ਪੰਜਾਬ

punjab

ETV Bharat / sports

ਜਲਦ ਹੀ ਪਿਤਾ ਬਣਨ ਵਾਲੇ ਨੇ ਵਿਰਾਟ, ਬੇਬੀ ਸਟੋਰ ਤੋਂ ਕੀਤੀ ਸ਼ਾਪਿੰਗ - Australia vs India

ਆਸਟ੍ਰੇਲੀਆ ਦੇ ਖਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਆਖਰੀ ਮੈਚ ਤੋਂ ਪਹਿਲਾਂ, ਸੋਮਵਾਰ ਨੂੰ ਵਿਰਾਟ ਕੋਹਲੀ ਅਤੇ ਆਲਰਾਓਂਡਰ ਹਾਰਦਿਕ ਪਾਂਡਿਆ ਨੂੰ ਬੇਬੀ ਸਟੋਰ 'ਤੇ ਵੇਖਿਆ ਗਿਆ। ਮਹੱਤਵਪੂਰਣ ਗੱਲ ਹੈ ਕਿ ਟੀ -20 ਸੀਰੀਜ਼ ਵਿੱਚ ਭਾਰਤੀ ਟੀਮ ਨੇ 2-0 ਦੀ ਬੜ੍ਹਤ ਬਣਾ ਲਈ ਹੈ ਤੇ ਸੀਰੀਜ਼ ਆਪਣੇ ਨਾਂ ਕਰ ਲਈ ਹੈ।

ਫੋਟੋ
ਫੋਟੋ

By

Published : Dec 8, 2020, 12:39 PM IST

ਸਿਡਨੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਆਲਰਾਓਂਡਰ ਹਾਰਦਿਕ ਪਾਂਡਿਆ ਨੇ ਆਸਟ੍ਰੇਲੀਆ ਦੌਰੇ ਦੇ ਆਪਣੇ ਵਿਅਸਤ ਸਮੇਂ 'ਚੋਂ ਕੁੱਝ ਸਮਾਂ ਕੱਢ ਕੇ ਇੱਕ ਬੇਬੀ ਸਟੋਰ 'ਤੇ ਖਰੀਦਦਾਰੀ ਕਰਨ ਲਈ ਗਏ। ਕੋਹਲੀ ਅਗਲੇ ਮਹੀਨੇ ਪਿਤਾ ਬਣਨ ਜਾ ਰਹੇ ਹਨ ਅਤੇ ਹਾਰਦਿਕ ਅਗਸਤ ਵਿੱਚ ਪਿਤਾ ਬਣ ਗਏ ਸਨ।

ਦੋਵਾਂ ਨੂੰ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਦੇ ਆਖਰੀ ਮੈਚ ਤੋਂ ਪਹਿਲਾਂ ਸੋਮਵਾਰ ਨੂੰ ਬੇਬੀ ਸਟੋਰ 'ਤੇ ਵੇਖਿਆ ਗਿਆ ਸੀ। ਮਹੱਤਵਪੂਰਣ ਗੱਲ ਹੈ ਕਿ ਟੀ -20 ਸੀਰੀਜ਼ ਵਿੱਚ ਭਾਰਤੀ ਟੀਮ ਨੇ 2-0 ਦੀ ਬੜ੍ਹਤ ਬਣਾ ਲਈ ਹੈ।

ਬੇਬੀ ਵਿਲੇਜ ਨਾਂ ਦੇ ਇਸ ਸਟੋਰ ਨੇ ਕੋਹਲੀ ਅਤੇ ਹਾਰਦਿਕ ਨਾਲ ਫੋਟੋਆਂ ਸਾਂਝੀਆਂ ਕੀਤੀਆਂ ਅਤੇ ਕੈਪਸ਼ਨ ਵਿੱਚ ਲਿਖਿਆ - ਅੱਜ ਸਾਡੇ ਸਟੋਰ ਨੂੰ ਬਹੁਤ ਹੀ ਖਾਸ ਮਹਿਮਾਨਾਂ ਨੇ ਖੜਕਾਇਆ .. ਹਾਰਦਿਕ ਪਾਂਡਿਆ ਅਤੇ ਵਿਰਾਟ ਕੋਹਲੀ। ਵਿਰਾਟ ਅਤੇ ਅਨੁਸ਼ਕਾ ਲਈ, ਉਮੀਦ ਹੈ ਕਿ ਤੁਹਾਡਾ ਬੱਚਾ ਸੁਰੱਖਿਅਤ ਤਰੀਕੇ ਨਾਲ ਖੁਸ਼ੀ-ਖੁਸ਼ੀ ਇਸ ਦੁਨੀਆ ਵਿੱਚ ਆਵੇ।

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਜਨਵਰੀ ਵਿੱਚ, ਹਾਰਦਿਕ ਨੇ ਨਤਾਸ਼ਾ ਨਾਲ ਵਿਆਹ ਕਰਵਾ ਲਿਆ ਸੀ ਅਤੇ ਅਪ੍ਰੈਲ ਵਿੱਚ ਦੱਸਿਆ ਸੀ ਕਿ ਉਹ ਜਲਦੀ ਹੀ ਮਾਪੇ ਬਣਨ ਜਾ ਰਹੇ ਹਨ। ਨਤਾਸ਼ਾ ਨੇ ਅਗਸਤ ਵਿੱਚ ਇੱਕ ਲੜਕੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਅਗਸਤਾ ਰੱਖਿਆ।

ਇਸ ਦੇ ਨਾਲ ਹੀ ਵਿਰਾਟ ਕੋਹਲੀ ਪਹਿਲੀ ਵਾਰ ਪਿਤਾ ਬਣਨ 'ਤੇ ਬਹੁਤ ਖੁਸ਼ ਹਨ। ਉਹ ਆਸਟ੍ਰੇਲੀਆ ਦੇ ਦੌਰੇ 'ਤੇ ਹਨ ਅਤੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਣ ਤੋਂ ਬਾਅਦ ਭਾਰਤ ਆ ਜਾਣਗੇ।

ABOUT THE AUTHOR

...view details