ਪੰਜਾਬ

punjab

IND vs SA 1st Test: ਟੀਮ ਇੰਡੀਆ ਨੇ ਸਾਉਥ ਅਫਰੀਕਾ ਨੂੰ 113 ਦੋੜਾਂ ਨਾਲ ਹਰਾਇਆ

By

Published : Dec 30, 2021, 5:12 PM IST

Updated : Dec 30, 2021, 5:40 PM IST

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ 'ਚ ਭਾਰਤੀ ਟੀਮ ਨੇ ਪਹਿਲਾ ਟੈਸਟ ਮੈਚ ਜਿੱਤ ਲਿਆ ਹੈ। ਦੱਖਣੀ ਅਫਰੀਕਾ ਦੀ ਟੀਮ ਨੂੰ 113 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸੀਰੀਜ਼ 'ਚ 3 ਮੈਚ ਖੇਡੇ ਜਾਣਗੇ, ਜਿਸ 'ਚ ਭਾਰਤ ਨੇ 1-0 ਨਾਲ ਅੱਗੇ ਵਧ ਗਿਆ ਹੈ।

IND vs SA 1st Test
IND vs SA 1st Test

ਸੈਂਚੁਰੀਅਨ: ਤਿੰਨ ਮੈਚਾਂ ਦੀ ਟੈਸਟ ਲੜੀ ਵਿੱਚ ਭਾਰਤ ਨੇ ਵੀਰਵਾਰ ਨੂੰ ਸੁਪਰਸਪੋਰਟ ਪਾਰਕ ਵਿੱਚ ਦੱਖਣੀ ਅਫਰੀਕਾ ਨੂੰ 113 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਭਾਰਤ ਨੇ ਸੀਰੀਜ਼ 'ਚ 1-0 ਦੇ ਨਾਲ ਅੱਗੇ ਵਧ ਗਿਆ ਹੈ। 305 ਦੌੜਾਂ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਦੀ ਟੀਮ ਪੰਜਵੇਂ ਦਿਨ 191 ਦੌੜਾਂ 'ਤੇ ਸਿਮਟ ਗਈ। ਟੀਮ ਲਈ ਕਪਤਾਨ ਡੀਨ ਐਲਗਾਰ (77) ਨੇ ਦੂਜੀ ਪਾਰੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ।

ਇਸ ਦੇ ਨਾਲ ਹੀ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਨੇ ਚੰਗੀ ਗੇਂਦਬਾਜ਼ੀ ਕੀਤੀ। ਸ਼ਮੀ ਅਤੇ ਬੁਮਰਾਹ ਨੇ ਦੂਜੀ ਪਾਰੀ ਵਿੱਚ ਸਭ ਤੋਂ ਵੱਧ ਤਿੰਨ-ਤਿੰਨ ਵਿਕਟਾਂ ਲਈਆਂ। ਪੰਜਵੇਂ ਦਿਨ ਦੇ ਪਹਿਲੇ ਸੈਸ਼ਨ ਵਿੱਚ ਪ੍ਰੋਟੀਆਜ਼ ਨੇ 94/4 ਨਾਲ ਅੱਗੇ ਖੇਡਦੇ ਹੋਏ ਜਲਦੀ ਹੀ ਲੰਚ ਤੱਕ ਟੀਮ ਨੇ 187/7 ਦੌੜਾਂ ਬਣਾ ਲਈਆਂ ਸੀ। ਜਿਸ ਚ ਕਪਤਾਨ ਡੀਨ ਐਲਗਰ (77), ਡੀ ਕਾਕ (21) ਅਤੇ ਮਲਡਰ (1) ਸਾਰੇ ਆਊਟ ਹੋ ਗਏ। ਇਸ ਦੌਰਾਨ ਬੁਮਰਾਹ, ਸਿਰਾਜ ਅਤੇ ਸ਼ਮੀ ਨੇ ਇਕ-ਇਕ ਵਿਕਟ ਲਿਆ।

ਇਸ ਤੋਂ ਬਾਅਦ ਦੂਜੇ ਸੈਸ਼ਨ 'ਚ ਦੱਖਣੀ ਅਫਰੀਕਾ ਦੀ ਟੀਮ 191 ਦੌੜਾਂ 'ਤੇ ਢੇਰ ਹੋ ਗਈ। ਇਸ ਸੀਜ਼ਨ ਦੇ ਸ਼ੁਰੂਆਤੀ ਓਵਰ 'ਚ ਹੀ ਸ਼ਮੀ ਨੇ ਜੇਨਸੇਨ (13) ਦੌੜਾਂ 'ਤੇ ਆਊਟ ਕਰ ਦਿੱਤਾ, ਜਦਕਿ ਅਸ਼ਵਿਨ ਨੇ ਅਗਲੇ ਓਵਰ 'ਚ ਕਗਿਸੋ ਰਬਾਡਾ (0) ਅਤੇ ਲੁੰਗੀ ਨਗਿਡੀ (0) ਨੂੰ ਆਊਟ ਕਰਕੇ ਸੈਂਚੁਰੀਅਨ ਟੈਸਟ 'ਚ ਜਿੱਤ ਹਾਸਲ ਕੀਤੀ।

ਦੱਸ ਦਈਏ ਕਿ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 305 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ ਦੂਜੀ ਪਾਰੀ 'ਚ 191 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਇਸ ਤਰ੍ਹਾਂ ਭਾਰਤ ਨੇ ਸੈਂਚੁਰੀਅਨ ਟੈਸਟ 113 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਲੜੀ ਵਿੱਚ 1-0 ਨਾਲ ਅੱਗੇ ਵਧ ਗਿਆ ਹੈ।

ਭਾਰਤ ਲਈ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਨੇ ਦੂਜੀ ਪਾਰੀ ਵਿੱਚ ਤਿੰਨ-ਤਿੰਨ ਵਿਕਟਾਂ ਲਈਆਂ। ਜਦਕਿ ਰਵੀਚੰਦਰਨ ਅਸ਼ਵਿਨ ਅਤੇ ਮੁਹੰਮਦ ਸਿਰਾਜ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਦੱਸ ਦਈਏ ਕਿ ਲੰਚ ਤੋਂ ਬਾਅਦ ਮੁਹੰਮਦ ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਦੇ ਬੱਲੇਬਾਜ਼ ਮਾਰਕੋ ਜੇਨਸਨ ਨੂੰ ਪੈਵੇਲੀਅਨ ਭੇਜ ਕੇ ਦੱਖਣੀ ਅਫਰੀਕਾ ਨੂੰ ਅੱਠਵਾਂ ਝਟਕਾ ਦਿੱਤਾ।

ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਕੈਗਿਸੋ ਰਬਾਡਾ ਨੂੰ ਰਵੀਚੰਦਰਨ ਅਸ਼ਵਿਨ ਨੇ ਬਿਨਾਂ ਖਾਤਾ ਖੋਲ੍ਹੇ ਆਊਟ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਨਗੀਦੀ ਨੂੰ ਆਊਟ ਕਰਕੇ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਹਰਾ ਦਿੱਤਾ। ਭਾਰਤ ਨੇ ਇਹ ਮੈਚ 113 ਦੌੜਾਂ ਨਾਲ ਜਿੱਤ ਲਈ ਹੈ।

ਇਹ ਵੀ ਪੜੋ:BCCI ਪ੍ਰਧਾਨ ਸੌਰਵ ਗਾਂਗੁਲੀ ਨੂੰ ਹੋਇਆ ਕੋਰੋਨਾ

Last Updated : Dec 30, 2021, 5:40 PM IST

ABOUT THE AUTHOR

...view details