ਐਡੀਲੇਡ:ਟੀ-20 ਵਿਸ਼ਵ ਕੱਪ ਦਾ 35ਵਾਂ ਮੈਚ ਅੱਜ ਐਡੀਲੇਡ ਵਿੱਚ ਭਾਰਤ ਅਤੇ ਬੰਗਲਾਦੇਸ਼ (IND vs BAN) ਵਿਚਾਲੇ ਖੇਡਿਆ ਗਿਆ। ਭਾਰਤ ਨੇ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾਇਆ। ਭਾਰਤ ਨੇ 20 ਓਵਰਾਂ ਵਿੱਚ ਛੇ ਵਿਕਟਾਂ ਉੱਤੇ 184 ਦੌੜਾਂ ਬਣਾਈਆਂ। ਬੰਗਲਾਦੇਸ਼ ਨੂੰ ਮੈਚ ਜਿੱਤਣ ਲਈ 185 ਦੌੜਾਂ ਬਣਾਉਣੀਆਂ ਸਨ ਪਰ ਮੀਂਹ ਕਾਰਨ ਉਸ ਨੂੰ 16 ਓਵਰਾਂ ਵਿੱਚ 151 ਦੌੜਾਂ ਦਾ ਟੀਚਾ ਮਿਲਿਆ। ਉਹ 16 ਓਵਰਾਂ ਵਿੱਚ ਛੇ ਵਿਕਟਾਂ ਉੱਤੇ 145 ਦੌੜਾਂ ਹੀ ਬਣਾ ਸਕੀ।
ਪਹਿਲੀ ਵਿਕਟ: ਲਿਟਨ ਦਾਸ 60 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਕੇਐਲ ਰਾਹੁਲ ਨੇ ਰਨ ਆਊਟ ਕੀਤਾ।ਬੰਗਲਾਦੇਸ਼ ਨੇ ਸੱਤ ਓਵਰਾਂ ਵਿੱਚ 66 ਦੌੜਾਂ ਬਣਾਈਆਂ ਹਨ। ਮੀਂਹ ਕਾਰਨ ਮੈਚ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਬੰਗਲਾਦੇਸ਼ ਇਸ ਸਮੇਂ ਡਕਵਰਥ ਲੁਈਸ ਨਿਯਮ ਦੇ ਆਧਾਰ 'ਤੇ ਭਾਰਤ ਤੋਂ 17 ਦੌੜਾਂ ਅੱਗੇ ਹੈ। ਜੇਕਰ ਇੱਥੋਂ ਮੈਚ ਨਾ ਖੇਡਿਆ ਗਿਆ ਤਾਂ ਬੰਗਲਾਦੇਸ਼ ਦੀ ਟੀਮ ਮੈਚ ਜਿੱਤ ਜਾਵੇਗੀ।ਪਾਵਰਪਲੇਅ ਵਿੱਚ ਬੰਗਲਾਦੇਸ਼ ਨੇ 60 ਦੌੜਾਂ ਬਣਾਈਆਂ
ਤੀਸਰਾ ਵਿਕਟ: ਆਫੀਫ ਹੁਸੈਨ 3 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਅਰਸ਼ਦੀਪ ਸਿੰਘ ਨੇ ਸੂਰਿਆਕੁਮਾਰ ਯਾਦਵ ਦੇ ਹੱਥੋਂ ਕੈਚ ਕਰਵਾਇਆ।ਦੂਸਰੀ ਵਿਕਟ: ਨਜਮੁਲ ਹੁਸੈਨ ਸ਼ਾਂਤੋ 21 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਮੁਹੰਮਦ ਸ਼ਮੀ ਨੇ ਸੂਰਿਆਕੁਮਾਰ ਯਾਦਵ ਦੇ ਹੱਥੋਂ ਕੈਚ ਕਰਵਾਇਆ।
ਚੌਥੀ ਵਿਕਟ: ਸ਼ਾਕਿਬ ਅਲ ਹਸਨ 13 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਅਰਸ਼ਦੀਪ ਸਿੰਘ ਨੇ ਆਊਟ ਕੀਤਾ।
ਪੰਜਵੀਂ ਵਿਕਟ: ਯਾਸਿਰ ਅਲੀ 1 ਰਨ ਬਣਾ ਕੇ ਆਊਟ ਹੋਏ। ਉਸ ਨੂੰ ਹਾਰਦਿਕ ਪੰਡਯਾ ਨੇ ਅਰਸ਼ਦੀਪ ਸਿੰਘ ਦੇ ਹੱਥੋਂ ਕੈਚ ਕਰਵਾਇਆ।