ਕੋਲਕਾਤਾ:ਆਈਸੀਸੀ ਵਿਸ਼ਵ ਕੱਪ 2023 ਦਾ 37ਵਾਂ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਟਾਸ ਲਈ ਮੈਦਾਨ 'ਤੇ ਆਏ। ਇਸ ਦੌਰਾਨ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਦੱਖਣੀ ਅਫਰੀਕਾ ਨੂੰ ਗੇਂਦਬਾਜ਼ੀ ਕਰਨ ਦਾ ਸੱਦਾ ਦਿੱਤਾ। ਰੋਹਿਤ ਸ਼ਰਮਾ ਨੇ ਇਸ ਮੈਚ ਲਈ ਆਪਣੇ ਜੇਤੂ ਪਲੇਇੰਗ 11 ਵਿੱਚ ਕੋਈ ਬਦਲਾਅ ਨਹੀਂ ਕੀਤਾ। ਇਸ ਦੇ ਨਾਲ ਹੀ ਦੱਖਣੀ ਅਫਰੀਕੀ ਟੀਮ ਨੇ ਵੀ ਬਿਨਾਂ ਕਿਸੇ ਬਦਲਾਅ ਦੇ ਇਸ ਮੈਚ 'ਚ ਪ੍ਰਵੇਸ਼ ਕੀਤਾ ਹੈ।
ਰੋਹਿਤ ਨੇ ਪਲੇਇੰਗ ਇਲੈਵਨ 'ਚ ਨਹੀਂ ਕੀਤਾ ਕੋਈ ਬਦਲਾਅ: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਬਾਰੇ ਗੱਲ ਕਰਦੇ ਹੋਏ ਕਿਹਾ, 'ਅਸੀਂ ਪਹਿਲਾਂ ਬੱਲੇਬਾਜ਼ੀ ਕਰਨਾ ਚਾਹਾਂਗੇ। ਇਹ ਪਿੱਚ ਚੰਗੀ ਹੈ। ਜਦੋਂ ਰਵੀ ਸ਼ਾਸਤਰੀ ਨੇ ਟਾਸ ਦੇ ਸਮੇਂ ਰੋਹਿਤ ਨੂੰ ਪੁੱਛਿਆ ਕਿ ਤੁਹਾਡੀ ਟੀਮ ਸੱਟ ਦੀ ਸਮੱਸਿਆ ਤੋਂ ਗੁਜ਼ਰ ਰਹੀ ਹੈ। ਤੁਹਾਡੇ ਪਲੇਇੰਗ ਇਲੈਵਨ ਵਿੱਚ ਕੀ ਬਦਲਾਅ ਆਇਆ ਹੈ? ਤਾਂ ਰੋਹਿਤ ਨੇ ਕਿਹਾ, 'ਅਸੀਂ ਉਸੇ ਟੀਮ ਨਾਲ ਜਾ ਰਹੇ ਹਾਂ। ਅਸੀਂ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਹੈ।