ਨਵੀਂ ਦਿੱਲੀ:ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਟੀ-20 ਮੈਚਾਂ ਦੀ ਸੀਰੀਜ਼ ਐਤਵਾਰ ਤੋਂ ਸ਼ੁਰੂ ਹੋ ਰਹੀ ਹੈ। ਇਸ ਸੀਰੀਜ਼ 'ਚ ਸੂਰਿਆਕੁਮਾਰ ਯਾਦਵ ਭਾਰਤੀ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ ਜਦਕਿ ਰਵਿੰਦਰ ਜਡੇਜਾ ਉਪ ਕਪਤਾਨ ਦੀ ਭੂਮਿਕਾ 'ਚ ਹੋਣਗੇ। ਇਸ ਸੀਰੀਜ਼ 'ਚ ਸਭ ਦੀਆਂ ਨਜ਼ਰਾਂ ਰਿੰਕੂ ਸਿੰਘ, ਯਸ਼ਸਵੀ ਜੈਸਵਾਲ, ਰਵੀ ਬਿਸ਼ਨੋਈ ਅਤੇ ਮੁਕੇਸ਼ ਕੁਮਾਰ 'ਤੇ ਹੋਣਗੀਆਂ। ਇਸ ਸੀਰੀਜ਼ ਤੋਂ ਪਹਿਲਾਂ ਅਸੀਂ ਤੁਹਾਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਿਛਲੀ ਟੀ-20 ਸੀਰੀਜ਼ ਦੇ ਅੰਕੜਿਆਂ ਬਾਰੇ ਦੱਸਣ ਜਾ ਰਹੇ ਹਾਂ।
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੀ ਗਈ 8 ਟੀ-20 ਸੀਰੀਜ਼ 'ਚ ਕਿਸ ਦਾ ਪਲੜਾ ਭਾਰੀ, ਜਾਣੋ ਕਿਸ ਨੇ ਕਿੰਨੀ ਵਾਰ ਦਿਖਾਇਆ ਦਮ - ਸੂਰਿਆਕੁਮਾਰ ਯਾਦਵ ਦੀ ਕਪਤਾਨੀ ਚ ਸੀਰੀਜ਼
ਭਾਰਤੀ ਕ੍ਰਿਕਟ ਟੀਮ 2023 ਦੀ ਆਪਣੀ ਆਖਰੀ ਟੀ20 ਸੀਰੀਜ਼ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਹੇਠ ਦੱਖਣੀ ਅਫਰੀਕਾ ਖਿਲਾਫ ਖੇਡਣ ਜਾ ਰਹੀ ਹੈ। ਇਹ 3 ਮੈਚਾਂ ਦੀ ਸੀਰੀਜ਼ 10 ਦਸੰਬਰ ਤੋਂ 14 ਦਸੰਬਰ ਤੱਕ ਖੇਡੀ ਜਾਵੇਗੀ। ਇਸ ਲਈ ਇਸ ਸੀਰੀਜ਼ ਤੋਂ ਪਹਿਲਾਂ ਅੱਜ ਅਸੀਂ ਤੁਹਾਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਈਆਂ ਸਾਰੀਆਂ ਸੀਰੀਜ਼ ਦੀ ਸਥਿਤੀ ਦੱਸਾਂਗੇ।
![ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੀ ਗਈ 8 ਟੀ-20 ਸੀਰੀਜ਼ 'ਚ ਕਿਸ ਦਾ ਪਲੜਾ ਭਾਰੀ, ਜਾਣੋ ਕਿਸ ਨੇ ਕਿੰਨੀ ਵਾਰ ਦਿਖਾਇਆ ਦਮ ਭਾਰਤ ਬਨਾਮ ਦੱਖਣੀ ਅਫਰੀਕਾ](https://etvbharatimages.akamaized.net/etvbharat/prod-images/08-12-2023/1200-675-20215287-172-20215287-1702015412938.jpg)
Published : Dec 8, 2023, 11:52 AM IST
ਭਾਰਤ ਨੇ ਦੱਖਣੀ ਅਫਰੀਕਾ ਨੂੰ 4 ਵਾਰ ਹਰਾਇਆ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੁਣ ਤੱਕ ਕੁੱਲ 8 ਟੀ-20 ਸੀਰੀਜ਼ ਖੇਡੀਆਂ ਗਈਆਂ ਹਨ, ਜਿਨ੍ਹਾਂ 'ਚੋਂ ਭਾਰਤ ਨੇ 4 ਸੀਰੀਜ਼ ਅਤੇ ਦੱਖਣੀ ਅਫਰੀਕਾ ਨੇ 2 ਸੀਰੀਜ਼ ਜਿੱਤੀਆਂ ਹਨ। ਇਨ੍ਹਾਂ ਦੋਵਾਂ ਵਿਚਾਲੇ 2 ਸੀਰੀਜ਼ ਡਰਾਅ ਵੀ ਹੋਈਆਂ ਹਨ। ਇਸ ਵਾਰ ਵੀ ਟੀ-20 ਸੀਰੀਜ਼ 'ਚ ਟੀਮ ਇੰਡੀਆ ਦਾ ਹੀ ਪਲੜਾ ਭਾਰੀ ਲੱਗ ਰਿਹਾ ਹੈ। ਪਰ ਦੱਖਣੀ ਅਫਰੀਕਾ ਆਪਣੇ ਘਰ 'ਚ ਖੇਡ ਰਿਹਾ ਹੈ। ਅਜਿਹੇ 'ਚ ਉਸ ਨੂੰ ਹਲਕੇ 'ਚ ਲੈਣਾ ਟੀਮ ਇੰਡੀਆ ਲਈ ਮਹਿੰਗਾ ਸਾਬਤ ਹੋ ਸਕਦਾ ਹੈ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੀਆਂ ਗਈਆਂ 8 ਸੀਰੀਜ਼
- ਭਾਰਤ ਨੇ ਸਾਲ 2006 ਵਿੱਚ ਵਰਿੰਦਰ ਸਹਿਵਾਗ ਦੀ ਕਪਤਾਨੀ ਵਿੱਚ ਦੱਖਣੀ ਅਫਰੀਕਾ ਵਿੱਚ ਆਪਣੀ ਪਹਿਲੀ ਇੱਕ ਮੈਚ ਦੀ ਟੀ-20 ਲੜੀ ਖੇਡੀ, ਜੋ ਭਾਰਤ ਨੇ ਜਿੱਤੀ।
- ਦੱਖਣੀ ਅਫਰੀਕਾ ਨਾਲ ਭਾਰਤ ਨੇ ਸਾਲ 2010 ਵਿੱਚ ਦੂਜੀ ਇੱਕ ਮੈਚ ਦੀ ਲੜੀ ਖੇਡੀ ਸੀ। ਟੀਮ ਇੰਡੀਆ ਨੇ ਐੱਮਐੱਸ ਧੋਨੀ ਦੀ ਕਪਤਾਨੀ 'ਚ ਇਹ ਜਿੱਤ ਦਰਜ ਕੀਤੀ ਸੀ।
- ਭਾਰਤ ਨੇ ਇੱਕ ਵਾਰ ਫਿਰ ਸਾਲ 2011 ਵਿੱਚ ਦੱਖਣੀ ਅਫਰੀਕਾ ਵਿੱਚ 1 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਸੀ। ਇਸ ਸੀਰੀਜ਼ 'ਚ ਪਹਿਲੀ ਵਾਰ ਭਾਰਤ ਨੂੰ ਦੱਖਣੀ ਅਫਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
- ਧੋਨੀ ਦੀ ਕਪਤਾਨੀ 'ਚ ਸਾਲ 2015 'ਚ ਭਾਰਤ ਨੇ ਦੱਖਣੀ ਅਫਰੀਕਾ ਨਾਲ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਸੀ, ਜਿਸ 'ਚ ਦੱਖਣੀ ਅਫਰੀਕਾ ਨੇ 2-0 ਨਾਲ ਜਿੱਤ ਦਰਜ ਕੀਤੀ ਸੀ।
ਦੱਖਣੀ ਅਫਰੀਕਾ ਟੀਮ - ਦੱਖਣੀ ਅਫਰੀਕਾ ਅਤੇ ਭਾਰਤ ਵਿਚਾਲੇ ਸਾਲ 2017 'ਚ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਗਈ ਸੀ। ਭਾਰਤ ਨੇ ਇਹ ਸੀਰੀਜ਼ 2-1 ਨਾਲ ਜਿੱਤ ਲਈ ਸੀ।
- ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 2019 'ਚ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਗਈ ਸੀ, ਜੋ 1-1 ਨਾਲ ਡਰਾਅ ਰਹੀ ਸੀ।
- ਰਿਸ਼ਭ ਪੰਤ ਦੀ ਕਪਤਾਨੀ 'ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਗਈ। ਇਹ ਸੀਰੀਜ਼ 2-2 ਨਾਲ ਡਰਾਅ ਰਹੀ।
- ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਅਕਤੂਬਰ 2022 ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ 3 ਟੀ-20 ਮੈਚਾਂ ਦੀ ਲੜੀ ਖੇਡੀ ਗਈ ਸੀ, ਜਿਸ ਵਿੱਚ ਭਾਰਤ ਨੇ 2-1 ਨਾਲ ਜਿੱਤ ਦਰਜ ਕੀਤੀ ਸੀ।