ਸਿਡਨੀ: ਉਮੇਸ਼ ਯਾਦਵ ਮੈਲਬਰਨ ਟੈਸਟ ਮੈਚ ਦੌਰਾਨ ਆਸਟ੍ਰੇਲੀਆ ਦੀ ਦੂਸਰੀ ਪਾਰੀ ’ਚ ਆਪਣਾ ਚੌਥਾ ਓਵਰ ਕਰਦਿਆਂ ਜਖ਼ਮੀ ਹੋ ਗਏ ਸਨ। ਸ਼ਾਰਦੁਲ ਠਾਕੁਰ ਵੀ ਉਨ੍ਹਾਂ ਦੀ ਥਾਂ ’ਤੇ ਅੰਤਿਮ ਗਿਆਰਾ ਖਿਡਾਰੀਆਂ ’ਚ ਸਥਾਨ ਪਾਉਣ ਦੇ ਦਾਅਵੇਦਾਰ ਸਨ, ਪਰ ਉਨ੍ਹਾਂ ਦੀ ਥਾਂ ਟੀ ਨਟਰਾਜਨ ਨੂੰ ਟੈਸਟ ਟੀਮ ’ਚ ਸ਼ਾਮਲ ਕਰ ਲਿਆ ਗਿਆ ਸੀ, ਪਰ ਦੌਰੇ ’ਤੇ ਗਈ ਚੋਣ ਕਮੇਟੀ ਨੇ ਦਿੱਲੀ ਦੇ 28 ਸਾਲਾਂ ਦੇ ਤੇਜ਼ ਗੇਂਦਬਾਜ ਸੈਣੀ ’ਤੇ ਆਪਣਾ ਭਰੋਸਾ ਦਿਖਾਇਆ ਹੈ।
ਹਰਿਆਣਾ ਦੇ ਕਰਨਾਲ ’ਚ ਜੰਮੇ ਇਸ ਤੇਜ ਗੇਂਦਬਾਜ ਨੂੰ ਪਿਛਲੇ ਸਾਲ ਅਗਸਤ ’ਚ ਅੰਤਰ-ਰਾਸ਼ਟਰੀ ਕ੍ਰਿਕਟ ’ਚ ਸ਼ੁਰੂਆਤ ਕੀਤੀ ਸੀ ਅਤੇ ਹੁਣ ਤੱਕ 7 ਇੱਕ ਦਿਨਾਂ ਅਤੇ 10 ਟੀ-20 ਅੰਤਰ-ਰਾਸ਼ਟਰੀ ਮੈਚ ਖੇਡੇ ਹਨ। ਉਹ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨਾਲ ਮਿਲਕੇ ਤੇਜ਼ ਗੇਂਦਬਾਜੀ ਦੀ ਕਮਾਨ ਸੰਭਾਲਣਗੇ। ਸੈਣੀ ਨੇ ਸਿਡਨੀ ’ਚ ਆਸਟ੍ਰੇਲੀਆ-ਏ ਖ਼ਿਲਾਫ਼ ਅਭਿਆਸ ਮੈਚ ਖੇਡਿਆ ਸੀ, ਇਸ ਮੈਚ ਦੌਰਾਨ ਉਨ੍ਹਾਂ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ।