ਨਵੀਂ ਦਿੱਲੀ: ਆਸਟ੍ਰੇਲੀਆ ਖਿਲਾਫ ਆਖਰੀ ਦੋ ਟੈਸਟ ਮੈਚਾਂ ਅਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜੈਦੇਵ ਉਨਾਦਕਟ ਨੇ ਆਸਟ੍ਰੇਲੀਆ ਖਿਲਾਫ ਪਿਛਲੇ ਦੋ ਟੈਸਟ ਮੈਚਾਂ 'ਚ ਵਾਪਸੀ ਕੀਤੀ ਹੈ। ਉਨਾਦਕਟ ਵੀ ਸ਼ੁਰੂਆਤੀ ਦੋਵੇਂ ਟੈਸਟ ਮੈਚਾਂ ਵਿੱਚ ਭਾਰਤੀ ਟੀਮ ਦਾ ਹਿੱਸਾ ਸੀ ਪਰ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਰਣਜੀ ਟਰਾਫੀ ਫਾਈਨਲ ਖੇਡਣ ਲਈ ਉਸ ਨੂੰ ਛੱਡ ਦਿੱਤਾ ਸੀ।
ਇਸ ਦੇ ਨਾਲ ਹੀ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਕਪਤਾਨ ਰੋਹਿਤ ਸ਼ਰਮਾ ਪਰਿਵਾਰਕ ਕਾਰਨਾਂ ਕਰਕੇ ਉਪਲਬਧ ਨਹੀਂ ਹੋਣਗੇ, ਉਨ੍ਹਾਂ ਦੀ ਜਗ੍ਹਾ ਹਾਰਦਿਕ ਪੰਡਯਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ।
ਆਸਟ੍ਰੇਲੀਆ ਖਿਲਾਫ ਤੀਜੇ ਅਤੇ ਚੌਥੇ ਟੈਸਟ ਲਈ ਭਾਰਤ ਦੀ ਟੈਸਟ ਟੀਮ:ਰੋਹਿਤ ਸ਼ਰਮਾ (ਕਪਤਾਨ), ਕੇ.ਐਸ. ਭਰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਵਿਰਾਟ ਕੋਹਲੀ, ਰਵੀਚੰਦਰਨ ਅਸ਼ਵਿਨ, ਲੋਕੇਸ਼ ਰਾਹੁਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਕਸ਼ਰ ਪਟੇਲ, ਕੁਲਦੀਪ ਯਾਦਵ , ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਉਮੇਸ਼ ਯਾਦਵ, ਜੈਦੇਵ ਉਨਾਦਕਟ।
ਆਸਟ੍ਰੇਲੀਆ ਦੇ ਖਿਲਾਫ ਭਾਰਤ ਦੀ ਵਨਡੇ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਕੇਐਲ ਰਾਹੁਲ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ (ਉਪ ਕਪਤਾਨ), ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ, ਉਮਰਾਨ ਮਲਿਕ, ਸ਼ਾਰਦੁਲ ਠਾਕੁਰ, ਜੈਦੇਵ ਉਨਾਦਕਟ, ਅਕਸ਼ਰ ਪਟੇਲ।
ਆਸਟ੍ਰੇਲੀਆ ਬਨਾਮ ਭਾਰਤ : ਆਖਰੀ ਦੋ ਟੈਸਟ
ਮਾਰਚ 1-5, ਤੀਜਾ ਟੈਸਟ, ਇੰਦੌਰ