ਪੰਜਾਬ

punjab

ETV Bharat / sports

World Cup 2023 IND vs AFG: ਭਾਰਤ ਨੇ ਅਫਗਾਨਿਸਤਾਨ ਨੂੰ 272 ਦੌੜਾਂ 'ਤੇ ਰੋਕਿਆ, ਜਸਪ੍ਰੀਤ ਬੁਮਰਾਹ ਨੇ ਝਟਕੇ 4 ਵਿਕਟ - icc world cup 2023

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 272 ਦੌੜਾਂ ਬਣਾਈਆਂ। ਭਾਰਤ ਲਈ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਭਾਰਤ ਨੂੰ ਵਿਸ਼ਵ ਕੱਪ 2023 ਦਾ ਆਪਣਾ ਦੂਜਾ ਮੈਚ ਜਿੱਤਣ ਲਈ 273 ਦੌੜਾਂ ਦਾ ਟੀਚਾ ਹਾਸਲ ਕਰਨਾ ਹੋਵੇਗਾ।

World Cup 2023 IND vs AFG
World Cup 2023 IND vs AFG

By ETV Bharat Punjabi Team

Published : Oct 11, 2023, 10:16 PM IST

ਨਵੀਂ ਦਿੱਲੀ—ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਜਾ ਰਹੇ ਕ੍ਰਿਕਟ ਵਿਸ਼ਵ ਕੱਪ 2023 ਦੇ 9ਵੇਂ ਮੈਚ 'ਚ ਅਫਗਾਨਿਸਤਾਨ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 272 ਦੌੜਾਂ ਬਣਾ ਲਈਆਂ ਹਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਫਗਾਨਿਸਤਾਨ ਦੀ ਟੀਮ ਦੀ ਸ਼ੁਰੂਆਤ ਖਾਸ ਨਹੀਂ ਰਹੀ ਅਤੇ 32 ਦੌੜਾਂ ਦੇ ਸਕੋਰ 'ਤੇ ਆਪਣੀ ਪਹਿਲੀ ਵਿਕਟ ਗਵਾ ਦਿੱਤੀ। ਇਸ ਤੋਂ ਬਾਅਦ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਇੱਕ ਸਮੇਂ ਸਕੋਰ (63/3) ਸੀ। ਪਰ ਇਸ ਤੋਂ ਬਾਅਦ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਅਤੇ ਅਜ਼ਮਤੁੱਲਾ ਉਮਰਜ਼ਈ ਨੇ ਚੌਥੇ ਵਿਕਟ ਲਈ ਸੈਂਕੜੇ ਦੀ ਸਾਂਝੇਦਾਰੀ ਕਰਕੇ ਅਫਗਾਨਿਸਤਾਨ ਦੀ ਪਾਰੀ ਨੂੰ ਸੰਭਾਲ ਲਿਆ।

ਸ਼ਹੀਦੀ-ਉਮਰਜ਼ਈ ਨੇ ਕੀਤੀ ਸ਼ਾਨਦਾਰ ਬੱਲੇਬਾਜ਼ੀ:ਅਫਗਾਨਿਸਤਾਨ ਦੇ ਕਪਤਾਨ ਹਸ਼ਮਤੁੱਲਾ ਸ਼ਹੀਦੀ ਅਤੇ ਅਜ਼ਮਤੁੱਲਾ ਉਮਰਜ਼ਈ ਨੇ ਚੌਥੇ ਵਿਕਟ ਲਈ 128 ਗੇਂਦਾਂ ਵਿੱਚ 121 ਦੌੜਾਂ ਦੀ ਸਾਂਝੇਦਾਰੀ ਕਰਕੇ ਅਫਗਾਨਿਸਤਾਨ ਦੀ ਧਮਾਕੇਦਾਰ ਪਾਰੀ ਨੂੰ ਸੰਭਾਲ ਲਿਆ। ਸ਼ਾਹਿਦੀ ਨੇ 88 ਗੇਂਦਾਂ 'ਚ 8 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 80 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਉਮਰਜ਼ਈ ਨੇ ਵੀ ਸ਼ਾਨਦਾਰ 62 ਦੌੜਾਂ ਬਣਾਈਆਂ। ਇਸ ਪਾਰੀ 'ਚ ਉਸ ਨੇ 4 ਛੱਕੇ ਅਤੇ 2 ਚੌਕੇ ਲਗਾਏ। ਹਾਲਾਂਕਿ ਇਸ ਜੋੜੀ ਦੇ ਟੁੱਟਦੇ ਹੀ ਅਫਗਾਨਿਸਤਾਨ ਦੀ ਪਾਰੀ ਇਕ ਵਾਰ ਫਿਰ ਫਿੱਕੀ ਪੈ ਗਈ ਅਤੇ 50 ਓਵਰਾਂ 'ਚ 272 ਦੌੜਾਂ ਹੀ ਬਣਾ ਸਕੀ।

ਜਸਪ੍ਰੀਤ ਬੁਮਰਾਹ ਨੇ ਲਈਆਂ 4 ਵਿਕਟਾਂ:ਅਫਗਾਨਿਸਤਾਨ ਖਿਲਾਫ ਮੈਚ 'ਚ ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਘਾਤਕ ਗੇਂਦਬਾਜ਼ੀ ਕੀਤੀ। ਮੈਚ 'ਚ ਬੁਮਰਾਹ ਨੇ 10 ਓਵਰਾਂ 'ਚ 3.90 ਦੀ ਸ਼ਾਨਦਾਰ ਇਕਾਨਮੀ ਰੇਟ ਨਾਲ 39 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਬੁਮਰਾਹ ਨੇ ਪਾਰੀ ਦੀ ਸ਼ੁਰੂਆਤ 'ਚ ਇਬਰਾਹਿਮ ਜ਼ਾਦਰਾਨ (22) ਦਾ ਵਿਕਟ ਲੈ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਇਸ ਤੋਂ ਬਾਅਦ ਆਖਰੀ ਓਵਰਾਂ 'ਚ ਉਸ ਨੇ ਮੁਹੰਮਦ ਨਬੀ (19), ਨਜੀਬੁੱਲਾ ਜ਼ਦਰਾਨ (2) ਅਤੇ ਰਾਸ਼ਿਦ ਖਾਨ (16) ਦੀਆਂ ਵਿਕਟਾਂ ਲੈ ਕੇ ਅਫਗਾਨਿਸਤਾਨ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ।

ABOUT THE AUTHOR

...view details