ਪਰਥ— ਆਸਟ੍ਰੇਲੀਆ 'ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੇ ਤੀਜੇ ਮੈਚ 'ਚ ਅੱਜ ਭਾਰਤ ਦਾ ਮੈਚ ਦੱਖਣੀ ਅਫਰੀਕਾ ਨਾਲ ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ। ਵਿਸ਼ਵ ਕੱਪ ਦੇ ਤੀਜੇ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। (IND vs SA T20 World Cup)
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਬਣਾਈਆਂ ਅਤੇ ਦੱਖਣੀ ਅਫਰੀਕਾ ਨੂੰ 134 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਅਫਰੀਕੀ ਟੀਮ ਨੇ 19.4 ਓਵਰਾਂ 'ਚ ਪੰਜ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। 29 ਦੌੜਾਂ ਦੇ ਕੇ 4 ਵਿਕਟਾਂ ਲੈਣ ਵਾਲੇ ਲੁੰਗੀ ਨਗਿਡੀ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।
ਮੈਚ ਵਿੱਚ ਭਾਰਤੀ ਫੀਲਡਰਾਂ ਨੇ ਨਿਰਾਸ਼ ਕੀਤਾ। ਅਫਰੀਕੀ ਟੀਮ ਇਕ ਸਮੇਂ 24 ਦੌੜਾਂ 'ਤੇ 3 ਵਿਕਟਾਂ ਗੁਆ ਚੁੱਕੀ ਸੀ। ਇੱਥੋਂ ਭਾਰਤ ਦੀ ਖਰਾਬ ਫੀਲਡਿੰਗ ਦਾ ਫਾਇਦਾ ਉਠਾਉਂਦੇ ਹੋਏ ਮਾਰਕਰਮ ਅਤੇ ਮਿਲਰ ਨੇ ਟੀਮ ਦੀ ਕਮਾਨ ਸੰਭਾਲੀ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੋਵਾਂ ਨੇ ਕਈ ਮੌਕੇ ਗੁਆਏ। ਮਾਰਕਰਮ ਨੇ ਕਈ ਜੀਵਨ ਦਾਨ ਪ੍ਰਾਪਤ ਕੀਤੇ। ਇਸ ਦਾ ਫਾਇਦਾ ਉਠਾਉਂਦੇ ਹੋਏ ਉਸ ਨੇ 41 ਗੇਂਦਾਂ 'ਤੇ 52 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਡੇਵਿਡ ਮਿਲਰ ਨੇ 46 ਗੇਂਦਾਂ ਵਿੱਚ 59 ਦੌੜਾਂ ਬਣਾਈਆਂ ਅਤੇ ਨਾਬਾਦ ਰਹੇ।
ਅਰਸ਼ਦੀਪ ਨੇ ਮੈਚ ਦੀ ਆਪਣੀ ਪਹਿਲੀ ਗੇਂਦ 'ਤੇ ਵਿਕਟ ਲਈ, ਉਸ ਨੇ ਕਵਿੰਟਨ ਡੀ ਕਾਕ ਨੂੰ ਇਕ ਦੌੜ 'ਤੇ ਆਊਟ ਕੀਤਾ।
ਸੂਰਿਆਕੁਮਾਰ ਯਾਦਵ ਨੇ ਅਰਧ ਸੈਂਕੜਾ ਜੜਿਆ। ਉਸ ਨੇ 40 ਗੇਂਦਾਂ ਵਿੱਚ 68 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਨੇ ਛੇ ਚੌਕੇ ਤੇ ਤਿੰਨ ਛੱਕੇ ਲਾਏ। ਸੂਰਿਆਕੁਮਾਰ ਯਾਦਵ ਨੇ ਸਿਰਫ 30 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਟੀ-20 ਵਿਸ਼ਵ ਕੱਪ 2022 ਵਿੱਚ ਇਹ ਉਸ ਦਾ ਲਗਾਤਾਰ ਦੂਜਾ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨੀਦਰਲੈਂਡ ਦੇ ਖਿਲਾਫ ਅਰਧ ਸੈਂਕੜਾ ਲਗਾਇਆ ਸੀ।
ਦੱਖਣੀ ਅਫ਼ਰੀਕਾ ਲਈ ਲੁੰਗੀ ਐਨਗਿਡੀ ਨੇ ਚਾਰ, ਵੇਨ ਪਾਰਨੇਲ ਨੇ ਤਿੰਨ ਅਤੇ ਐਨਰਿਕ ਨੌਰਟਜੇ ਨੇ ਇੱਕ ਵਿਕਟ ਲਈ।
ਦੱਖਣੀ ਅਫਰੀਕਾ ਦੀ ਪਾਰੀ:-
ਤੀਜਾ ਵਿਕਟ - ਟੇਂਬਾ ਬਾਵੁਮਾ 10 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੂੰ ਮੁਹੰਮਦ ਸ਼ਮੀ ਨੇ ਦਿਨੇਸ਼ ਕੈਟਿਕ ਦੇ ਹੱਥੋਂ ਕੈਚ ਕਰਵਾਇਆ।
ਦੂਜੀ ਵਿਕਟ -ਰਿਲੇ ਰੂਸੋ ਜ਼ੀਰੋ 'ਤੇ ਆਊਟ ਹੋਏ। ਉਸ ਨੂੰ ਅਰਸ਼ਦੀਪ ਸਿੰਘ ਨੇ ਐਲਬੀਡਬਲਯੂ ਆਊਟ ਕੀਤਾ।
ਪਹਿਲੀ ਵਿਕਟ -ਕਵਿੰਟਨ ਡੀ ਕਾਕ 1 ਰਨ ਬਣਾ ਕੇ ਆਊਟ ਹੋ ਗਏ। ਉਸ ਨੂੰ ਅਰਸ਼ਦੀਪ ਸਿੰਘ ਨੇ ਰਾਹੁਲ ਹੱਥੋਂ ਕੈਚ ਕਰਵਾਇਆ।
ਭਾਰਤ ਦੀ ਪਾਰੀ:-