ਨਵੀਂ ਦਿੱਲੀ—ਦੱਖਣੀ ਅਫਰੀਕਾ ਦੇ ਸਾਬਕਾ ਖਿਡਾਰੀ ਐਲਨ ਡੋਨਾਲਡ (Allan Donald) ਆਪਣੇ ਖੇਡ ਦੇ ਦਿਨਾਂ 'ਚ ਸਭ ਤੋਂ ਖਤਰਨਾਕ ਤੇਜ਼ ਗੇਂਦਬਾਜ਼ਾਂ 'ਚੋਂ ਇਕ ਸਨ। ਇਸ ਦੇ 2 ਕਾਰਨ ਸਨ, ਪਹਿਲਾ, ਉਸਦੀ ਸਪੱਸ਼ਟ ਤੌਰ 'ਤੇ ਖਤਰਨਾਕ ਰਫਤਾਰ ਅਤੇ ਦੂਸਰਾ, ਉਹ ਕਈ ਵਾਰ ਬੱਲੇਬਾਜ਼ਾਂ ਨੂੰ ਜ਼ੁਬਾਨੀ ਜਵਾਬ ਦਿੰਦਾ ਸੀ। ਸਾਲ 1997 ਵਿੱਚ, ਡਰਬਨ ਵਿੱਚ ਇੱਕ ਭਾਰਤ ਬਨਾਮ ਦੱਖਣੀ ਅਫਰੀਕਾ ਵਨਡੇ ਮੈਚ ਸੀ, ਜਿਸ ਵਿੱਚ ਐਲਨ ਡੋਨਾਲਡ ਨੇ ਸਾਬਕਾ ਭਾਰਤੀ ਕਪਤਾਨ ਅਤੇ ਮੌਜੂਦਾ ਮੁੱਖ ਕੋਚ ਰਾਹੁਲ ਦ੍ਰਾਵਿੜ (Rahul Dravid) 'ਤੇ ਕੁਝ ਸਲੈਜਿੰਗ ਕੀਤੀ ਸੀ। Rahul Dravid Exclusive Talk with Alan Donald
ਹੁਣ 25 ਸਾਲ ਬਾਅਦ, ਐਲਨ ਡੋਨਾਲਡ ਜੋ ਇਸ ਸਮੇਂ ਬੰਗਲਾਦੇਸ਼ ਦੇ ਗੇਂਦਬਾਜ਼ੀ ਕੋਚ ਹਨ, ਨੇ ਜਨਤਕ ਤੌਰ 'ਤੇ ਦ੍ਰਾਵਿੜ ਤੋਂ ਮੁਆਫੀ ਮੰਗੀ ਹੈ ਅਤੇ ਉਨ੍ਹਾਂ ਨੂੰ ਰਾਤ ਦੇ ਖਾਣੇ ਲਈ ਸੱਦਾ ਵੀ ਦਿੱਤਾ ਹੈ। ਡੋਨਾਲਡ ਅਤੇ ਦ੍ਰਾਵਿੜ (Rahul Dravid) ਦੋਵੇਂ ਇਸ ਸਮੇਂ ਕ੍ਰਮਵਾਰ ਬੰਗਲਾਦੇਸ਼ ਅਤੇ ਭਾਰਤ ਦੇ ਕੋਚਿੰਗ ਸਟਾਫ ਵਜੋਂ ਚਟਗਾਂਵ ਵਿੱਚ ਹਨ। ਦੋਵੇਂ ਦੇਸ਼ ਟੈਸਟ ਸੀਰੀਜ਼ ਖੇਡ ਰਹੇ ਹਨ। ਐਲਨ ਡੋਨਾਲਡ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਡਰਬਨ 'ਚ ਉਸ ਵਨਡੇ ਦੌਰਾਨ ਦ੍ਰਾਵਿੜ ਦੀ ਸਲੇਜਿੰਗ ਕਰਦੇ ਹੋਏ ਉਨ੍ਹਾਂ ਨੇ ਹੱਦਾਂ ਪਾਰ ਕਰ ਦਿੱਤੀਆਂ ਸਨ।