ਮੋਹਾਲੀ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 2 ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਮੈਚ ਮੋਹਾਲੀ (India Vs Sri Lanka Mohali Test Cricket Match) 'ਚ ਖੇਡਿਆ ਗਿਆ। ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਪਹਿਲੀ ਵਾਰ ਖੇਡੇ ਗਏ ਇਸ ਮੈਚ ਵਿੱਚ ਭਾਰਤੀ ਟੀਮ ਨੇ ਮਹਿਮਾਨ ਟੀਮ ਨੂੰ ਪਾਰੀ ਅਤੇ 222 ਦੌੜਾਂ ਨਾਲ ਹਰਾਇਆ। ਭਾਰਤ ਨੇ ਤੀਜੇ ਦਿਨ ਹੀ ਮੈਚ ਖਤਮ ਕਰ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 'ਚ ਵੀ 1-0 ਦੀ ਬੜ੍ਹਤ ਬਣਾ ਲਈ ਹੈ।
ਜਡੇਜਾ ਅਤੇ ਅਸ਼ਵਿਨ ਵਿਖਾਇਆ ਮੈਦਾਨ 'ਚ ਜ਼ੋਹਰ
ਭਾਰਤ ਲਈ ਇਸ ਮੈਚ ਵਿੱਚ ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਜਿੱਤ ਦੇ ਹੀਰੋ ਰਹੇ। ਇਸ ਮੈਚ 'ਚ ਦੋਵੇਂ ਭਾਰਤੀ ਸਪਿਨਰਾਂ ਨੇ 20 'ਚ 15 ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੇ ਇਸ ਮੈਚ 'ਚ ਨਾਬਾਦ 175 ਦੌੜਾਂ ਬਣਾ ਕੇ 9 ਵਿਕਟਾਂ ਲਈਆਂ। ਇਸ ਦੇ ਨਾਲ ਹੀ, ਅਸ਼ਵਿਨ ਨੇ ਵੀ 61 ਦੌੜਾਂ ਦੀ ਪਾਰੀ ਖੇਡ ਕੇ 6 ਵਿਕਟਾਂ ਆਪਣੇ ਨਾਂ ਕੀਤੀਆਂ। ਮੁਹੰਮਦ ਸ਼ਮੀ ਨੇ ਪਹਿਲੀ ਪਾਰੀ ਵਿੱਚ ਇੱਕ ਵਿਕਟ ਅਤੇ ਦੂਜੀ ਪਾਰੀ ਵਿੱਚ ਦੋ ਵਿਕਟਾਂ ਲਈਆਂ। ਪਹਿਲੀ ਪਾਰੀ ਵਿੱਚ ਦੋ ਵਿਕਟਾਂ ਲੈਣ ਵਾਲੇ ਜਸਪ੍ਰੀਤ ਬੁਮਰਾਹ ਨੂੰ ਦੂਜੀ ਪਾਰੀ ਵਿੱਚ ਇੱਕ ਵੀ ਵਿਕਟ ਨਹੀਂ ਮਿਲੀ।
ਜਡੇਜਾ-ਅਸ਼ਵਿਨ ਨੇ ਘੁੰਮਾਈ ਸ਼੍ਰੀਲੰਕਾ ਦੀ ਫ਼ਿਰਕੀ
ਸ਼੍ਰੀਲੰਕਾ ਲਈ ਪਹਿਲੀ ਪਾਰੀ ਵਿੱਚ ਪਥੁਮ ਨਿਸਾਂਕਾ ਨੇ ਅਜੇਤੂ 61 ਦੌੜਾਂ ਬਣਾਈਆਂ। ਦੂਜੀ ਪਾਰੀ ਵਿੱਚ ਵਿਕਟਕੀਪਰ ਬੱਲੇਬਾਜ਼ ਨਿਰੋਸ਼ਨ ਡਿਕਵੇਲਾ 51 ਦੌੜਾਂ ਬਣਾ ਕੇ ਨਾਬਾਦ ਰਿਹਾ। ਭਾਰਤੀ ਗੇਂਦਬਾਜ਼ਾਂ ਨੇ ਬਿਨਾਂ ਖਾਤਾ ਖੋਲ੍ਹੇ ਸ੍ਰੀਲੰਕਾ ਦੀਆਂ ਦੋਵੇਂ ਪਾਰੀਆਂ ਵਿੱਚ ਕੁੱਲ 6 ਵਿਕਟਾਂ ਝਟਕਾਈਆਂ। ਪਹਿਲੀ ਪਾਰੀ 'ਚ ਚਾਰ ਬੱਲੇਬਾਜ਼ ਖਾਤਾ ਖੋਲ੍ਹਣ 'ਚ ਨਾਕਾਮ ਰਹੇ ਅਤੇ ਦੂਜੀ ਪਾਰੀ 'ਚ ਦੋ ਬੱਲੇਬਾਜ਼ ਜ਼ੀਰੋ 'ਤੇ ਆਊਟ ਹੋ ਗਏ।
ਇਹ ਵੀ ਪੜ੍ਹੋ:WWC: ਭਾਰਤ ਨੇ ਪਾਕਿਸਤਾਨ ਉੱਤੇ 107 ਦੌੜਾਂ ਨਾਲ ਹਾਸਲ ਕੀਤੀ ਵੱਡੀ ਜਿੱਤ
ਭਾਰਤ ਹੁਣ ਦੋ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। ਹੁਣ ਦੂਜਾ ਟੈਸਟ ਮੈਚ 12 ਤੋਂ 16 ਮਾਰਚ ਤੱਕ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਟੀ-20 ਸੀਰੀਜ਼ 'ਚ ਭਾਰਤ ਨੇ ਮਹਿਮਾਨਾਂ ਨੂੰ 3-0 ਨਾਲ ਹਰਾ ਕੇ ਕਲੀਨ ਸਵੀਪ ਕੀਤਾ ਸੀ।
ਅਸ਼ਵਿਨ ਨੇ ਤੋੜਿਆ ਕਪਿਲ ਦੇਵ ਦਾ ਰਿਕਾਰਡ
ਸ਼੍ਰੀਲੰਕਾ ਦੀ ਦੂਜੀ ਪਾਰੀ ਦੇ 36ਵੇਂ ਓਵਰ ਵਿੱਚ ਰਵੀਚੰਦਰਨ ਅਸ਼ਵਿਨ ਨੇ ਚਰਿਥ ਅਸਲੰਕਾ ਨੂੰ ਵਿਰਾਟ ਕੋਹਲੀ ਦੇ ਹੱਥੋਂ ਕੈਚ ਕਰਵਾਇਆ। ਅਸਲੰਕਾ ਨੌਂ ਗੇਂਦਾਂ ਵਿੱਚ 20 ਦੌੜਾਂ ਹੀ ਬਣਾ ਸਕੀ। ਇਸ ਦੇ ਨਾਲ ਹੀ ਅਸ਼ਵਿਨ ਕਪਿਲ ਦੇਵ ਨੂੰ ਪਿੱਛੇ ਛੱਡਦੇ ਹੋਏ ਭਾਰਤ ਦੇ ਦੂਜੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਕਪਿਲ ਦੇ ਨਾਂ ਟੈਸਟ 'ਚ 434 ਵਿਕਟਾਂ ਸਨ। ਇਸ ਦੇ ਨਾਲ ਹੀ ਅਸ਼ਵਿਨ ਦੇ ਨਾਂ 435 ਵਿਕਟਾਂ ਹਨ।