ਪੁਣੇ: ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ 358 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ 'ਚ ਕੀਵੀ ਟੀਮ ਸਿਰਫ 167 ਦੌੜਾਂ 'ਤੇ ਸਿਮਟ ਗਈ ਅਤੇ 190 ਦੌੜਾਂ ਨਾਲ ਕਰਾਰੀ ਹਾਰ ਝੱਲਣੀ ਪਈ। ਇਸ ਮੈਚ 'ਚ ਨਿਊਜ਼ੀਲੈਂਡ ਦੀ ਬੱਲੇਬਾਜ਼ੀ (New Zealand batting) ਦੱਖਣੀ ਅਫਰੀਕ ਦੇ ਗੇਂਦਬਾਜ਼ਾਂ ਦੇ ਸਾਹਮਣੇ ਪੂਰੀ ਤਰ੍ਹਾਂ ਨਾਲ ਕਮਜ਼ੋਰ ਨਜ਼ਰ ਆਈ। ਕੀਵੀ ਬੱਲੇਬਾਜ਼ਾਂ ਨੇ ਦੱਖਣੀ ਅਫਰੀਕਾ ਦੇ ਸਪਿਨ ਗੇਂਦਬਾਜ਼ ਕੇਸ਼ਵ ਮਹਾਰਾਜ ਦਾ ਸ਼ਿਕਾਰ ਬਣੇ। ਬਾਕੀ ਦਾ ਕੰਮ ਅਫਰੀਕੀ ਤੇਜ਼ ਗੇਂਦਬਾਜ਼ ਮਾਰਕੋ ਜਾਨਸਨ (Fast bowler Marco Johnson) ਨੇ ਪੂਰਾ ਕੀਤਾ।
WORLD CUP 2023: ਨਿਊਜ਼ੀਲੈਂਡ ਨੂੰ ਦੱਖਣੀ ਅਫਰੀਕਾ ਤੋਂ ਮਿਲੀ 190 ਦੌੜਾਂ ਨਾਲ ਕਰਾਰੀ ਹਾਰ, ਜਾਣੋ ਮੈਚ ਦਾ ਪੂਰਾ ਹਾਲ - ਕਵਿੰਟਨ ਡੀ ਕਾਕ
ਆਈਸੀਸੀ ਵਨਡੇ ਵਿਸ਼ਵ ਕੱਪ 2023 ਦੇ 32ਵੇਂ ਮੈਚ ਵਿੱਚ ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ 358 ਦੌੜਾਂ ਦਾ ਟੀਚਾ ਦਿੱਤਾ । ਜਵਾਬ 'ਚ ਨਿਊਜ਼ੀਲੈਂਡ ਦੀ ਟੀਮ (New Zealand team) 190 ਦੌੜਾਂ ਨਾਲ ਮੈਚ ਹਾਰ ਗਈ। ਨਿਊਜ਼ੀਲੈਂਡ ਟੀਮ ਦੀ ਧਮਾਕੇਦਾਰ ਸ਼ੁਰੂਆਤ ਤੋਂ ਬਾਅਦ ਇਹ ਲਗਾਤਾਰ ਤੀਜੀ ਹਾਰ ਹੈ।
Published : Nov 1, 2023, 10:22 PM IST
ਕੀਵੀ ਟੀਮ ਹੋਈ ਢੇਰ:ਨਿਊਜ਼ੀਲੈਂਡ ਦੀ ਪਾਰੀ ਦੀ ਸ਼ੁਰੂਆਤ ਡੌਨ ਕੋਨਵੇਅ ਅਤੇ ਵਿਲ ਯੰਗ ਨੇ ਕੀਤੀ। ਨਿਊਜ਼ੀਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ 358 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਨੇ ਪਹਿਲੇ 10 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 51 ਦੌੜਾਂ ਬਣਾਈਆਂ। ਕੋਈ ਵੀ ਕੀਵੀ ਬੱਲੇਬਾਜ਼ ਜ਼ਿਆਦਾ ਦੇਰ ਤੱਕ ਕ੍ਰੀਜ਼ 'ਤੇ ਟਿਕ ਨਹੀਂ ਸਕਿਆ। ਨਿਊਜ਼ੀਲੈਂਡ ਲਈ ਗਲੇਨ ਫਿਲਿਪਸ ਨੇ ਸਭ ਤੋਂ ਵੱਧ 60 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਿਲ ਯੰਗ ਨੇ 33 ਦੌੜਾਂ ਅਤੇ ਡੇਰਿਲ ਮਿਸ਼ੇਲ ਨੇ 24 ਦੌੜਾਂ ਦੀ ਪਾਰੀ ਖੇਡੀ। ਇਸ ਮੈਚ 'ਚ ਦੱਖਣੀ ਅਫਰੀਕਾ ਲਈ ਕੇਸ਼ਵ ਮਹਾਰਾਜ ਨੇ 4 ਅਤੇ ਮਾਰਕੋ ਜੈਨਸਨ ਨੇ 3 ਵਿਕਟਾਂ ਲਈਆਂ, ਜਦਕਿ ਗੇਰਾਲਡ ਕੂਟਜੀ ਨੇ 2 ਅਤੇ ਕਾਗਿਸੋ ਰਬਾਡਾ ਨੇ ਇੱਕ ਵਿਕਟ ਲਈ।
- World Cup 2023: ਈਡਨ ਗਾਰਡਨ ਵਿੱਚ ਫਲਸਤੀਨ ਦਾ ਝੰਡਾ ਅਤੇ ਕ੍ਰਿਕਟ ਪ੍ਰੇਮੀ ਪਾਕਿਸਤਾਨੀ ਜੋੜੇ ਦੀ ਕਹਾਣੀ
- Cricket world cup 2023: ਦੱਖਣ ਅਫਰੀਕਾ ਦੇ ਸਾਹਮਣੇ ਗਰਜਣਗੇ ਬਲੈਕ ਕੈਪਸ, ਮੈਚ ਤੋਂ ਪਹਿਲਾਂ ਜਾਣੋਂ ਮੌਸਮ ਦੀ ਸਥਿਤੀ ਅਤੇ ਪਿੱਚ ਦੀ ਰਿਪੋਰਟ
- World Cup 2023 PAK vs BAN : ਪਾਕਿਸਤਾਨ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ, ਅਬਦੁੱਲਾ-ਫਖਰ ਨੇ ਬਣਾਏ ਸ਼ਾਨਦਾਰ ਅਰਧ ਸੈਂਕੜੇ
ਦੱਖਣੀ ਅਫਰੀਕਾ ਲਈ ਕਵਿੰਟਨ ਡੀ ਕਾਕ (Quinton de Kock) ਨੇ 114 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ। ਡੀ ਕਾਕ ਤੋਂ ਇਲਾਵਾ ਰਾਸੀ ਵਾਨ ਡੇਰ ਡੁਸਨ ਨੇ ਵੀ ਸ਼ਾਨਦਾਰ ਸੈਂਕੜਾ ਲਗਾਇਆ ਅਤੇ 133 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਨ੍ਹਾਂ ਦੋਵਾਂ ਵਿਚਾਲੇ ਦੂਜੀ ਵਿਕਟ ਲਈ 200 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਮੈਚ 'ਚ ਬੁੱਧਵਾਰ ਨੂੰ 50 ਓਵਰਾਂ 'ਚ 4 ਵਿਕਟਾਂ 'ਤੇ 357 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਨਿਊਜ਼ੀਲੈਂਡ ਟੀਮ ਦੀ ਧਮਾਕੇਦਾਰ ਸ਼ੁਰੂਆਤ ਤੋਂ ਬਾਅਦ ਇਹ ਲਗਾਤਾਰ ਤੀਜੀ ਹਾਰ ਹੈ। ਉਸ ਨੂੰ ਭਾਰਤ, ਆਸਟ੍ਰੇਲੀਆ ਅਤੇ ਹੁਣ ਦੱਖਣੀ ਅਫਰੀਕਾ ਨੇ ਹਰਾਇਆ ਹੈ।