ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਚੱਲ ਰਿਹਾ ਹੈ। ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਨੇ ਆਪਣੀ ਪਹਿਲੀ ਪਾਰੀ ਖੇਡੀ ਹੈ। ਅੱਜ ਮੈਚ ਦਾ ਤੀਜਾ ਦਿਨ ਹੈ। ਖ਼ਬਰ ਲਿਖੇ ਜਾਣ ਤੱਕ ਦੂਜੀ ਪਾਰੀ ਵਿੱਚ ਆਸਟਰੇਲੀਆ ਦਾ ਸਕੋਰ 67/2 ਹੈ। ਆਸਟ੍ਰੇਲੀਆ ਨੇ 69 ਦੌੜਾਂ ਦੀ ਲੀਡ ਲੈ ਲਈ ਹੈ। ਮਾਰਨਸ ਲਾਬੂਸ਼ੇਨ ਅਤੇ ਸਟੀਵ ਸਮਿਥ ਕ੍ਰੀਜ਼ 'ਤੇ ਹਨ।
ਜਡੇਜਾ ਦੀ ਸਪਿਨ 'ਚ ਫਿਰ ਫਸ ਗਏ ਖਵਾਜਾ:-ਰਵਿੰਦਰ ਜਡੇਜਾ ਨੇ ਮੈਚ ਦੀ ਦੂਜੀ ਪਾਰੀ ਵਿੱਚ ਉਸਮਾਨ ਖਵਾਜਾ ਨੂੰ ਵੀ ਪੈਵੇਲੀਅਨ ਭੇਜਿਆ। ਪਹਿਲੀ ਪਾਰੀ ਦੌਰਾਨ ਜਡੇਜਾ ਨੇ ਉਸ ਨੂੰ 81 ਦੌੜਾਂ 'ਤੇ ਆਊਟ ਕੀਤਾ। ਖਵਾਜਾ ਨੇ ਇਸ ਪਾਰੀ ਦੌਰਾਨ 125 ਗੇਂਦਾਂ ਵਿੱਚ 12 ਚੌਕੇ ਅਤੇ ਇੱਕ ਛੱਕਾ ਲਗਾਇਆ ਸੀ। ਜਡੇਜਾ ਨੇ ਉਸ ਨੂੰ ਕੇਐੱਲ ਰਾਹੁਲ ਹੱਥੋਂ ਕੈਚ ਆਊਟ ਕਰਵਾਇਆ। ਦੂਜੀ ਪਾਰੀ ਵਿੱਚ ਜਡੇਜਾ ਨੇ ਖਵਾਜਾ ਨੂੰ ਸ਼੍ਰੇਅਸ ਅਈਅਰ ਹੱਥੋਂ ਕੈਚ ਆਊਟ ਕਰਵਾਇਆ। ਜਡੇਜਾ ਨੇ ਜਲਦੀ ਹੀ ਖਵਾਜਾ ਨੂੰ ਪੈਵੇਲੀਅਨ ਭੇਜ ਦਿੱਤਾ। ਖਵਾਜਾ ਨੇ 13 ਗੇਂਦਾਂ 'ਤੇ 6 ਦੌੜਾਂ ਬਣਾਈਆਂ। ਉਸਨੇ ਇੱਕ ਚੌਕਾ ਵੀ ਲਗਾਇਆ।
ਆਸਟ੍ਰੇਲੀਆ ਦੀ ਪਹਿਲੀ ਪਾਰੀ:-ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 263 ਦੌੜਾਂ ਬਣਾਈਆਂ ਸਨ। ਉਸਮਾਨ ਖਵਾਜਾ ਨੇ 125 ਗੇਂਦਾਂ 'ਤੇ 81 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਪੀਟਰਹੈਂਡਸਕਾਮ ਨੇ 72 ਦੌੜਾਂ ਦੀ ਅਜੇਤੂ ਪਾਰੀ ਖੇਡੀ। ਡੇਵਿਡ ਵਾਰਨਰ 15, ਮਾਰਨਸ ਲੈਬੂਸ਼ੇਨ 18, ਸਟੀਵ ਸਮਿਥ ਜ਼ੀਰੋ, ਟ੍ਰੈਵਿਸ ਹੈੱਡ 12, ਐਲੇਕਸ ਕੈਰੀ ਜ਼ੀਰੋ, ਪੈਟ ਕਮਿੰਸ 33, ਟੌਡ ਮਰਫੀ ਜ਼ੀਰੋ ਨਾਥਨ ਲਿਓਨ 10, ਮੈਥਿਊ ਕੁਹਨੇਮੈਨ 6 ਦੌੜਾਂ ਬਣਾ ਕੇ ਆਊਟ ਹੋਏ |
ਭਾਰਤ ਦੀ ਪਹਿਲੀ ਪਾਰੀ:-ਮੈਚ ਦੇ ਦੂਜੇ ਦਿਨ ਭਾਰਤ ਦੀ ਪਹਿਲੀ ਪਾਰੀ 262 ਦੌੜਾਂ 'ਤੇ ਸਿਮਟ ਗਈ। ਆਲਰਾਊਂਡਰ ਅਕਸ਼ਰ ਪਟੇਲ ਨੇ ਸਭ ਤੋਂ ਵੱਧ 74 ਦੌੜਾਂ ਬਣਾਈਆਂ। ਵਿਰਾਟ ਕੋਹਲੀ ਆਪਣੇ ਘਰੇਲੂ ਮੈਦਾਨ 'ਤੇ ਆਪਣਾ ਅਰਧ ਸੈਂਕੜਾ ਵੀ ਪੂਰਾ ਨਹੀਂ ਕਰ ਸਕੇ। ਕੋਹਲੀ ਨੇ 44 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ 32, ਕੇਐਲ ਰਾਹੁਲ 17, ਚੇਤੇਸ਼ਵਰ ਪੁਜਾਰਾ ਜ਼ੀਰੋ, ਸ਼੍ਰੇਅਸ ਅਈਅਰ 4, ਰਵਿੰਦਰ ਜਡੇਜਾ 26, ਕੇਐਸ ਭਰਤ 6, ਰਵੀਚੰਦਰਨ ਅਸ਼ਵਿਨ 37, ਮੁਹੰਮਦ ਸ਼ਮੀ 2 ਅਤੇ ਮੁਹੰਮਦ ਸਿਰਾਜ 1 ਦੌੜਾਂ ਬਣਾ ਕੇ ਨਾਬਾਦ ਰਹੇ।
ਇਹ ਵੀ ਪੜ੍ਹੋ:WPL 2023 : ਮੰਧਾਨਾ ਬਣੀ ACB ਦੀ ਕਪਤਾਨ, ਕੋਹਲੀ-ਡੁਪਲੇਸੀ ਨੇ ਦਿੱਤਾ ਇਹ ਹਿੱਟ ਫਾਰਮੂਲਾ