ਅਹਿਮਦਾਬਾਦ—ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਨੀਵਾਰ ਨੂੰ ਖੇਡੇ ਗਏ ਮੈਚ 'ਚ ਭਾਰਤ ਨੇ ਕ੍ਰਿਕਟ ਵਿਸ਼ਵ ਕੱਪ 'ਚ ਵਿਕਟਾਂ ਦੇ ਮਾਮਲੇ 'ਚ ਪਾਕਿਸਤਾਨ ਖਿਲਾਫ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਪਾਕਿਸਤਾਨ ਦੀ ਟੀਮ 42.5 ਓਵਰਾਂ 'ਚ 191 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਏ। ਜਵਾਬ 'ਚ ਭਾਰਤ ਨੇ 30.3 ਓਵਰਾਂ 'ਚ 3 ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ ਅਤੇ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਮੈਚ 'ਚ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਖਦੇੜ ਦਿੱਤਾ ਅਤੇ ਪੂਰੇ ਮੈਦਾਨ 'ਚ ਛੱਕੇ ਅਤੇ ਚੌਕੇ ਜੜੇ। ਰੋਹਿਤ ਜਦੋਂ ਬੱਲੇਬਾਜ਼ੀ ਕਰ ਰਹੇ ਸਨ ਤਾਂ ਮੈਦਾਨ 'ਤੇ ਇਕ ਮਜ਼ੇਦਾਰ ਘਟਨਾ ਵਾਪਰੀ।
ਅੰਪਾਇਰ ਨੇ ਰੋਹਿਤ ਨੂੰ ਪੁੱਛਿਆ- 'ਵੈਟ ਮੇਂ ਕੁਝ ਹੈ ਕਿਆ?':ਪਾਕਿਸਤਾਨ ਖਿਲਾਫ ਮੈਚ 'ਚ ਰੋਹਿਤ ਨੇ 63 ਗੇਂਦਾਂ 'ਚ 86 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਪਾਰੀ 'ਚ ਰੋਹਿਤ ਨੇ 6 ਚੌਕੇ ਅਤੇ 6 ਸਕਾਈ ਸਕਰੀਪਰ ਛੱਕੇ ਲਗਾਏ। ਰੋਹਿਤ ਪਾਕਿਸਤਾਨੀ ਗੇਂਦਬਾਜ਼ਾਂ ਖਿਲਾਫ ਬੜੀ ਆਸਾਨੀ ਨਾਲ ਛੱਕੇ ਜੜ ਰਹੇ ਸਨ। ਇਸ ਤੋਂ ਬਾਅਦ ਮੈਦਾਨੀ ਅੰਪਾਇਰ ਨੇ ਰੋਹਿਤ ਨੂੰ ਪੁੱਛਿਆ, 'ਤੁਸੀਂ ਇੰਨਾ ਲੰਬਾ ਛੱਕਾ ਕਿਵੇਂ ਮਾਰਦੇ ਹੋ?, ਵੈਟ ਮੇਂ ਕੁਝ ਹੈ ਕਿਆ?'। ਇਸ 'ਤੇ ਰੋਹਿਤ ਸ਼ਰਮਾ ਨੇ ਹੱਸਦੇ ਹੋਏ ਜਵਾਬ ਦਿੱਤਾ ਅਤੇ ਅੰਪਾਇਰ ਨੂੰ ਆਪਣਾ ਬਾਈਸੈਪ ਦਿਖਾਉਂਦੇ ਹੋਏ ਕਿਹਾ, 'ਬੱਲੇ 'ਚ ਕੁਝ ਨਹੀਂ ਹੈ, ਇਹ ਬੱਸ ਮੇਰੀ ਤਾਕਤ ਹੈ, ਜਿਸ ਕਾਰਨ ਮੈਂ ਲੰਬੇ ਛੱਕੇ ਲਗਾਏ'। ਇਸ ਤੋਂ ਬਾਅਦ ਅੰਪਾਇਰ ਅਤੇ ਰੋਹਿਤ ਦੋਵੇਂ ਹਾਸਾ ਨਹੀਂ ਰੋਕ ਸਕੇ।