਂ ਵਿੱਚ ਭਾਰਤ ਦਾ ਸਕੋਰ (17/1) ਹੈ। ਸ਼ੁਭਮਨ ਗਿੱਲ (12) ਅਤੇ ਰੋਹਿਤ ਸ਼ਰਮਾ (4) ਦੌੜਾਂ ਬਣਾ ਕੇ ਨਾਬਾਦ ਹਨ।
- IND vs NEP Live Updates: ਮੀਂਹ ਕਾਰਨ ਫੇਰ ਰੁਕਿਆ ਮੈਚ
ਮੈਚ ਪੂਰਾ ਕਰਨ ਲਈ ਅੰਪਾਇਰ 10 ਵਜੇ ਮੈਦਾਨ ਦਾ ਮੁਆਇਨਾ ਕਰਨਗੇ। ਭਾਰਤ ਦੀ ਪਾਰੀ 20 ਓਵਰਾਂ ਦੀ ਹੋਵੇਗੀ। ਮੈਚ ਜਿੱਤਣ ਲਈ ਭਾਰਤ ਨੂੰ ਡਕਵਰਥ ਲੁਈਸ ਨਿਯਮ ਤਹਿਤ ਦਿੱਤੇ ਗਏ ਟੀਚੇ ਨੂੰ ਹਾਸਲ ਕਰਨਾ ਹੋਵੇਗਾ।
- IND vs NEP ਲਾਈਵ ਅਪਡੇਟਸ: ਭਾਰਤ ਨੇ ਨੇਪਾਲ ਨੂੰ 48.2 ਓਵਰਾਂ ਵਿੱਚ 230 ਦੇ ਸਕੋਰ 'ਤੇ ਆਲ ਆਊਟ ਕਰ ਦਿੱਤਾ।
ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ ਨੇਪਾਲ ਨੂੰ 48.2 ਓਵਰਾਂ 'ਚ 230 ਦੌੜਾਂ ਦੇ ਸਕੋਰ 'ਤੇ ਆਲ ਆਊਟ ਕਰ ਦਿੱਤਾ। ਮੈਚ ਦੇ ਸ਼ੁਰੂਆਤੀ ਓਵਰਾਂ ਵਿੱਚ ਭਾਰਤ ਵੱਲੋਂ ਖ਼ਰਾਬ ਫੀਲਡਿੰਗ ਦੇਖਣ ਨੂੰ ਮਿਲੀ। ਸ਼੍ਰੇਅਸ ਅਈਅਰ, ਵਿਰਾਟ ਕੋਹਲੀ ਅਤੇ ਈਸ਼ਾਨ ਕਿਸ਼ਨ ਨੇ ਆਸਾਨ ਕੈਚ ਲਏ। ਨਤੀਜੇ ਵਜੋਂ ਨੇਪਾਲ ਦੀ ਸਲਾਮੀ ਜੋੜੀ ਕੁਸ਼ਲ ਭੁਰਤੇਲ ਅਤੇ ਆਸਿਫ਼ ਸ਼ੇਖ ਨੇ 9.5 ਓਵਰਾਂ ਵਿੱਚ 65 ਦੌੜਾਂ ਬਣਾ ਕੇ ਨੇਪਾਲ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਹਾਲਾਂਕਿ, ਜਿਵੇਂ ਹੀ ਇਹ ਜੋੜੀ ਟੁੱਟੀ, ਨੇਪਾਲ ਦੀ ਟੀਮ ਨੇ ਨਿਯਮਤ ਓਵਰਾਂ 'ਤੇ ਆਪਣੀਆਂ ਵਿਕਟਾਂ ਗੁਆ ਦਿੱਤੀਆਂ ਅਤੇ ਪੂਰੀ ਟੀਮ 230 ਦੇ ਸਕੋਰ 'ਤੇ ਸਿਮਟ ਗਈ। ਨੇਪਾਲ ਲਈ ਵਿਕਟਕੀਪਰ ਬੱਲੇਬਾਜ਼ ਆਸਿਫ ਸ਼ੇਖ ਨੇ ਸਭ ਤੋਂ ਵੱਧ 58 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। 8ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਸੋਮਪਾਲ ਕਾਮੀ ਨੇ ਵੀ 56 ਗੇਂਦਾਂ 'ਤੇ 48 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੂਜੇ ਪਾਸੇ ਭਾਰਤ ਵੱਲੋਂ ਮੁਹੰਮਦ ਸਿਰਾਜ ਅਤੇ ਰਵਿੰਦਰ ਜਡੇਜਾ ਨੇ 3-3 ਵਿਕਟਾਂ ਲਈਆਂ। ਮੁਹੰਮਦ ਸ਼ਮੀ, ਹਾਰਦਿਕ ਪੰਡਯਾ ਅਤੇ ਸ਼ਾਰਦੁਲ ਠਾਕੁਰ ਨੂੰ ਵੀ 1-1 ਸਫਲਤਾ ਮਿਲੀ। ਭਾਰਤ ਨੂੰ ਏਸ਼ੀਆ ਕੱਪ 2023 ਦੇ ਸੁਪਰ-4 ਪੜਾਅ 'ਚ ਪਹੁੰਚਣ ਲਈ ਨੇਪਾਲ ਵੱਲੋਂ ਦਿੱਤੇ 231 ਦੌੜਾਂ ਦੇ ਟੀਚੇ ਨੂੰ ਹਾਸਲ ਕਰਨਾ ਹੋਵੇਗਾ।
- IND vs NEP Live Updates: ਨੇਪਾਲ ਨੇ 48ਵੇਂ ਓਵਰ ਵਿੱਚ ਦੋ ਵਿਕਟਾਂ ਗੁਆ ਦਿੱਤੀਆਂ।
ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸੋਮਪਾਲ ਕਾਮੀ ਨੂੰ 48ਵੇਂ ਓਵਰ ਦੀ ਦੂਜੀ ਗੇਂਦ 'ਤੇ 48 ਦੌੜਾਂ ਦੇ ਨਿੱਜੀ ਸਕੋਰ 'ਤੇ ਈਸ਼ਾਨ ਕਿਸ਼ਨ ਹੱਥੋਂ ਕੈਚ ਆਊਟ ਕਰਵਾ ਦਿੱਤਾ। ਸਾਮੀ 2 ਦੌੜਾਂ ਨਾਲ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਉਸ ਨੇ ਇਸ ਪਾਰੀ 'ਚ 1 ਚੌਕਾ ਅਤੇ 2 ਛੱਕੇ ਲਗਾਏ। 48ਵੇਂ ਓਵਰ ਦੀ ਚੌਥੀ ਗੇਂਦ 'ਤੇ 1 ਦੌੜ ਲੈਣ ਦੀ ਕੋਸ਼ਿਸ਼ ਕਰਦੇ ਹੋਏ ਸੰਦੀਪ ਲਾਮਿਛਨੇ (9) ਰਨ ਆਊਟ ਹੋ ਗਿਆ।48 ਓਵਰਾਂ ਤੋਂ ਬਾਅਦ ਨੇਪਾਲ ਦਾ ਸਕੋਰ (229/9)
- IND vs NEP Live Updates: ਨੇਪਾਲ ਦੀ 7ਵੀਂ ਵਿਕਟ 42ਵੇਂ ਓਵਰ ਵਿੱਚ ਡਿੱਗੀ।
ਭਾਰਤ ਦੇ ਤੇਜ਼ ਗੇਂਦਬਾਜ਼ ਹਾਰਦਿਕ ਪੰਡਯਾ ਨੇ 29 ਦੌੜਾਂ ਦੇ ਨਿੱਜੀ ਸਕੋਰ 'ਤੇ 42ਵੇਂ ਓਵਰ ਦੀ ਪਹਿਲੀ ਗੇਂਦ 'ਤੇ ਦੀਪੇਂਦਰ ਸਿੰਘ ਐਰੀ ਨੂੰ ਐਲਬੀਡਬਲਿਊ ਆਊਟ ਕਰ ਦਿੱਤਾ। ਨੇਪਾਲ ਦਾ ਸਕੋਰ 42 ਓਵਰਾਂ ਤੋਂ ਬਾਅਦ (194/7)
- IND ਬਨਾਮ NED ਲਾਈਵ ਅੱਪਡੇਟ: ਮੈਚ ਦੁਬਾਰਾ ਸ਼ੁਰੂ ਹੋ ਗਿਆ ਹੈ
ਮੀਂਹ ਨੇ ਮੈਦਾਨ 'ਤੇ ਦਸਤਕ ਦੇ ਦਿੱਤੀ ਹੈ। ਜਿਵੇਂ ਹੀ 37.5 ਓਵਰ ਪੂਰੇ ਹੋਏ, ਮੀਂਹ ਆ ਗਿਆ ਅਤੇ ਖੇਡ ਨੂੰ ਅੱਧ ਵਿਚਾਲੇ ਹੀ ਰੋਕਣਾ ਪਿਆ।
- IND ਬਨਾਮ NEP ਲਾਈਵ ਅੱਪਡੇਟ: ਮੀਂਹ ਕਾਰਨ ਰੁਕਿਆ ਮੈਚ
- IND vs NEP Live Updates: ਨੇਪਾਲ ਦੀ ਛੇਵੀਂ ਵਿਕਟ 32ਵੇਂ ਓਵਰ ਵਿੱਚ ਡਿੱਗੀ।