ਹੈਦਰਾਬਾਦ: ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਪ੍ਰਸ਼ੰਸਕਾਂ ਅਤੇ ਕ੍ਰਿਕਟ ਮਾਹਰਾਂ ਵਿਚਾਲੇ ਭਾਰਤ ਦੇ ਆਸਟਰੇਲੀਆ ਦੌਰੇ ਬਾਰੇ ਉਤਸੁਕਤਾ ਲਗਾਤਾਰ ਵੱਧਦੀ ਜਾ ਰਹੀ ਹੈ। ਲਗਭਗ ਅੱਠ ਮਹੀਨਿਆਂ ਬਾਅਦ ਟੀਮ ਇੰਡੀਆ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਨਜ਼ਰ ਆਵੇਗੀ। ਆਸਟਰੇਲੀਆ ਦੌਰੇ 'ਤੇ, ਭਾਰਤ ਨੂੰ ਤਿੰਨ ਵਨਡੇ ਮੈਚ, ਇਨੇ ਹੀ ਟੀ -20 ਅਤੇ ਅੰਤ ਵਿੱਚ ਚਾਰ ਟੈਸਟ ਮੈਚ ਖੇਡਣੇ ਹਨ।
27 ਨਵੰਬਰ ਨੂੰ ਪਹਿਲਾ ਮੈਚ ਆਸਟਰੇਲੀਆ ਅਤੇ ਭਾਰਤ ਵਿਚਾਲੇ ਖੇਡਿਆ ਜਾਵੇਗਾ। ਟੀਮ ਦੇ ਕਪਤਾਨ ਵਿਰਾਟ ਕੋਹਲੀ ਸੀਮਤ ਓਵਰਾਂ ਦੀ ਸੀਰੀਜ਼ ਲਈ ਉਪਲਬਧ ਹੋਣਗੇ, ਪਰ ਟੈਸਟ ਸੀਰੀਜ਼ ਦੇ ਸਿਰਫ ਇੱਕ ਮੈਚ ਵਿੱਚ ਵੇਖਣ ਨੂੰ ਮਿਲਣਗੇ। ਉਹ ਆਪਣੇ ਪਹਿਲੇ ਬੱਚੇ ਦੇ ਜਨਮ ਕਾਰਨ ਭਾਰਤ ਵਾਪਸ ਆਉਣਗੇ ਅਤੇ ਭਾਰਤੀ ਟੀਮ ਨੂੰ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਬਾਕੀ ਤਿੰਨ ਟੈਸਟ ਮੈਚ ਖੇਡਣੇ ਪੈਣਗੇ।
ਅਜਿਹੀ 'ਚ ਹਰਭਜਨ ਸਿੰਘ ਦਾ ਕੋਹਲੀ ਦੀ ਗੈਰਹਾਜ਼ਰੀ ਬਾਰੇ ਬਿਆਨ ਸਾਹਮਣੇ ਆਇਆ ਹੈ। ਹਰਭਜਨ ਦਾ ਕਹਿਣਾ ਹੈ ਕਿ ਵਿਰਾਟ ਦੀ ਟੀਮ ਵਿਚ ਨਾ ਹੋਣ ਕਾਰਨ ਕੇ ਐਲ ਰਾਹੁਲ ਲਈ ਦਰਵਾਜ਼ੇ ਖੁੱਲ੍ਹਣਗੇ। ਰਾਹੁਲ ਲਗਭਗ ਇੱਕ ਸਾਲ ਬਾਅਦ ਟੈਸਟ ਟੀਮ ਵਿੱਚ ਪਰਤ ਰਿਹਾ ਹੈ।