ਨਵੀਂ ਦਿੱਲੀ: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਐਤਵਾਰ (14 ਜਨਵਰੀ) ਨੂੰ ਇੰਦੌਰ ਦੇ ਹੋਲਕਰ ਸਟੇਡੀਅਮ 'ਚ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਟੀ-20 ਮੈਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇਸ ਮੈਚ ਲਈ ਪ੍ਰਸ਼ੰਸਕਾਂ ਲਈ ਖੇਡਦੇ ਹੋਏ ਨਜ਼ਰ ਆਉਣਗੇ। ਪ੍ਰਸ਼ੰਸਕ ਵਿਰਾਟ ਨੂੰ ਪਹਿਲੇ ਮੈਚ 'ਚ ਖੇਡਦੇ ਨਹੀਂ ਦੇਖ ਸਕੇ। ਉਹ ਆਪਣੀ ਬੇਟੀ ਵਾਮਿਕਾ ਦੇ ਜਨਮ ਦਿਨ ਕਾਰਨ ਮੋਹਾਲੀ (ਪੰਜਾਬ) 'ਚ ਹੋਏ ਪਹਿਲੇ ਟੀ-20 ਮੈਚ 'ਚ ਨਹੀਂ ਖੇਡ ਸਕੇ ਸਨ। ਹੁਣ ਉਹ ਇੰਦੌਰ 'ਚ ਦੂਜੇ ਟੀ-20 ਮੈਚ 'ਚ ਬੱਲੇ ਨਾਲ ਤਬਾਹੀ ਮਚਾਉਂਦੇ ਨਜ਼ਰ ਆਉਣਗੇ।
ਵਿਰਾਟ ਕੋਹਲੀ ਇੰਦੌਰ ਲਈ ਰਵਾਨਾ, ਅਫਗਾਨਿਸਤਾਨ ਖਿਲਾਫ ਦੂਜੇ ਟੀ-20 ਮੈਚ 'ਚ ਕਰਨਗੇ ਵਾਪਸੀ
Virat Kohli left for Indore: ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਦੂਜੇ ਟੀ-20 ਮੈਚ ਤੋਂ ਪਹਿਲਾਂ ਟੀਮ ਨਾਲ ਜੁੜਨ ਲਈ ਇੰਦੌਰ ਲਈ ਰਵਾਨਾ ਹੋ ਗਏ ਹਨ। ਸਾਲ 2022 ਤੋਂ ਬਾਅਦ ਉਹ 2024 'ਚ ਟੀ-20 ਫਾਰਮੈਟ 'ਚ ਵਾਪਸੀ ਕਰਨ ਜਾ ਰਿਹਾ ਹੈ।
Published : Jan 13, 2024, 11:59 AM IST
ਵਿਰਾਟ ਕੋਹਲੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਵਿਰਾਟ ਨੂੰ ਏਅਰਪੋਰਟ 'ਤੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਉਸ ਦੇ ਇੰਦੌਰ ਜਾਣ ਦਾ ਦੱਸਿਆ ਜਾ ਰਿਹਾ ਹੈ। ਵਿਰਾਟ ਕੋਹਲੀ ਫੈਨ ਕਲੱਬ ਨਾਮ ਦੇ ਐਕਸ ਅਕਾਊਂਟ ਤੋਂ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਗਿਆ ਹੈ ਕਿ, 'ਵਿਰਾਟ ਕੋਹਲੀ ਅਫਗਾਨਿਸਤਾਨ ਖਿਲਾਫ ਦੂਜੇ ਟੀ-20 ਮੈਚ ਤੋਂ ਪਹਿਲਾਂ ਟੀਮ ਇੰਡੀਆ ਨਾਲ ਜੁੜਨ ਲਈ ਇੰਦੌਰ ਲਈ ਰਵਾਨਾ ਹੋ ਗਏ ਹਨ।'
ਤੁਹਾਨੂੰ ਦੱਸ ਦੇਈਏ ਕਿ ਵਿਰਾਟ ਨੂੰ ਕਰੀਬ 14 ਮਹੀਨਿਆਂ ਬਾਅਦ ਟੀ-20 ਫਾਰਮੈਟ ਵਿੱਚ ਦੁਬਾਰਾ ਮੌਕਾ ਦਿੱਤਾ ਗਿਆ ਹੈ। ਉਸ ਨੂੰ ਆਖਰੀ ਵਾਰ 2022 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਭਾਰਤ ਲਈ ਟੀ-20 ਮੈਚ ਖੇਡਦੇ ਦੇਖਿਆ ਗਿਆ ਸੀ। ਇਸ ਮੈਚ 'ਚ ਉਸ ਨੇ ਇੰਗਲੈਂਡ ਖਿਲਾਫ ਅਰਧ ਸੈਂਕੜਾ ਲਗਾਇਆ ਪਰ ਭਾਰਤ ਇਹ ਮੈਚ 10 ਵਿਕਟਾਂ ਨਾਲ ਹਾਰ ਗਿਆ। ਹੁਣ ਵਿਰਾਟ ਕੋਲ ਇੰਦੌਰਾ 'ਚ ਆਪਣੇ ਬੱਲੇ ਨਾਲ ਕਾਫੀ ਦੌੜਾਂ ਬਣਾਉਣ ਦਾ ਮੌਕਾ ਹੋਵੇਗਾ। ਜੇਕਰ ਵਿਰਾਟ ਨੂੰ ਰੋਹਿਤ ਸ਼ਰਮਾ ਅਤੇ ਰਾਹੁਲ ਦ੍ਰਾਵਿੜ ਦੇ ਪਲੇਇੰਗ 11 'ਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਸ਼ੁਭਮਨ ਗਿੱਲ ਅਤੇ ਤਿਲਕ ਵਰਮਾ 'ਚੋਂ ਕਿਸੇ ਇਕ ਨੂੰ ਟੀਮ 'ਚੋਂ ਬਾਹਰ ਕੀਤਾ ਜਾ ਸਕਦਾ ਹੈ।