ਨਵੀਂ ਦਿੱਲੀ:ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 4 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਵਿਦਰਭ ਐਸੋਸੀਏਸ਼ਨ (ਵੀ.ਸੀ.ਏ.) ਸਟੇਡੀਅਮ ਨਾਗਪੁਰ 'ਚ ਖੇਡਿਆ ਜਾਵੇਗਾ। ਮੈਚ ਵੀਰਵਾਰ ਨੂੰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਭਾਰਤੀ ਮਿੱਟੀ 'ਤੇ ਆਸਟ੍ਰੇਲੀਆ ਦੀ ਟੀਮ ਨੇ 50 ਟੈਸਟ ਮੈਚ ਖੇਡੇ ਹਨ, ਜਿਸ 'ਚ ਉਸ ਨੇ 13 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਘਰੇਲੂ ਮੈਦਾਨ 'ਤੇ ਭਾਰਤ ਦਾ ਹੱਥ ਭਾਰੀ ਰਿਹਾ ਹੈ। ਟੀਮ ਇੰਡੀਆ ਨੇ 21 ਟੈਸਟ ਵਿੱਚ ਜਿੱਤ ਹਾਸਿਲ ਕੀਤੀ ਹੈ। ਦੋਵਾਂ ਵਿਚਾਲੇ 5 ਮੁਕਾਬਲੇ ਡਰਾਅ ਹੋਏ ਹਨ ਜਦਕਿ ਇਕ ਟਾਈ ਹੋਇਆ ਹੈ।
ਆਸਟ੍ਰੇਲੀਆ ਦੇ ਖਿਲਾਫ ਭਾਰਤ ਦੇ ਤਿੰਨ ਗੇਂਦਬਾਜ਼ਾਂ ਨੇ ਘਰੇਲੂ ਪਿੱਚਾਂ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਰਵੀਚੰਦਰਨ ਅਸ਼ਵਿਨ ਨੇ ਆਸਟ੍ਰੇਲੀਆ ਖਿਲਾਫ 8 ਟੈਸਟ ਮੈਚਾਂ ਦੀਆਂ 16 ਪਾਰੀਆਂ 'ਚ 50 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਅੱਠ ਮੈਚਾਂ ਦੀਆਂ 16 ਪਾਰੀਆਂ 'ਚ 49 ਵਿਕਟਾਂ ਲਈਆਂ ਹਨ। ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਚਾਰ ਟੈਸਟ ਮੈਚਾਂ ਦੀਆਂ ਅੱਠ ਪਾਰੀਆਂ ਵਿੱਚ 16 ਵਿਕਟਾਂ ਲਈਆਂ ਹਨ।
ਬਾਰਡਰ ਗਾਵਸਕਰ ਟਰਾਫੀ ਸ਼ਡਿਊਲ -
ਪਹਿਲਾ ਟੈਸਟ - 9 ਫਰਵਰੀ ਤੋਂ 13 ਫਰਵਰੀ (ਨਾਗਪੁਰ)
ਦੂਜਾ ਟੈਸਟ - 17 ਤੋਂ 21 ਫਰਵਰੀ (ਦਿੱਲੀ)