ਨਵੀਂ ਦਿੱਲੀ: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਵੀਰਵਾਰ (11 ਜਨਵਰੀ) ਨੂੰ ਮੁਹਾਲੀ ਦੇ ਆਈਐੱਸ ਬਿੰਦਰਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦਾ ਟਾਸ ਸ਼ਾਮ 6.30 ਵਜੇ ਹੋਵੇਗਾ ਜਦਕਿ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦਾ ਸਿੱਧਾ ਪ੍ਰਸਾਰਣ ਸਪੋਰਟਸ 18 'ਤੇ ਕੀਤਾ ਜਾਵੇਗਾ ਜਦਕਿ ਇਸ ਦੀ ਲਾਈਵ ਸਟ੍ਰੀਮਿੰਗ ਜੀਓ ਸਿਨੇਮਾ 'ਤੇ ਕੀਤੀ ਜਾਵੇਗੀ। ਇਸ ਮੈਚ 'ਚ ਰੋਹਿਤ ਸ਼ਰਮਾ ਭਾਰਤੀ ਟੀਮ ਦੀ ਕਪਤਾਨੀ ਕਰਨਗੇ ਜਦਕਿ ਇਬਰਾਹਿਮ ਜ਼ਦਰਾਨ ਅਫਗਾਨਿਸਤਾਨ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਇਸ ਮੈਚ ਤੋਂ ਪਹਿਲਾਂ ਅਸੀਂ ਤੁਹਾਨੂੰ ਭਾਰਤ ਦੇ ਅਹਿਮ ਖਿਡਾਰੀਆਂ ਬਾਰੇ ਦੱਸਣ ਜਾ ਰਹੇ ਹਾਂ।
ਇਹ ਭਾਰਤੀ ਖਿਡਾਰੀ ਅਫਗਾਨਿਸਤਾਨ ਲਈ ਖਤਰਾ ਬਣ ਜਾਣਗੇ
1 ਰੋਹਿਤ ਸ਼ਰਮਾ- ਰੋਹਿਤ ਸ਼ਰਮਾ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਭਾਰਤ ਨੂੰ ਤੂਫਾਨੀ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕਰਨਗੇ। ਚਿੱਟੀ ਗੇਂਦ ਦੀ ਕ੍ਰਿਕਟ 'ਚ ਉਨ੍ਹਾਂ ਦਾ ਸਟ੍ਰਾਈਕ ਰੇਟ ਕਾਫੀ ਧਮਾਕੇਦਾਰ ਹੈ। ਉਨ੍ਹਾਂ ਨੇ ਭਾਰਤ ਲਈ 148 ਮੈਚਾਂ 'ਚ 4 ਸੈਂਕੜੇ ਅਤੇ 29 ਅਰਧ ਸੈਂਕੜਿਆਂ ਦੀ ਮਦਦ ਨਾਲ 3853 ਦੌੜਾਂ ਬਣਾਈਆਂ ਹਨ।
2 ਯਸ਼ਸਵੀ ਜੈਸਵਾਲ- ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ ਟੀਮ ਇੰਡੀਆ ਲਈ ਤੂਫਾਨੀ ਅੰਦਾਜ਼ 'ਚ ਬੱਲੇਬਾਜ਼ੀ ਕਰਦੇ ਹੋਏ ਨਜ਼ਰ ਆਉਣਗੇ। ਹੁਣ ਤੱਕ ਉਹ 15 ਮੈਚਾਂ 'ਚ 1 ਸੈਂਕੜੇ ਅਤੇ 3 ਅਰਧ ਸੈਂਕੜੇ ਦੀ ਮਦਦ ਨਾਲ ਟੀਮ ਲਈ 430 ਦੌੜਾਂ ਬਣਾ ਚੁੱਕੇ ਹਨ।