ਪੰਜਾਬ

punjab

ETV Bharat / sports

ਸਿਰਾਜ ਦੇ ਭਰਾ ਨੇ ਕਿਹਾ, ਟੈਸਟ 'ਚ ਡੈਬਿਊ ਨੇ ਪਿਤਾ ਦਾ ਸੁਪਨਾ ਕੀਤਾ ਪੂਰਾ

ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਭਰਾ ਇਸਮਾਈਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਹਮੇਸ਼ਾਂ ਨੀਲੀ ਅਤੇ ਚਿੱਟੀ ਜਰਸੀ ਵਿੱਚ ਸਿਰਾਜ ਨੂੰ ਦੇਸ਼ ਦੀ ਨੁਮਾਇੰਦਗੀ ਕਰਨਾ ਦੇਖਣਾ ਚਾਹੁੰਦੇ ਸਨ ਇਸ ਲਈ ਅੱਜ ਸਾਡਾ ਸੁਪਨਾ ਪੂਰਾ ਹੋਇਆ ਹੈ।

ਸਿਰਾਜ ਦੇ ਭਰਾ ਨੇ ਕਿਹਾ, ਟੈਸਟ 'ਚ ਡੈਬਿਊ ਨੇ ਪਿਤਾ ਦਾ ਸੁਪਨਾ ਕੀਤਾ ਪੂਰਾ
ਸਿਰਾਜ ਦੇ ਭਰਾ ਨੇ ਕਿਹਾ, ਟੈਸਟ 'ਚ ਡੈਬਿਊ ਨੇ ਪਿਤਾ ਦਾ ਸੁਪਨਾ ਕੀਤਾ ਪੂਰਾ

By

Published : Dec 27, 2020, 9:34 AM IST

ਮੁੰਬਈ: ਮੁਹੰਮਦ ਸਿਰਾਜ ਆਪਣੇ ਮਰਹੂਮ ਪਿਤਾ ਦੇ ਅੰਤਿਮ ਸੰਸਕਾਰ ਕਰਨ 'ਚ ਅਸਮਰਥ ਰਹੇ ਕਿਉਂਕਿ ਉਹ ਆਸਟਰੇਲੀਆ 'ਚ ਰਾਸ਼ਟਰੀ ਟੀਮ ਦੇ ਨਾਲ ਸੀ ਅਤੇ ਸ਼ਨੀਵਾਰ ਨੂੰ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਨੇ ਉਨ੍ਹਾਂ ਨੂੰ ਭਾਰਤ ਲਈ ਟੈਸਟ 'ਚ ਸ਼ੁਰੂਆਤ ਕਰਕੇ ਮਾਣ ਦਿਵਾਇਆ ਹੈ।

ਭਾਰਤੀ ਟੀਮ ਨਵੰਬਰ ਵਿੱਚ ਆਸਟਰੇਲੀਆ ਪਹੁੰਚੀ ਸੀ ਅਤੇ ਇੱਕ ਹਫ਼ਤੇ ਬਾਅਦ 20 ਨਵੰਬਰ ਨੂੰ ਸਿਰਾਜ ਦੇ ਪਿਤਾ ਮੁਹੰਮਦ ਗੌਸ ਦੀ ਹੈਦਰਾਬਾਦ ਵਿੱਚ ਮੌਤ ਹੋ ਗਈ ਸੀ। ਪਰ ਕੋਵਿਡ -19 ਦੀਆਂ ਪਾਬੰਦੀਆਂ ਕਾਰਨ ਉਹ ਘਰ ਵਾਪਸ ਨਹੀਂ ਪਰਤ ਸਕੇ।

ਉਸਦੇ ਭਰਾ ਇਸਮਾਈਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਸੁਪਨਾ ਸੀ ਕਿ ਸਿਰਾਜ ਟੈਸਟ ਮੈਚਾਂ ਵਿੱਚ ਦੇਸ਼ ਲਈ ਖੇਡੇ ਅਤੇ ਅੰਤ ਵਿੱਚ ਐਮਸੀਜੀ ਵਿੱਚ ਸ਼ਨੀਵਾਰ ਨੂੰ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ।

ਇਸਮਾਈਲ ਨੇ ਹੈਦਰਾਬਾਦ ਤੋਂ ਕਿਹਾ, "ਮੇਰੇ (ਮਰਹੂਮ) ਪਿਤਾ ਦਾ ਸੁਪਨਾ ਸੀ ਕਿ ਸਿਰਾਜ ਟੈਸਟ ਵਿੱਚ ਭਾਰਤ ਦੀ ਨੁਮਾਇੰਦਗੀ ਕਰੇ। ਉਹ ਹਮੇਸ਼ਾਂ ਉਸ (ਸਿਰਾਜ) ਨੂੰ ਨੀਲੇ ਅਤੇ ਚਿੱਟੇ ਰੰਗ ਦੀ ਜਰਸੀ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨਾ ਦੇਖਣਾ ਚਾਹੁੰਦੇ ਸੀ ਤਾਂ ਅੱਜ ਸਾਡਾ ਸੁਪਨਾ ਹੋ ਗਿਆ ਹੈ।"

ਸਿਰਾਜ ਦੇਸ਼ ਲਈ ਇੱਕ ਵਨਡੇ ਅਤੇ ਤਿੰਨ ਟੀ -20 ਮੈਚ ਖੇਡੇ ਚੁੱਕੇ ਹਨ।

ABOUT THE AUTHOR

...view details