ਹੈਦਰਾਬਾਦ—ਵਿਰਾਟ ਕੋਹਲੀ ਦੱਖਣੀ ਅਫਰੀਕਾ(India Tour of South Africa) 'ਚ ਹੋਣ ਵਾਲੀ ਵਨ ਡੇ ਸੀਰੀਜ਼ 'ਚ ਨਹੀਂ ਖੇਡਣਗੇ(Virat kohli skip ODI series) । ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਸੀਰੀਜ਼ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ ਵਨ ਡੇ ਮੈਚ ਦੇ ਕਪਤਾਨ ਰੋਹਿਤ ਸ਼ਰਮਾ ਸੱਟ ਕਾਰਨ ਟੈਸਟ ਮੈਚਾਂ ਦੀ ਲੜੀ ਤੋਂ ਬਾਹਰ ਹੋ ਗਏ ਸੀ(Rohit sharma out from test)। ਰੋਹਿਤ ਦੀ ਥਾਂ ਪ੍ਰਿਅੰਕ ਪੰਚਾਲ ਨੂੰ ਟੈਸਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਇੱਕ ਮੀਡੀਆ ਰਿਪੋਰਟ ਮੁਤਾਬਕ ਭਾਰਤੀ ਟੈਸਟ ਟੀਮ ਦੇ ਕਪਤਾਨ ਵਿਰਾਟ ਨੇ ਆਪਣੀ ਬੇਟੀ ਵਾਮਿਕਾ ਦਾ ਪਹਿਲਾ ਜਨਮਦਿਨ ਮਨਾਉਣ ਲਈ ਵਨਡੇ ਸੀਰੀਜ਼ ਤੋਂ ਬ੍ਰੇਕ ਲੈ ਲਿਆ ਹੈ। ਵਾਮਿਕਾ ਦਾ ਜਨਮ ਪਿਛਲੇ ਸਾਲ 11 ਜਨਵਰੀ ਨੂੰ ਹੋਇਆ ਸੀ। ਹੁਣ ਵਿਰਾਟ ਸੀਰੀਜ਼ ਦੇ ਫਾਈਨਲ ਤੋਂ ਬਾਅਦ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹਨ। ਦੱਖਣੀ ਅਫਰੀਕਾ ਦੌਰੇ ਦਾ ਆਖਰੀ ਟੈਸਟ 11 ਤੋਂ 15 ਜਨਵਰੀ ਤੱਕ ਖੇਡਿਆ ਜਾਵੇਗਾ। ਵਨਡੇ ਸੀਰੀਜ਼ 19 ਜਨਵਰੀ ਤੋਂ ਸ਼ੁਰੂ ਹੋਵੇਗੀ।