ਬਰਮਿੰਘਮ :ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਸੀਰੀਜ਼ ਦਾ ਆਖਰੀ ਟੈਸਟ ਬਰਮਿੰਘਮ ਦੇ ਐਜਬੈਸਟਨ 'ਚ ਖੇਡਿਆ ਜਾ ਰਿਹਾ ਹੈ। ਮੇਜ਼ਬਾਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟਾਸ ਦੌਰਾਨ ਟੀਮ ਇੰਡੀਆ ਦੇ ਕਪਤਾਨ ਜਸਪ੍ਰੀਤ ਬੁਮਰਾਹ ਨੇ ਦੱਸਿਆ ਕਿ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ 'ਚ ਚੇਤੇਸ਼ਵਰ ਪੁਜਾਰਾ ਪਾਰੀ ਦੀ ਸ਼ੁਰੂਆਤ ਕਰਨਗੇ। ਟੀਮ ਚਾਰ ਤੇਜ਼ ਗੇਂਦਬਾਜ਼ਾਂ ਅਤੇ ਇਕ ਸਪਿਨਰ ਨਾਲ ਖੇਡ ਰਹੀ ਹੈ। ਰਵੀਚੰਦਰਨ ਅਸ਼ਵਿਨ ਨੂੰ ਮੌਕਾ ਨਹੀਂ ਮਿਲਿਆ।
ਇਹ ਟੈਸਟ ਪਿਛਲੇ ਸਾਲ ਹੋਣਾ ਸੀ, ਪਰ ਭਾਰਤੀ ਟੀਮ ਵਿੱਚ ਕੋਵਿਡ -19 ਦੇ ਪ੍ਰਕੋਪ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਭਾਰਤੀ ਟੀਮ ਫਿਲਹਾਲ ਸੀਰੀਜ਼ 'ਚ 2-1 ਨਾਲ ਅੱਗੇ ਹੈ। ਅਜਿਹੇ 'ਚ ਉਸ ਦੀ ਕੋਸ਼ਿਸ਼ ਇਹ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨ 'ਤੇ ਹੋਵੇਗੀ। ਇਸ ਦੇ ਨਾਲ ਹੀ ਇੰਗਲੈਂਡ ਦੀ ਨਜ਼ਰ ਭਾਰਤ ਨੂੰ ਹਰਾ ਕੇ ਸੀਰੀਜ਼ ਬਰਾਬਰ ਕਰਨ 'ਤੇ ਹੋਵੇਗੀ। ਰੋਹਿਤ ਸ਼ਰਮਾ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਇਹ ਮੈਚ ਨਹੀਂ ਖੇਡ ਰਹੇ ਹਨ। ਉਪ ਕਪਤਾਨ ਕੇਐਲ ਰਾਹੁਲ ਵੀ ਸਰਜਰੀ ਕਾਰਨ ਟੀਮ ਤੋਂ ਬਾਹਰ ਹਨ। ਅਜਿਹੇ 'ਚ ਕਪਤਾਨੀ ਦੀ ਜ਼ਿੰਮੇਵਾਰੀ ਜਸਪ੍ਰੀਤ ਬੁਮਰਾਹ ਨੂੰ ਸੌਂਪੀ ਗਈ ਹੈ। ਕਪਿਲ ਦੇਵ ਭਾਰਤੀ ਟੀਮ ਦੀ ਕਪਤਾਨੀ ਕਰਨ ਵਾਲੇ ਆਖਰੀ ਤੇਜ਼ ਗੇਂਦਬਾਜ਼ ਸਨ।
ਜਵਾਗਲ ਸ਼੍ਰੀਨਾਥ ਅਤੇ ਜ਼ਹੀਰ ਖਾਨ ਨੂੰ ਉਪ ਕਪਤਾਨੀ ਵੀ ਨਹੀਂ ਦਿੱਤੀ ਗਈ ਸੀ, ਇਸ ਲਈ 35 ਸਾਲ ਬਾਅਦ ਕੋਈ ਤੇਜ਼ ਗੇਂਦਬਾਜ਼ ਭਾਰਤ ਦਾ ਕਪਤਾਨ ਬਣਿਆ ਹੈ। ਹਾਲਾਂਕਿ ਅਜਿਹਾ ਸਿਰਫ ਇਕ ਮੈਚ ਲਈ ਕੀਤਾ ਗਿਆ ਹੈ ਪਰ ਭਵਿੱਖ 'ਚ ਜਦੋਂ ਭਾਰਤੀ ਟੀਮ ਬਦਲਾਅ ਦੇ ਦੌਰ 'ਚੋਂ ਲੰਘੇਗੀ ਤਾਂ ਚੋਣਕਾਰ ਆਪਣੇ ਸਾਰੇ ਵਿਕਲਪਾਂ ਨੂੰ ਅਜ਼ਮਾਉਣਾ ਚਾਹੁੰਣਗੇ।