ਕੇਪਟਾਓਨ :ਭਾਰਤੀ ਮਹਿਲਾ ਟੀਮ ਵਿਸ਼ਵ ਕੱਪ ਵਿੱਚ ਤੀਸਰੀ ਵਾਰ ਸੈਮੀਫਾਇਨਲ ਵਿੱਚ ਪਹੁੰਚੀ ਹੈ। ਭਾਰਤ ਦਾ ਮੁਕਾਬਲਾ ਅੱਜ ਆਸਟ੍ਰੇਲੀਆ ਨਾਲ ਨਿਊਲੈਂਡਸ ਮੈਦਾਨ ਵਿੱਚ ਸ਼ਾਮ 6:30 ਵਜੇ ਹੋਵੇਗਾ। ਜੇ ਭਾਰਤੀ ਟੀਮ ਆਸਟ੍ਰੇਲੀਆ ਨੂੰ ਹਰਾ ਦਿੰਦੀ ਹੈ, ਤਾਂ ਉਹ ਦੂਸਰੀ ਵਾਰ ਫਾਇਨਲ ਖੇਡੇਗੀ। ਪਿਛਲੀ ਵਾਰ ਭਾਰਤੀ ਟੀਮ ਫਾਇਨਲ ਵਿੱਚ ਪਹੁੰਚੀ ਸੀ ਪਰ ਮੌਜ਼ੂਦਾਂ ਚੈਂਪਿਅਨ ਆਸਟ੍ਰੇਲੀਆ ਨੇ ਭਾਰਤ ਨੂੰ 85 ਰਨਾਂ ਤੋਂ ਹਰਾ ਕੇ ਖਿਤਾਬ ਜਿੱਤ ਲਿਆ ਸੀ। ਭਾਰਤ ਕੋਲ ਸੈਮੀਫਾਇਨਲ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ 2020 ਵਿੱਚ ਮਿਲੀ ਹਾਰ ਦਾ ਹਿਸਾਬ ਬਰਾਬਰ ਕਰਨ ਦਾ ਮੌਕਾਂ ਹੈ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿੱਚ ਭਾਰਤੀ ਟੀਮ ਇਤਿਹਾਸ ਰਚ ਸਕਦੀ ਹੈ।
ਹੇਡ ਟੂ ਹੇਡ :ਭਾਰਤ vs ਆਸਟ੍ਰੇਲੀਆ ਵਿਚਕਾਰ ਹੋਏ ਪਿਛਲੇ ਪੰਜ ਮੁਕਾਬਲਿਆਂ ਵਿੱਚ ਕੰਗਾਰੂਆਂ ਦਾ ਪਲੜਾ ਭਾਰੀ ਰਿਹਾ ਹੈ। ਆਸਟ੍ਰੇਲੀਆ ਪੰਜ ਵਿੱਚੋਂ ਚਾਰ ਮੈਂਚ ਜਿੱਤਿਆਂ ਹੈ। ਜਦਕਿ ਇੱਕ ਮੈਂਚ ਟਾਈ ਹੋਇਆ ਹੈ। ਜੇ ਪਿਛਲੇ ਪੰਜ ਟੀ20 ਮੈਂਚਾਂ ਦੀ ਗੱਲ ਕਰੀਏ ਤਾਂ ਉਸ ਵਿੱਚ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮਹਿਲਾ ਟੀਮ ਨੇ ਪੰਜ ਵਿੱਚੋਂ ਤਿੰਨ ਵਿੱਚ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ ਦੋਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੰਗਾਰੂ ਟੀਮ ਨੇ ਪਿਛਲੇ ਪੰਜ ਟੀ20 ਮੈਂਚ ਵਿੱਚੋਂ ਚਾਰ ਵਿੱਚ ਜਿੱਤ ਦਰਜ ਕੀਤੀ ਹੈ। ਉਸਦਾ ਇੱਕ ਮੈਂਚ ਪਾਕਿਸਤਾਨ ਦੇ ਨਾਲ ਮੀਂਹ ਦੇ ਕਾਰਨ ਰੱਦ ਹੋ ਗਿਆ ਸੀ।
ਪਿਚ ਅਤੇ ਵੇਦਰ ਰਿਪੋਰਟ : ਮਹਿਲਾ ਟੀ20 ਵਿਸ਼ਵ ਕੱਪ ਦਾ ਸੈਮੀਫਾਇਨਲ ਮੁਕਾਬਲਾ ਨਿਊਲੈਂਡਸ ਵਿੱਚ ਨਵੀਂ ਪਿਚ 'ਤੇ ਖੇਡਿਆਂ ਜਾ ਸਕਦਾ ਹੈ। ਇਸ ਮੈਦਾਨ 'ਤੇ ਅਜੇ ਤੱਕ 28 ਟੀ20 ਮੈਂਚ ਖੇਡੇ ਗਏ ਹਨ। ਜਿਸ ਵਿੱਚ ਪਹਿਲਾ ਬੱਲੇਬਾਜ਼ ਕਰਨ ਵਾਲੀ ਟੀਮ ਨੇ 16 ਵਾਰ ਜਿੱਤ ਦਰਜ ਕੀਤੀ ਹੈ। ਜੂਜੇ ਪਾਸੇ ਦੂਸਰੇ ਨੰਬਰ 'ਤੇ ਬੱਲੇਬਾਜ਼ ਕਰਨ ਵਾਲੀ ਟੀਮ 12 ਵਾਰ ਜਿੱਤੀ ਹੈ। ਇਸ ਲਈ ਟਾਸ ਅਹਿਮ ਰਹੇਗੀ। ਜੋ ਟੀਮ ਟਾਸ ਜਿੱਤੇਗੀ ਉਹ ਪਹਿਲਾ ਬੱਲੇਬਾਜ਼ੀ ਕਰਨਾ ਚਾਹੇਗੀ। ਮੌਸਮ ਸ਼ਾਫ ਰਹੇਗਾ ਅਤੇ ਧੁੱਪ ਰਹੇਗੀ। ਮੀਂਹ ਦੀ ਕੋਈ ਸੰਭਾਵਨਾਂ ਨਹੀ ਹੈ। ਦਰਸ਼ਕ ਮੈਂਚ ਦੇਖ ਸਕਦੇ ਹਨ।
ਟੀ-20 ਮਹਿਲਾ ਵਿਸ਼ਵ ਕੱਪ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ ਸਾਰੇ ਪੰਜ ਮੈਚ ਖੇਡੇ ਗਏ ਹਨ -
ਪਹਿਲਾ ਮੈਚ: ਟੀ-20 ਮਹਿਲਾ ਵਿਸ਼ਵ ਕੱਪ 2010 ਦੇ ਸੈਮੀਫਾਈਨਲ ਮੈਚ ਵਿੱਚ ਪਹਿਲੀ ਵਾਰ ਦੋਵੇਂ ਟੀਮਾਂ ਇੱਕ ਦੂਜੇ ਨਾਲ ਭੜੀਆਂ ਸਨ। ਇਸ ਸੈਮੀਫਾਈਨਲ ਮੈਚ 'ਚ ਭਾਰਤ ਨੂੰ ਆਸਟ੍ਰੇਲੀਆ ਨੇ 7 ਵਿਕਟਾਂ ਨਾਲ ਹਰਾਇਆ ਸੀ। ਆਸਟ੍ਰੇਲੀਆ ਇਸ ਟੂਰਨਾਮੈਂਟ ਦਾ ਚੈਂਪੀਅਨ ਬਣਿਆ।