ਢਾਕਾ:ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੱਲ ਰਹੀ ਤਿੰਨ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਮੀਰਪੁਰ ਵਿੱਚ ਖੇਡਿਆ ਗਿਆ। ਬੰਗਲਾਦੇਸ਼ ਨੇ ਭਾਰਤ ਨੂੰ ਪੰਜ ਦੌੜਾਂ ਨਾਲ ਹਰਾਇਆ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ ਭਾਰਤ ਦੇ ਸਾਹਮਣੇ 272 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ 'ਚ ਭਾਰਤੀ ਟੀਮ 50 ਓਵਰਾਂ 'ਚ ਨੌ ਵਿਕਟਾਂ 'ਤੇ 266 ਦੌੜਾਂ ਹੀ ਬਣਾ ਸਕੀ।
ਇਹ ਵੀ ਪੜੋ:World Weightlifting Championships: ਮੀਰਾਬਾਈ ਚਾਨੂ ਨੇ ਗੁੱਟ ਦੀ ਸੱਟ ਦੇ ਬਾਵਜੂਦ ਜਿੱਤਿਆ ਚਾਂਦੀ ਦਾ ਤਗਮਾ
ਬੰਗਲਾਦੇਸ਼ ਲਈ ਮੇਹਦੀ ਹਸਨ ਨੇ ਸ਼ਾਨਦਾਰ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਮਹਿਮੂਦੁੱਲਾ ਨੇ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੋਵਾਂ ਨੇ ਸੱਤਵੀਂ ਵਿਕਟ ਲਈ 148 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਇਸ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਅੰਗੂਠੇ ਦੀ ਸੱਟ ਕਾਰਨ ਪਹਿਲੀ ਪਾਰੀ ਦੇ 10ਵੇਂ ਓਵਰ ਵਿੱਚ ਮੈਚ ਤੋਂ ਬਾਹਰ ਹੋ ਗਿਆ ਸੀ ਪਰ ਉਸ ਨੇ ਬੱਲੇਬਾਜ਼ੀ ਕੀਤੀ।
ਭਾਰਤ ਦੀ ਪਾਰੀ:ਭਾਰਤ ਦੀ ਪੰਜਵੀਂ ਵਿਕਟ 172 ਦੌੜਾਂ ਦੇ ਸਕੋਰ 'ਤੇ ਡਿੱਗੀ ਹੈ। ਮਹਿਦੀ ਹਸਨ ਮਿਰਾਜ ਨੇ ਸ਼੍ਰੇਅਸ ਅਈਅਰ ਨੂੰ ਆਫੀਫ ਹੁਸੈਨ ਹੱਥੋਂ ਕੈਚ ਕਰਵਾਇਆ। ਸ਼੍ਰੇਅਸ ਅਈਅਰ ਨੇ 102 ਗੇਂਦਾਂ 'ਤੇ 82 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਛੇ ਚੌਕੇ ਤੇ ਤਿੰਨ ਛੱਕੇ ਲਾਏ। 35 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਪੰਜ ਵਿਕਟਾਂ 'ਤੇ 172 ਦੌੜਾਂ ਹੈ।