ਪੰਜਾਬ

punjab

By

Published : Dec 15, 2021, 2:21 PM IST

ETV Bharat / sports

ਭਾਰਤ ਦਾ South Africa ਦੌਰਾ: Virat Kohli ਨੇ ਕਿਹਾ, ਵਨਡੇ ਖੇਡਾਂਗਾ

ਭਾਰਤ ਦੀ ਕ੍ਰਿਕਟ ਟੀਮ (India Cricket Team) ਦੇ ਦੱਖਣੀ ਅਫਰੀਕਾ ਦੌਰੇ ’ਤੇ ਵਿਰਾਟ ਕੋਹਲੀ ਦੇ ਨਾ ਜਾਣ ਦੀਆਂ ਅਟਕਲਾਂ ਨੂੰ ਵਿਰਾਮ ਦਿਂਦਿਆਂ ਉਸ ਨੇ ਚੁੱਪੀ ਤੋੜੀ (Virat Kohli break silence) ਹੈ ਤੇ ਕਿਹਾ ਹੈ ਕਿ ਉਹ ਵਨ ਡੇ ਮੈਚ ਖੇਡੇਗਾ (will play ODI)।

Virat Kohli ਨੇ ਕਿਹਾ, ਵਨਡੇ ਖੇਡਾਂਗਾ
Virat Kohli ਨੇ ਕਿਹਾ, ਵਨਡੇ ਖੇਡਾਂਗਾ

ਦਿੱਲੀ: ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਵਨਡੇ ਖੇਡਣ ਲਈ ਤਿਆਰ ਹਨ। ਉਸ ਨੇ ਇਹ ਵੀ ਕਿਹਾ ਕਿ ਉਸ ਨੇ ਬੀਸੀਸੀਆਈ (BCCI) ਨਾਲ ਕਿਸੇ ਤਰ੍ਹਾਂ ਦੇ ਆਰਾਮ ਨੂੰ ਲੈ ਕੇ ਚਰਚਾ ਨਹੀਂ ਕੀਤੀ ਹੈ।

ਵਿਰਾਟ ਨੇ ਅੱਗੇ ਕਿਹਾ ਕਿ ਮੈਂ ਵਨਡੇ ਖੇਡਣ ਲਈ ਹਮੇਸ਼ਾ ਤਿਆਰ ਹਾਂ(will play ODI) । ਮੇਰੇ ਅਤੇ ਰੋਹਿਤ ਨੂੰ ਲੈ ਕੇ ਮੀਡੀਆ 'ਚ ਜੋ ਵੀ ਖਬਰਾਂ ਆ ਰਹੀਆਂ ਹਨ, ਉਨ੍ਹਾਂ ਦਾ ਮੇਰੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੀਡੀਆ ਨਾਲ ਗੱਲਬਾਤ 'ਚ ਉਨ੍ਹਾਂ ਨੇ ਕਿਹਾ, "ਮੈਂ ਵਨਡੇ ਕਪਤਾਨ (ODI Captain) ਦੇ ਰੂਪ 'ਚ ਟੀਮ 'ਚ ਆਪਣੀ ਭੂਮਿਕਾ 'ਤੇ ਚਰਚਾ ਕੀਤੀ ਸੀ। ਮੈਂ ਕਪਤਾਨ ਦੇ ਰੂਪ 'ਚ ਬਣੇ ਰਹਿਣ ਦੀ ਇੱਛਾ ਜ਼ਾਹਰ ਕੀਤੀ ਸੀ। ਚੋਣਕਾਰ ਮੇਰੇ ਕਪਤਾਨ ਦੇ ਰੂਪ 'ਚ ਬਣੇ ਰਹਿਣ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਅਹੁਦਾ ਛੱਡਣ ਦਾ ਫੈਸਲਾ ਲਿਆ ਹੈ। ਮੇਰੀ ਟੀ-20 ਕਪਤਾਨੀ ਤੋਂ ਚੰਗੀ ਤਰ੍ਹਾਂ ਲਿਆ ਗਿਆ।

ਟੀਮ 'ਚ ਆਪਣੀ ਭੂਮਿਕਾ ਦੇ ਬਾਰੇ 'ਚ ਕੋਹਲੀ ਨੇ ਕਿਹਾ, 'ਮੇਰਾ ਕੰਮ ਟੀਮ ਨੂੰ ਬਿਹਤਰ ਦਿਸ਼ਾ 'ਚ ਲੈ ਕੇ ਜਾਣਾ ਹੈ।' ਰੋਹਿਤ ਬਹੁਤ ਵਧੀਆ ਕਪਤਾਨ ਹੈ। ਉਹ ਤਕਨੀਕੀ ਤੌਰ 'ਤੇ ਬਹੁਤ ਵਧੀਆ ਹੈ, ਜਿਵੇਂ ਕਿ ਉਹ ਪਹਿਲਾਂ ਦੇਖਿਆ ਗਿਆ ਹੈ। ਮੈਂ ਵਨਡੇ ਅਤੇ ਟੀ-20 'ਚ ਰੋਹਿਤ ਨੂੰ 100 ਫੀਸਦੀ ਸਮਰਥਨ ਦੇਵਾਂਗਾ। ਰੋਹਿਤ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕੋਹਲੀ ਨੇ ਕਿਹਾ, ਮੈਂ ਪਿਛਲੇ 2-3 ਸਾਲਾਂ ਤੋਂ ਇਹ ਕਹਿ ਰਿਹਾ ਹਾਂ ਕਿ ਮੇਰੇ ਅਤੇ ਰੋਹਿਤ ਵਿਚਕਾਰ ਕੋਈ ਸਮੱਸਿਆ ਨਹੀਂ ਹੈ। ਮੈਂ ਤੁਹਾਨੂੰ ਇਹ ਸਮਝਾ ਕੇ ਥੱਕ ਗਿਆ ਹਾਂ। ਕਪਤਾਨ ਬਦਲਣ ਅਤੇ ਰੋਹਿਤ (Rohit Sharma) ਨੂੰ ਕਪਤਾਨੀ ਦੀ ਜ਼ਿੰਮੇਵਾਰੀ (Captain India Cricket) ਸੌਂਪਣ 'ਤੇ ਕੋਹਲੀ ਨੇ ਕਿਹਾ, ਇਸ ਦਾ ਕਾਰਨ ਆਈਸੀਸੀ ਟੂਰਨਾਮੈਂਟ (ICC Tournament) ਨਾ ਜਿੱਤਣਾ ਹੈ।

ਇਹ ਵੀ ਪੜ੍ਹੋ:ਵਿਰਾਟ ਕੋਹਲੀ VS ਰੋਹਿਤ ਸ਼ਰਮਾ: ਕਪਤਾਨੀ ਨੂੰ ਲੈ ਕੇ ਵਿਵਾਦ ’ਤੇ ਬੋਲੇ ਖੇਡ ਮੰਤਰੀ

ABOUT THE AUTHOR

...view details