ਪੰਜਾਬ

punjab

ETV Bharat / sports

ਸ਼ਾਸਤਰੀ ਨੇ ਸ਼ੁਬਮਨ ਗਿੱਲ ਦੇ ਨਾਲ ਵਨਡੇ ਸੀਰੀਜ਼ ਤੋਂ ਪਹਿਲਾਂ ਕੀਤੀ ਗੱਲਬਾਤ - ODI series

ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਐਤਵਾਰ ਨੂੰ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨਾਲ ਕ੍ਰਿਕਟ ਬਾਰੇ ਗੱਲਬਾਤ ਕੀਤੀ। ਗਿੱਲ ਨੇ ਹੁਣ ਤੱਕ ਭਾਰਤ ਲਈ ਦੋ ਵਨਡੇ ਮੈਚ ਖੇਡੇ ਹਨ। ਉਹ ਆਸਟਰੇਲੀਆ ਦੌਰੇ 'ਤੇ ਵਨਡੇ ਅਤੇ ਟੈਸਟ ਟੀਮ ਦਾ ਹਿੱਸਾ ਹੈ।

ਸ਼ਾਸਤਰੀ ਨੇ ਸ਼ੁਬਮਨ ਗਿੱਲ ਦੇ ਨਾਲ ਵਨਡੇ ਸੀਰੀਜ਼ ਤੋਂ ਪਹਿਲਾਂ ਕੀਤੀ ਗੱਲਬਾਤ
ਸ਼ਾਸਤਰੀ ਨੇ ਸ਼ੁਬਮਨ ਗਿੱਲ ਦੇ ਨਾਲ ਵਨਡੇ ਸੀਰੀਜ਼ ਤੋਂ ਪਹਿਲਾਂ ਕੀਤੀ ਗੱਲਬਾਤ

By

Published : Nov 22, 2020, 9:05 PM IST

ਸਿਡਨੀ: ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਐਤਵਾਰ ਨੂੰ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨਾਲ ਕ੍ਰਿਕਟ ਬਾਰੇ ਗੱਲਬਾਤ ਕੀਤੀ। ਭਾਰਤ ਇਸ ਸਮੇਂ ਆਸਟਰੇਲੀਆ ਦੇ ਦੌਰੇ 'ਤੇ ਹੈ, ਜਿਥੇ ਉਨ੍ਹਾਂ ਨੂੰ ਤਿੰਨ ਮੈਚਾਂ ਦੀ ਵਨਡੇ, ਤਿੰਨ ਮੈਚਾਂ ਦੀ ਟੀ -20 ਅਤੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਵਨਡੇ ਸੀਰੀਜ਼ 27 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ।

ਸ਼ਾਸਤਰੀ ਨੇ ਟਵਿੱਟਰ 'ਤੇ ਇੱਕ ਫੋਟੋ ਸ਼ੇਅਰ ਕਰਦੇ ਹੋਏ ਲਿੱਖਿਆ,' 'ਕ੍ਰਿਕਟ ਵਰਗੇ ਮਹਾਨ ਖੇਡ' ਤੇ ਵਿਚਾਰ ਵਟਾਂਦਰੇ ਨਾਲੋਂ ਵਧੀਆ ਹੋਰ ਕੁੱਝ ਨਹੀਂ ਹੋ ਸਕਦਾ।

ਸ਼ਾਸਤਰੀ ਨੇ ਗਿੱਲ ਨਾਲ ਗੱਲਬਾਤ ਕਰਦਿਆਂ ਇੱਕ ਫੋਟੋ ਵੀ ਟਵੀਟ ਕੀਤੀ। ਗਿੱਲ ਨੇ ਹੁਣ ਤੱਕ ਭਾਰਤ ਲਈ ਦੋ ਵਨਡੇ ਮੈਚ ਖੇਡੇ ਹਨ। ਉਹ ਆਸਟਰੇਲੀਆ ਦੌਰੇ 'ਤੇ ਵਨਡੇ ਅਤੇ ਟੈਸਟ ਟੀਮ ਦਾ ਹਿੱਸਾ ਹੈ।

ਵਨਡੇ ਸੀਰੀਜ਼ ਦਾ ਪਹਿਲਾ ਮੈਚ ਸਿਡਨੀ ਕ੍ਰਿਕਟ ਗਰਾਉਂਡ (ਐਸਸੀਜੀ) ਵਿਖੇ ਖੇਡਿਆ ਜਾਵੇਗਾ। ਦੂਜਾ ਮੈਚ ਵੀ 29 ਨਵੰਬਰ ਨੂੰ ਇਸੇ ਗਰਾਉਂਡ ਵਿੱਚ ਹੋਵੇਗਾ। ਤੀਜਾ ਮੈਚ 2 ਦਸੰਬਰ ਨੂੰ ਕੈਨਬਰਾ ਦੇ ਮੈਨੂਕਾ ਓਵਲ ਮੈਦਾਨ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਤਿੰਨ ਟੀ-20 ਮੈਚ 4, 6 ਅਤੇ 8 ਦਸੰਬਰ ਨੂੰ ਹੋਣਗੇ।

ਫ਼ਿਰ ਭਾਰਤ ਟੈਸਟ ਸੀਰੀਜ਼ ਵਿੱਚ ਬਾਰਡਰ-ਗਾਵਸਕਰ ਟਰਾਫੀ ਨੂੰ ਬਚਾਉਣ ਲਈ ਅੱਗੇ ਵਧੇਗਾ। ਪਹਿਲਾ ਮੈਚ ਐਡੀਲੇਡ ਵਿੱਚ 17 ਦਸੰਬਰ ਨੂੰ ਹੋਣਾ ਹੈ। ਕਪਤਾਨ ਕੋਹਲੀ ਇਸ ਮੈਚ ਤੋਂ ਬਾਅਦ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਘਰ ਪਰਤਣਗੇ।

ABOUT THE AUTHOR

...view details