ਨਵੀਂ ਦਿੱਲੀ :ਬਾਰਡਰ ਗਾਵਸਕਰ ਟਰਾਫੀ ਦਾ ਆਖਰੀ ਅਤੇ ਚੌਥਾ ਮੈਚ 9 ਮਾਰਚ ਨੂੰ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ 'ਚ ਪ੍ਰਧਾਨ ਮੰਤਰੀ ਮੋਦੀ ਦੇ ਨਾਂ 'ਤੇ ਬਣੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਇਸ ਮੈਚ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗੀ। ਤੀਜਾ ਟੈਸਟ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਟੀਮ ਦਾ ਉਤਸ਼ਾਹ ਵੀ ਵਧ ਗਿਆ ਹੈ। ਕੰਗਾਰੂ ਟੀਮ ਵੀ ਇਸ ਮੈਚ ਨੂੰ ਜਿੱਤਣ ਲਈ ਸਖ਼ਤ ਟੱਕਰ ਦੇਵੇਗੀ। ਇਸ ਮੈਚ ਨੂੰ ਦੇਖਣ ਲਈ ਪੀਐਮ ਮੋਦੀ ਪਹਿਲੀ ਵਾਰ ਉਨ੍ਹਾਂ ਦੇ ਨਾਂਅ 'ਤੇ ਬਣੇ ਕ੍ਰਿਕਟ ਸਟੇਡੀਅਮ 'ਚ ਜਾਣਗੇ। ਪੀਐਮ ਮੋਦੀ ਦੇ ਨਾਲ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵੀ ਮੈਚ ਦੇਖਣ ਅਹਿਮਦਾਬਾਦ ਸਟੇਡੀਅਮ ਜਾਣਗੇ।
ਇਹ ਵੀ ਪੜ੍ਹੋ :WPL Free Ticket: ਇਨ੍ਹਾਂ ਲੋਕਾਂ ਨੂੰ ਮੈਚ ਦੀ ਟਿਕਟ ਮਿਲੇਗੀ ਮੁਫ਼ਤ 'ਚ, ਜਾਣੋ ਬੁਕਿੰਗ ਦੇ ਵੇਰਵੇ
ਟੀਮ ਇੰਡੀਆ ਨੇ ਪਹਿਲੇ ਦੋ ਮੈਚਾਂ 'ਚ ਸ਼ਾਨਦਾਰ ਜਿੱਤ ਦਰਜ ਕੀਤੀ :ਇਸ ਸੀਰੀਜ਼ 'ਚ ਟੀਮ ਇੰਡੀਆ ਨੇ ਪਹਿਲੇ ਦੋ ਮੈਚਾਂ 'ਚ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਪਰ ਇੰਦੌਰ ਵਿੱਚ ਖੇਡੇ ਗਏ ਤੀਜੇ ਮੈਚ ਵਿੱਚ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਭਾਰਤੀ ਟੀਮ ਤੀਜਾ ਟੈਸਟ ਹਾਰ ਗਈ। ਇਸ ਤਰ੍ਹਾਂ ਭਾਰਤੀ ਟੀਮ ਨੇ ਸੀਰੀਜ਼ 'ਚ 2-1 ਦੀ ਬੜ੍ਹਤ ਬਣਾ ਲਈ ਹੈ। ਪਰ ਆਸਟ੍ਰੇਲੀਆ ਦੀ ਟੀਮ ਹੁਣ ਤੱਕ ਇੱਕ ਮੈਚ ਜਿੱਤ ਚੁੱਕੀ ਹੈ। ਤੀਜੇ ਟੈਸਟ 'ਚ ਕੰਗਾਰੂ ਟੀਮ ਨੇ ਭਾਰਤ 'ਤੇ 9 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹੋਏ ਇਸ ਟੂਰਨਾਮੈਂਟ ਦਾ ਆਖਰੀ ਮੈਚ ਕਾਫੀ ਅਹਿਮ ਹੋ ਗਿਆ ਹੈ। ਹੁਣ ਜੇਕਰ ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣਾ ਹੈ ਤਾਂ ਇਹ ਮੈਚ ਜਿੱਤਣਾ ਹੋਵੇਗਾ।
ਇਹ ਵੀ ਪੜ੍ਹੋ :Kevin Pietersen praised PM Modi: ਪੀਐਮ ਮੋਦੀ ਨਾਲ ਕੇਵਿਨ ਪੀਟਰਸਨ ਨੇ ਕੀਤੀ ਮੁਲਾਕਾਤ ,ਟਵਿਟਰ 'ਤੇ ਫੋਟੋ ਸ਼ੇਅਰ ਕਰਕੇ ਕੀਤੀ ਤਾਰੀਫ
ਪਿੱਚ ਨੂੰ ਲੈ ਕੇ ਕ੍ਰਿਕਟਰਾਂ ਨੇ ਵੀ ਕਈ ਸਵਾਲ ਕੀਤੇ ਖੜ੍ਹੇ :ਤੀਜਾ ਟੈਸਟ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਦਾਨ ਦੀ ਪਿੱਚ ਨੂੰ ਲੈ ਕੇ ਕ੍ਰਿਕਟਰਾਂ ਨੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ। ਇਸ ਮੈਦਾਨ 'ਤੇ ਭਾਰਤੀ ਟੀਮ ਲਈ ਸਭ ਤੋਂ ਵੱਡਾ ਖਤਰਾ ਆਸਟ੍ਰੇਲੀਆ ਦੇ ਸਪਿਨ ਗੇਂਦਬਾਜ਼ ਨਾਥਨ ਲਿਓਨ ਸੀ। ਨਾਥਨ ਲਿਓਨ ਨੇ ਤੀਜੇ ਟੈਸਟ ਵਿੱਚ ਕੁੱਲ 8 ਵਿਕਟਾਂ ਲਈਆਂ ਹਨ। ਆਸਟ੍ਰੇਲੀਆ ਟੀਮ ਨੂੰ ਜਿੱਤ ਦਿਵਾਉਣ 'ਚ ਨਾਥਨ ਲਿਓਨ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਮੈਚ ਨੂੰ ਜਿੱਤਣ ਤੋਂ ਬਾਅਦ ਕੰਗਾਰੂ ਟੀਮ ਨੇ ਇੰਗਲੈਂਡ 'ਚ 7 ਜੂਨ ਨੂੰ ਹੋਣ ਵਾਲੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ।