ਨਵੀਂ ਦਿੱਲੀ: ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਆਸਟ੍ਰੇਲੀਆ ਖਿਲਾਫ ਇੰਦੌਰ 'ਚ ਕੁੱਝ ਵੀ ਕਮਾਲ ਨਹੀਂ ਕਰ ਸਕੇ ਹਨ। ਟੈਸਟ ਮੈਚ 'ਚ ਕੋਹਲੀ ਦਾ ਬੱਲਾ ਨਹੀਂ ਚੱਲ ਰਿਹਾ ਹੈ, ਇਸ ਮੈਚ 'ਚ ਕੋਹਲੀ ਸਿਰਫ 22 ਦੌੜਾਂ ਬਣਾ ਕੇ ਆਊਟ ਹੋ ਗਏ। ਕੋਹਲੀ ਪਿਛਲੇ ਤਿੰਨ ਸਾਲਾਂ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਹਨ। ਸਾਲ 2020 ਤੋਂ 2023 ਤੱਕ ਵਿਰਾਟ ਕੋਹਲੀ ਨੇ 23 ਟੈਸਟ ਮੈਚਾਂ ਵਿੱਚ ਬੱਲੇਬਾਜ਼ੀ ਕੀਤੀ ਹੈ, ਪਰ ਇਸ ਦੇ ਬਾਵਜੂਦ ਉਸ ਦੀਆਂ ਦੌੜਾਂ ਦਾ ਸਕੋਰ ਸਿਰਫ਼ 1015 ਹੀ ਰਿਹਾ। 23 ਟੈਸਟ ਮੈਚਾਂ ਦੀਆਂ 40 ਪਾਰੀਆਂ 'ਚ ਕੋਹਲੀ ਸਿਰਫ 26 ਦੀ ਔਸਤ ਨਾਲ ਦੌੜਾਂ ਬਣਾ ਰਹੇ ਹਨ, ਆਖਿਰ ਕੋਹਲੀ ਖਰਾਬ ਫਾਰਮ ਤੋਂ ਕਦੋਂ ਬਾਹਰ ਆਵੇਗਾ।
40 ਪਾਰੀਆਂ ਵਿੱਚ 26.71 ਦੀ ਔਸਤ: ਵਿਰਾਟ ਕੋਹਲੀ ਨੇ ਫਾਰਮ 'ਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ, ਪਿਛਲੇ ਤਿੰਨ ਸਾਲਾਂ ਵਿੱਚ ਕੋਹਲੀ 23 ਟੈਸਟ ਮੈਚਾਂ ਵਿੱਚ 40 ਪਾਰੀਆਂ ਵਿੱਚ 26.71 ਦੀ ਔਸਤ ਨਾਲ ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ ਹੈ। ਇਸ ਦੇ ਨਾਲ ਹੀ ਕੋਹਲੀ ਇਨ੍ਹਾਂ ਪਾਰੀਆਂ 'ਚ ਇਕ ਵੀ ਸੈਂਕੜਾ ਨਹੀਂ ਲਗਾ ਸਕੇ ਹਨ, ਕੋਹਲੀ ਨੇ ਇਨ੍ਹਾਂ ਪਾਰੀਆਂ 'ਚ ਸਿਰਫ 6 ਅਰਧ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਕੋਹਲੀ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਇੰਦੌਰ 'ਚ ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਸਕਦਾ ਹੈ, ਪਰ ਕੋਹਲੀ ਅਜਿਹਾ ਕਰਨ 'ਚ ਨਾਕਾਮ ਰਹੇ ਹਨ। ਆਸਟ੍ਰੇਲੀਆ ਖਿਲਾਫ ਤੀਜੇ ਟੈਸਟ ਮੈਚ 'ਚ ਕੋਹਲੀ 52 ਗੇਂਦਾਂ 'ਚ ਸਿਰਫ 22 ਦੌੜਾਂ ਹੀ ਬਣਾ ਸਕੇ ਸਨ ਅਤੇ ਟੌਡ ਮਰਫੀ ਦੇ ਹੱਥੋਂ ਬੋਲਡ ਹੋ ਗਏ ਸਨ।