ਸਿਡਨੀ: ਭਾਰਤੀ ਟੀਮ ਨੇ ਆਖਰੀ ਵਾਰ 2018-19 ਵਿੱਚ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ ਅਤੇ ਇਸ ਜਿੱਤ ਦਾ ਕਾਰਨ ਭਰੋਸੇਮੰਦ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਸੀ, ਜਿਨ੍ਹਾਂ ਨੰਬਰ-3 'ਤੇ ਬੱਲੇਬਾਜ਼ੀ ਕਰਦਿਆਂ 521 ਦੌੜਾਂ ਬਣਾਈਆਂ ਸਨ। ਉਨ੍ਹਾਂ ਦੇ ਨਾਮ ਵਿੱਚ ਤਿੰਨ ਸੈਂਕੜੇ ਸ਼ਾਮਲ ਹਨ ਅਤੇ ਉਸ ਦੇ ਪ੍ਰਦਰਸ਼ਨ ਦੇ ਕਾਰਨ ਉਹ ਮੈਨ ਆਫ ਦਿ ਸੀਰੀਜ਼ ਰਹੇ ਸੀ।
ਭਰੋਸੇਮੰਦ ਬੱਲੇਬਾਜ਼ ਪੁਜਾਰਾ ਨੇ ਅਭਿਆਸ ਕੀਤਾ ਸ਼ੁਰੂ - cheteshwar pujara practice
ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਆਸਟ੍ਰੇਲੀਆ ਦੌਰੇ 'ਤੇ ਖੇਡੀ ਜਾਣ ਵਾਲੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੀ ਤਿਆਰੀ ਲਈ ਨੈੱਟ ਵਿੱਚ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ।
ਭਾਰਤ ਨੂੰ ਆਸਟ੍ਰੇਲੀਆ ਦੌਰੇ 'ਤੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ ਅਤੇ ਪੁਜਾਰਾ ਨੇ ਇਸ ਲੜੀ ਦੀ ਤਿਆਰੀ ਲਈ ਵੀਰਵਾਰ ਤੋਂ ਆਪਣੇ ਅਭਿਆਸ ਦੀ ਸ਼ੁਰੂਆਤ ਕੀਤੀ। ਪੁਜਾਰਾ ਨੇ ਨੈੱਟ ਗੇਂਦਬਾਜ਼ਾਂ ਦੀਆਂ ਗੇਂਦਾਂ 'ਤੇ ਬੱਲੇਬਾਜ਼ੀ ਦਾ ਅਭਿਆਸ ਕੀਤਾ। ਇਨ੍ਹਾਂ ਨੇਟਸ ਗੇਂਦਬਾਜ਼ਾਂ ਵਿੱਚ ਰਵੀ ਚੰਦਰਨ ਅਸ਼ਵਿਨ ਵੀ ਸ਼ਾਮਲ ਹਨ, ਜੋ ਭਾਰਤੀ ਟੀਮ ਦੇ ਨਾਲ ਦੌਰੇ ਕਰ ਰਹੇ ਹਨ।
ਬੀਸੀਸੀਆਈ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਪੁਜਾਰਾ ਬੈਕਫੁੱਟ ਦੀ ਚੰਗੀ ਵਰਤੋਂ ਕਰਦੇ ਅਤੇ ਸਟੰਪਾਂ ਤੋਂ ਬਾਹਰ ਜਾ ਰਹੀਆਂ ਗੇਂਦਾਂ ਨੂੰ ਸੁੱਟਦੇ ਹੋਏ ਦਿਖਾਈ ਦੇ ਰਹੇ ਹਨ। ਬੀਸੀਸੀਆਈ ਨੇ ਵੀਰਵਾਰ ਨੂੰ ਟਵਿੱਟਰ 'ਤੇ ਲਿਖਿਆ, "ਇੰਤਜ਼ਾਰ ਖਤਮ ਹੋ ਗਿਆ ਹੈ। ਚੇਤੇਸ਼ਵਰ ਪੁਜਾਰਾ ਦੀ ਨੈੱਟ' ਤੇ ਵਾਪਸੀ। ਉਸਨੇ ਉਹ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਉਹ ਸਭ ਤੋਂ ਜ਼ਿਆਦਾ ਕਰਨਾ ਪਸੰਦ ਕਰਦਾ ਹੈ। ਗੇਂਦਬਾਜ਼ ਵੀ ਲੰਬੇ ਸਮੇਂ ਲਈ ਤਿਆਰ ਹੈ।"