ਕੋਲੰਬੋ : ਬੀਤੇ ਦਿਨ ਬਰਸਾਤ ਹੋਣ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਸੁਪਰ-4 ਦਾ ਮੈਚ ਇੱਕ ਵਾਰ ਫਿਰ ਰੋਕਣਾ ਪਿਆ। ਜਿਸ ਕਾਰਨ ਹੁਣ ਇਹ ਮੈਚ ਰਿਜ਼ਰਵ ਡੇਅ ਯਾਨੀ ਅੱਜ ਖੇਡਿਆ ਜਾਵੇਗਾ। ਦੱਸਣਯੋਗ ਹੈ ਕਿ 10 ਸਤੰਬਰ ਨੂੰ ਜਿਵੇਂ ਹੀ ਭਾਰਤ ਦੀ ਪਾਰੀ ਦੇ 24.1 ਓਵਰ ਪੂਰੇ ਹੋਏ ਤਾਂ ਮੈਦਾਨ 'ਤੇ ਮੀਂਹ ਨੇ ਦਸਤਕ ਦੇ ਦਿੱਤੀ। ਇਸ ਤੋਂ ਬਾਅਦ ਬਾਰਿਸ਼ ਕਈ ਵਾਰ ਰੁਕੀ ਅਤੇ ਫਿਰ ਸ਼ੁਰੂ ਹੋ ਗਈ। ਅੰਪਾਇਰਾਂ ਨੇ ਰਾਤ 8:45 ਵਜੇ ਮੈਚ ਰੋਕਣ ਦਾ ਫੈਸਲਾ ਕੀਤਾ। ਮੈਚ ਹੁਣ ਸੋਮਵਾਰ ਯਾਨੀ ਅੱਜ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਭਾਰਤ ਨੇ 24.1 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾ ਲਈਆਂ ਹਨ। ਹਾਲਾਂਕਿ ਇਸ ਦੌਰਾਨ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਅਜੇਤੂ ਹਨ।
ਕੀ ਅੱਜ ਫਿਰ ਮੈਚ ਸ਼ੁਰੂ ਹੋਵੇਗਾ ?: ਏਸ਼ੀਆ ਕੱਪ ਦੇ ਮੌਜੂਦਾ ਐਡੀਸ਼ਨ 'ਚ ਸਿਰਫ ਦੋ ਮੈਚਾਂ ਲਈ ਰਿਜ਼ਰਵ ਡੇਅ ਹੈ, ਜਿਨ੍ਹਾਂ 'ਚੋਂ ਇੱਕ ਇਹ ਮੈਚ ਹੈ। ਇਸ ਭਾਰਤ-ਪਾਕਿਸਤਾਨ ਮੈਚ ਤੋਂ ਇਲਾਵਾ ਫਾਈਨਲ ਲਈ ਰਿਜ਼ਰਵ ਡੇਅ ਵੀ ਰੱਖਿਆ ਗਿਆ ਹੈ, ਅਜਿਹੇ 'ਚ ਸੋਮਵਾਰ ਨੂੰ ਦੋਵੇਂ ਟੀਮਾਂ ਉਸੇ ਥਾਂ ਤੋਂ ਖੇਡਣਾ ਸ਼ੁਰੂ ਕਰਨਗੀਆਂ ਜਿੱਥੇ ਅੱਜ ਮੈਚ ਰੋਕਿਆ ਗਿਆ ਸੀ। ਭਾਰਤੀ ਟੀਮ 24.1 ਓਵਰ ਤੋਂ ਬਾਅਦ ਖੇਡਣਾ ਸ਼ੁਰੂ ਕਰੇਗੀ। ਮੈਚ 50-50 ਓਵਰਾਂ ਦਾ ਹੋਵੇਗਾ। (Reserve day for only two matches in the current edition of the Asia Cup)
ਜੇਕਰ ਮੈਚ ਰਿਜ਼ਰਵ ਡੇ 'ਤੇ ਪੂਰਾ ਨਾ ਹੋਇਆ ਤਾਂ ਕੀ ਹੋਵੇਗਾ?:ਸੋਮਵਾਰ (11 ਸਤੰਬਰ) ਨੂੰ ਜੇਕਰ ਅੱਜ ਵੀ ਰਿਜ਼ਰਵ ਡੇਅ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਰੱਦ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ 'ਚ ਦੋਵਾਂ ਟੀਮਾਂ ਨੂੰ 1-1 ਅੰਕ ਦਿੱਤਾ ਜਾਵੇਗਾ। ਜਿਸ ਕਾਰਨ ਭਾਰਤ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਨੁਕਸਾਨ ਉਠਾਉਣਾ ਪਵੇਗਾ। ਮੀਂਹ ਪੈਣ ਦੀ ਸੂਰਤ ਵਿੱਚ ਪਾਕਿਸਤਾਨ ਨੂੰ ਸੋਮਵਾਰ ਨੂੰ ਮੈਚ ਦਾ ਨਤੀਜਾ ਹਾਸਲ ਕਰਨ ਲਈ ਘੱਟੋ-ਘੱਟ 20 ਓਵਰ ਖੇਡਣੇ ਪੈਣਗੇ। ਜੇਕਰ ਮੈਚ 20 ਓਵਰਾਂ ਦਾ ਹੁੰਦਾ ਹੈ ਤਾਂ ਪਾਕਿਸਤਾਨ ਨੂੰ 181 ਦੌੜਾਂ ਦਾ ਟੀਚਾ ਦਿੱਤਾ ਜਾਵੇਗਾ।
- Tharoor on G20 Delhi Declaration: ਜੀ-20 ਸੰਮੇਲਨ ਦੌਰਾਨ ਨਵੀਂ ਦਿੱਲੀ ਦੇ ਐਲਾਨ 'ਤੇ ਬੋਲੇ ਥਰੂਰ, ਕਿਹਾ- ਭਾਰਤ ਦੀ ਕੂਟਨੀਤਕ ਜਿੱਤ
- Human Services Center in Bathinda: ਪਿਤਾ ਦੀ ਸਮਾਜ ਸੇਵਾ ਤੋਂ ਪੁੱਤਰ ਨੇ ਲਈ ਸੇਧ, ਸੋਸ਼ਲ ਮੀਡੀਆ 'ਤੇ ਗਰੀਬ ਲੋਕਾਂ ਲਈ ਕੀਤੀ ਅਪੀਲ ਤਾਂ ਦੇਖੋ ਕੀ ਨਿਕਲਿਆ ਨਤੀਜਾ, ਚਾਰੇ ਪਾਸੇ ਹੋ ਰਹੀ ਚਰਚਾ
- Farmers Ended Dharna from Highway: ਪ੍ਰਸ਼ਾਸਨ ਨਾਲ ਬਣੀ ਸਹਿਮਤੀ ਤੋਂ ਬਾਅਦ ਕਿਸਾਨਾਂ ਨੇ ਮਾਨਾਂਵਾਲਾ ਟੋਲ ਪਲਾਜ਼ਾ ਤੋਂ ਚੁੱਕਿਆ ਧਰਨਾ