ਚਟਗਾਂਵ : ਇਕ ਦਿਨਾਂ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਬੰਗਲੇਦੇਸ਼ ਟੀਮ ਹੁਣ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਜ਼ਹੂਰ ਅਹਿਮਦ ਸਟੇਡੀਅਮ (First match of the series at Zahoor Ahmed Stadium) ਵਿੱਚ ਭਾਰਤ ਖ਼ਿਲਾਫ਼ ਖੇਡ ਰਹੀ ਹੈ। ਨਮੈਚ ਵਿੱਚ ਟੀਮ ਇੰਡੀਆ ਦੇ ਕਪਤਾਨ ਕੇਐੱਲ ਰਾਹੁਲ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ (won the toss and decided to bat) ਕੀਤਾ ਹੈ।
ਝਟਕਿਆਂ ਮਗਰੋਂ ਸੰਭਲੀ ਪਾਰੀ: ਟੀਮ ਇੰਡੀਆ ਦੇ ਕਪਤਾਨ ਦਾ ਫੈਸਲਾ ਉਸ ਸਮੇਂ ਗਲਤ ਸਾਬਿਤ ਵਿਖਾਈ ਹੁੰਦਾ ਦਿਸਿਆ ਜਿਸ ਸਮੇਂ ਭਾਰਤ ਨੇ 100 ਦੌੜਾਂ ਪਾਰ ਕਰਦਿਆਂ 4 ਅਹਿਮ ਵਿਕਟਾਂ ਗੁਆ ਦਿੱਤੀਆਂ। ਪਰ ਭਾਰਤ ਦੀ ਪਾਰੀ ਨੂੰ ਮੁੜ ਤੋਂ ਬੱਲੇਬਾਜ਼ ਚਤੇਸ਼ਵਰ ਪੁਜਾਰਾ ਅਤੇ ਸ਼ਰੇਯਸ ਅਈਅਰ ਨੇ ਸੰਭਾਲਿਆ। ਦੋਵਾਂ ਨੇ ਅਰਧ ਸੈਂਕੜਾ ਠੋਕਦਿਆਂ ਭਾਰਤ ਦੇ ਸਕੋਰ ਨੂੰ 4 ਵਿਕਟਾਂ ਦੇ ਨੁਕਸਾਨ ਉੱਤੇ 250 ਤੋਂ ਪਾਰ ਪਹੁੰਚਾ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ੁਰੂਆਤੀ ਝਟਕਿਆਂ ਤੋਂ ਉਭਾਰਨ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਧੂਅੰਧਾਰ ਅੰਦਾਜ਼ ਵਿੱਚ ਬੱਲੇਬਾਜ਼ੀ (Rishabh Pant batted in style) ਕੀਤੀ।
ਇਸ ਤੋਂ ਇਲਾਵਾ ਗੱਲ ਕਰੀਏ ਤਾਂ ਭਾਰਤੀ ਟੀਮ 'ਚ ਸ਼ੁਭਮਨ ਗਿੱਲ ਅਤੇ ਕੁਲਦੀਪ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ, ਜਦਕਿ ਰਿਸ਼ਭ ਪੰਤ ਵੀ ਮੈਚ 'ਚ ਵਿਕਟਕੀਪਰ ਦੀ ਭੂਮਿਕਾ ਨਿਭਾ ਰਹੇ ਹਨ।