ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਹੁਣ ਆਸਟਰੇਲੀਆ ਦੌਰੇ 'ਤੇ ਹੈ। ਆਈਪੀਐਲ 'ਚ ਆਪਣੀ ਧਾਕੜ ਬੱਲੇਬਾਜ਼ੀ ਤੋਂ ਬਾਅਦ ਹੁਣ ਦਰਸ਼ਕਾਂ ਦੀ ਨਜ਼ਰਾਂ ਆਸਟਰੇਲੀਆ ਦੌਰੇ 'ਤੇ ਹੈ। ਰੋਹਿਤ ਸ਼ਰਮਾ ਆਸਟਰੇਲੀਆ ਖਿਲਾਫ਼ ਅਗਲੀ ਟੈਸਟ ਸੀਰੀਜ਼ 'ਚ ਟੀਮ ਪ੍ਰਬੰਧਕਾਂ ਦੇ ਮੁਤਾਬਕ ਆਪਣੀ ਥਾਂ ਨੂੰ ਲੈ ਕੇ ਲਚੀਲੇ ਹੋਣ ਲਈ ਤਿਆਰ ਹਨ।
ਜਿਹੜੇ ਨੰਬਰ 'ਤੇ ਕਹਿਣਗੇ ਮੈਂ ਉੱਥੇ ਬੱਲੇਬਾਜ਼ੀ ਕਰਨ ਲਈ ਤਿਆਰ ਹਾਂ: ਰੋਹਿਤ ਕਪਤਾਨ ਕੋਹਲੀ ਦੀ ਭਾਰਤ ਵਾਪਸੀ
ਕਪਤਾਨ ਵਿਰਾਟ ਕੋਹਲੀ ਸ਼ੁਰੂਆਤ ਟੈਸਟ ਮੈਚਾਂ ਤੋਂ ਬਾਅਦ ਮੁੜ ਭਾਰਤ ਪਰਤਣਗੇ। ਉਹ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਉਹ ਭਾਰਤ ਆਉਣਗੇ। ਕਪਤਾਨ ਕੋਹਲੀ ਦੀ ਭਾਰਤ ਵਾਪਸੀ ਤੋਂ ਬਾਅਦ ਉਪ ਕਪਤਾਨ ਅਜਿੰਕੇ ਰਹਾਣੇ ਤੋਂ ਉਮੀਦ ਹੈ।
ਕਿਸੇ ਵੀ ਨੰਬਰ 'ਤੇ ਬੱਲੇਬਾਜੀ ਕਰਨ ਲਈ ਤਿਆਰ
ਰੋਹਿਤ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਜਿੱਥੇ ਟੀਮ ਚਾਹੁੰਦੀ ਹੈ, ਮੈਂ ਉੱਥੇ ਬੱਲੇਬਾਜ਼ੀ ਕਰਨ ਲਈ ਤਿਆਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਸਲਾਮੀ ਬੱਲੇਬਾਜ਼ ਵਜੋਂ ਆਉਣਗੇ ਜਾਂ ਨਹੀਂ। ਟ੍ਰੇਨਿੰਗ ਤੋਂ ਬਾਅਦ ਪ੍ਰਬੰਧਕ ਇਹ ਤੈਅ ਕਰ ਲੈਣਗੇ ਕਿ ਉਹ ਕਿਹੜੇ ਨੰਬਰ 'ਤੇ ਖੇਡਣਗੇ। ਉਨ੍ਹਾਂ ਅੱਗੇ ਕਿਹਾ ਪ੍ਰਬੰਧਕ ਜਿਸ ਨੰਬਰ 'ਤੇ ਚਾਹੁੰਦੇ ਹਨ, ਮੈਂ ਉਸ ਨੰਬਰ 'ਤੇ ਖੇਡਣ ਲਈ ਤਿਆਰ ਹਾਂ।