23:23 ਜਨਵਰੀ 17IND vs AFG:ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਗਿਆ ਟੀ-20 ਮੈਚ ਇਤਿਹਾਸ ਵਿੱਚ ਅਮਰ ਹੋ ਗਿਆ ਹੈ ਅਤੇ ਇਸ ਨੇ ਕਈ ਨਵੇਂ ਇਤਿਹਾਸ ਸਿਰਜੇ ਹਨ। ਪਹਿਲਾਂ ਭਾਰਤ ਨੇ 20 ਓਵਰਾਂ ਵਿੱਚ ਜਿੱਤ ਲਈ 213 ਦੌੜਾਂ ਦਾ ਟੀਚਾ ਅਫਗਾਨਿਸਤਾਨ ਨੂੰ ਦਿੱਤਾ ਅਤੇ ਜਵਾਬ ਵਿੱਚ ਅਫਗਾਨ ਟੀਮ ਨੇ ਵੀ 20 ਓਵਰਾਂ ਵਿੱਚ ਭਾਰਤ ਦੇ ਬਰਾਬਰ ਹੀ 212 ਦੌੜਾਂ ਦਾ ਟੀਚਾ ਬਣਾ ਕੇ ਸਕੋਰ ਟਾਈ ਕਰ ਦਿੱਤਾ।
ਸੁਪਰ ਓਵਰ ਵੀ ਹੋਇਆ ਟਾਈ:ਇਸ ਤੋਂ ਬਾਅਦ ਮੈਚ ਦੇ ਫੈਸਲੇ ਲਈ ਸੁਪਰ ਓਵਰ ਹੋਇਾ ਪਰ ਨਾਟਕੀ ਤਰੀਕੇ ਨਾਲ ਇਹ ਸੁਪਰ ਓਵਰ ਵੀ 16-16 ਦੇ ਸਕੋਰ ਨਾਲ ਟਾਈ ਹੋ ਗਿਆ। ਹੁਣ ਟੀਮਾਂ ਤੀਜੀ ਵਾਰ ਇੱਕ ਹੋਰ ਸੁਪਰ ਓਵਰ ਲਈ ਮੈਦਾਨ ਉੱਤੇ ਉਤਰੀਆਂ ਅਤੇ ਭਾਰਤ ਦੀ ਟੀਮ ਇੱਕ ਓਵਰ ਵਿੱਚ 11 ਦੌੜਾਂ ਹੀ ਬਣਾ ਸਕੀ ਪਰ ਇਸ ਤੋਂ ਬਾਅਦ ਦੇ ਸਪਿੰਨ ਗੇਂਦਬਾਜ਼ ਰਵੀ ਬਿਸ਼ਨੋਈ ਨੇ ਸਿਰਫ ਇੱਕ ਦੌੜ ਦੇ ਸਕੋਰ ਉੱਤੇ ਹੀ ਦੋਵਾਂ ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ ਅਤੇ ਭਾਰਤ ਨੇ ਮੁਕਾਬਲਾ ਆਪਣੇ ਨਾਮ ਕਰ ਲਿਆ।
21:30 ਜਨਵਰੀ 17IND vs AFG Live Updates: ਗੁਰਬਾਜ਼-ਜ਼ਾਦਰਾਨ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ। ਭਾਰਤ ਵੱਲੋਂ ਦਿੱਤੇ 213 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਦੀ ਸ਼ੁਰੂਆਤ ਚੰਗੀ ਰਹੀ। ਇਬਰਾਹਿਮ ਜ਼ਦਰਾਨ ਅਤੇ ਰਹਿਮਾਨਉੱਲ੍ਹਾ ਗੁਰਬਾਜ਼ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਪੂਰੀ ਹੋ ਗਈ ਹੈ।
21:01 January 17IND vs AFG Live Updates: ਅਫਗਾਨਿਸਤਾਨ ਦੀ ਬੱਲੇਬਾਜੀ ਸ਼ੁਰੂ।ਅਫਗਾਨਿਸਤਾਨ ਦੀ ਓਪਨਿੰਗ ਜੋੜੀ ਰਹਿਮਾਨੁੱਲਾ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਓਪਨਿੰਗ ਕਰਨ ਲਈ ਮੈਦਾਨ ਵਿੱਚ ਆਈ। ਭਾਰਤ ਲਈ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਪਹਿਲਾ ਓਵਰ ਸੁੱਟਿਆ। ਅਫਗਾਨਿਸਤਾਨ ਦਾ ਸਕੋਰ 1 ਓਵਰ (4/0) 20:42 ਤੋਂ ਬਾਅਦ
ਜਨਵਰੀ 17IND ਬਨਾਮ AFG ਲਾਈਵ ਅਪਡੇਟਸ: 20 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (212/4)
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 212 ਦੌੜਾਂ ਬਣਾਈਆਂ। ਭਾਰਤ ਲਈ ਕਪਤਾਨ ਰੋਹਿਤ ਸ਼ਰਮਾ ਨੇ 69 ਗੇਂਦਾਂ 'ਚ 121 ਦੌੜਾਂ ਦਾ ਤੂਫਾਨੀ ਸੈਂਕੜਾ ਲਗਾਇਆ। ਇਸ ਪਾਰੀ ਵਿੱਚ ਰੋਹਿਤ ਨੇ 11 ਚੌਕੇ ਤੇ 8 ਚੌਕੇ ਲਾਏ। ਰਿੰਕੂ ਸਿੰਘ ਨੇ ਵੀ 39 ਗੇਂਦਾਂ 'ਤੇ 6 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 69 ਦੌੜਾਂ ਦਾ ਤੇਜ਼ ਨਾਬਾਦ ਅਰਧ ਸੈਂਕੜਾ ਲਗਾਇਆ। ਉਥੇ ਹੀ ਅਫਗਾਨਿਸਤਾਨ ਵਲੋਂ ਤੇਜ਼ ਗੇਂਦਬਾਜ਼ ਫਰੀਦ ਅਹਿਮਦ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਅਫਗਾਨਿਸਤਾਨ ਨੂੰ ਮੈਚ ਜਿੱਤਣ ਲਈ 213 ਦੌੜਾਂ ਦਾ ਟੀਚਾ ਹਾਸਲ ਕਰਨਾ ਹੈ।
ਬੈਂਗਲੁਰੂ: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤ ਇਹ ਸੀਰੀਜ਼ ਪਹਿਲਾਂ ਹੀ 2-0 ਨਾਲ ਜਿੱਤ ਚੁੱਕਾ ਹੈ। ਹੁਣ ਜਦੋਂ ਭਾਰਤੀ ਟੀਮ ਮੈਦਾਨ 'ਚ ਉਤਰੇਗੀ ਤਾਂ ਉਸ ਦਾ ਇਰਾਦਾ ਅਫਗਾਨਿਸਤਾਨ 'ਤੇ ਕਲੀਨ ਸਵੀਪ ਕਰਨ ਦਾ ਹੋਵੇਗਾ। ਅਫਗਾਨਿਸਤਾਨ ਨੇ ਭਾਰਤ ਖਿਲਾਫ ਹੁਣ ਤੱਕ ਇੱਕ ਵੀ ਟੀ-20 ਮੈਚ ਨਹੀਂ ਜਿੱਤਿਆ ਹੈ। ਅਫਗਾਨਿਸਤਾਨ ਸੀਰੀਜ਼ ਦਾ ਆਖਰੀ ਮੈਚ ਜਿੱਤ ਕੇ ਸਨਮਾਨ ਨਾਲ ਅਲਵਿਦਾ ਕਹਿਣ ਦੀ ਕੋਸ਼ਿਸ਼ ਕਰੇਗਾ।ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੁਣ ਤੱਕ 7 ਟੀ-20 ਮੈਚ ਖੇਡੇ ਜਾ ਚੁੱਕੇ ਹਨ ਪਰ ਅਫਗਾਨਿਸਤਾਨ ਹੁਣ ਤੱਕ ਇਕ ਵੀ ਮੈਚ ਨਹੀਂ ਜਿੱਤ ਸਕਿਆ ਹੈ। ਭਾਰਤ ਨੇ 6 ਮੈਚ ਜਿੱਤੇ ਹਨ ਜਦਕਿ ਇਕ ਮੈਚ ਰੱਦ ਹੋਇਆ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਦੇ ਦੋ ਬੱਲੇਬਾਜ਼ ਪੂਰੀ ਫਾਰਮ 'ਚ ਹਨ। ਪੂਰੇ ਦੇਸ਼ ਦੀਆਂ ਨਜ਼ਰਾਂ ਸ਼ਿਵਮ ਦੂਬੇ ਅਤੇ ਯਸ਼ਸਵੀ ਜੈਸਵਾਲ 'ਤੇ ਹੋਣਗੀਆਂ।