ਸੈਂਚੁਰੀਅਨ: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਉਸ ਦੀ ਟੀਮ ਦੱਖਣੀ ਅਫਰੀਕਾ ਨੂੰ ਚੁਣੌਤੀ ਦੇਣ ਵਿੱਚ ਸਮਰੱਥ ਨਹੀਂ ਸੀ ਅਤੇ ਪਹਿਲੇ ਟੈਸਟ ਵਿੱਚ ਆਪਣੀ ਸ਼ਰਮਨਾਕ ਪਾਰੀ ਅਤੇ 32 ਦੌੜਾਂ ਦੀ ਹਾਰ ਲਈ ਸਮੂਹਿਕ ਕੋਸ਼ਿਸ਼ਾਂ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਇਆ। ਭਾਰਤ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਖਰਾਬ ਪ੍ਰਦਰਸ਼ਨ ਕੀਤਾ। ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ਵਿੱਚ 108.4 ਓਵਰਾਂ ਵਿੱਚ 408 ਦੌੜਾਂ ਬਣਾਉਣ ਦੇਣ ਤੋਂ ਬਾਅਦ ਭਾਰਤੀ ਟੀਮ ਦੂਜੀ ਪਾਰੀ ਵਿੱਚ 34.1 ਓਵਰਾਂ ਵਿੱਚ 131 ਦੌੜਾਂ ’ਤੇ ਢੇਰ ਹੋ ਗਈ। ਮਹਿਮਾਨ ਟੀਮ ਨੇ ਪਹਿਲੀ ਪਾਰੀ ਵਿੱਚ 245 ਦੌੜਾਂ ਬਣਾਈਆਂ ਸਨ।
ਅਸੀਂ ਜਿੱਤਣ ਦੇ ਹੱਕਦਾਰ ਨਹੀਂ : ਮੈਚ ਤੋਂ ਬਾਅਦ ਇਨਾਮ ਵੰਡ ਸਮਾਰੋਹ ਦੌਰਾਨ ਰੋਹਿਤ ਨੇ ਕਿਹਾ, 'ਅਸੀਂ ਜਿੱਤਣ ਦੇ ਹੱਕਦਾਰ ਨਹੀਂ ਸੀ। ਬੱਲੇਬਾਜ਼ੀ ਲਈ ਭੇਜੇ ਜਾਣ ਤੋਂ ਬਾਅਦ (ਟਾਸ ਹਾਰਨ ਤੋਂ ਬਾਅਦ) ਲੋਕੇਸ਼ (ਰਾਹੁਲ) ਨੇ ਸਾਨੂੰ ਉਸ ਸਕੋਰ ਤੱਕ ਲੈ ਜਾਣ ਲਈ ਚੰਗੀ ਬੱਲੇਬਾਜ਼ੀ ਕੀਤੀ ਪਰ ਫਿਰ ਅਸੀਂ ਗੇਂਦ ਨਾਲ ਹਾਲਾਤ ਦਾ ਫਾਇਦਾ ਨਹੀਂ ਉਠਾ ਸਕੇ ਅਤੇ ਅੱਜ ਵੀ ਅਸੀਂ ਬੱਲੇ ਨਾਲ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਉਸ ਨੇ ਕਿਹਾ, 'ਜੇਕਰ ਸਾਨੂੰ ਟੈਸਟ ਮੈਚ ਜਿੱਤਣਾ ਹੈ, ਤਾਂ ਸਾਨੂੰ ਸਮੂਹਿਕ ਤੌਰ 'ਤੇ ਯੋਗਦਾਨ ਦੇਣਾ ਹੋਵੇਗਾ ਅਤੇ ਅਸੀਂ ਅਜਿਹਾ ਨਹੀਂ ਕੀਤਾ। ਸਾਡੇ ਸਾਥੀ ਇੱਥੇ ਪਹਿਲਾਂ ਖੇਡ ਚੁੱਕੇ ਹਨ ਅਤੇ ਅਸੀਂ ਜਾਣਦੇ ਹਾਂ ਕਿ ਕੀ ਉਮੀਦ ਕਰਨੀ ਹੈ। ਹਰ ਕਿਸੇ ਦੀ ਆਪਣੀ ਯੋਜਨਾ ਹੈ।'