ਮੁੰਬਈ: ਆਈਸੀਸੀ ਵਿਸ਼ਵ ਕੱਪ 2023 (ICC World Cup 2023) ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਦੇ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ ਇਸ ਮੈਚ 'ਚ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰਨ ਪਹੁੰਚੇ ਸਨ। ਸ਼ੁਭਮਨ ਗਿੱਲ ਨੇ ਤੇਜ਼ ਗਰਮੀ ਵਿੱਚ ਭਾਰਤ ਦੀ ਪਾਰੀ ਦੀ ਅਗਵਾਈ ਕੀਤੀ ਅਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਸ ਮੈਚ 'ਚ ਉਸ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਪਛਾੜਦੇ ਹੋਏ 79 ਦੌੜਾਂ ਬਣਾਈਆਂ। ਇਸ ਤੋਂ ਬਾਅਦ ਉਹ ਰਿਟਾਇਰਡ ਹਰਟ ਹੋ ਕੇ ਮੈਦਾਨ (SHUBMAN GILL RETIRED HURT) ਤੋਂ ਬਾਹਰ ਚਲਾ ਗਿਆ।
WORLD CUP 2023: ਸ਼ੁਭਮਨ ਗਿੱਲ ਮੁੰਬਈ ਦੀ ਤੇਜ਼ ਧੁੱਪ ਅਤੇ ਗਰਮੀ ਕਾਰਣ ਹੋਏ ਬੇਹਾਲ,ਰਿਟਾਇਰਡ ਹਰਟ ਹੋਕੇ ਪਵੇਲੀਅਨ ਪਰਤੇ ਵਾਪਿਸ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ ਮੈਚ (Semi final between India and New Zealand) ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਚੰਗੀ ਲੈਅ 'ਚ ਬੱਲੇਬਾਜ਼ੀ ਕਰ ਰਹੇ ਸਨ ਪਰ ਮੁੰਬਈ ਦੀ ਗਰਮੀ ਅਤੇ ਅੱਤ ਦੀ ਧੁੱਪ ਕਾਰਨ ਉਨ੍ਹਾਂ ਨੇ ਨੂੰ ਵਾਪਸ ਪਵੇਲੀਅਨ ਪਰਤਣਾ ਪਿਆ।
Published : Nov 15, 2023, 6:22 PM IST
ਗਰਮੀ ਨੇ ਕੀਤਾ ਬੇਹਾਲ:ਸ਼ੁਭਮਨ ਗਿੱਲ 79 ਦੌੜਾਂ ਬਣਾ ਕੇ ਰਿਟਾਇਰ ਹਰਟ ਹੋ ਕੇ ਮੈਦਾਨ ਛੱਡ ਗS। ਗਿੱਲ ਚੰਗੀ ਲੈਅ ਵਿੱਚ ਬੱਲੇਬਾਜ਼ੀ (Batting in good rhythm) ਕਰ ਰਿਹਾ ਸੀ ਜਦੋਂ ਉਸ ਨੂੰ ਮੁੰਬਈ ਦੀ ਜ਼ਬਰਦਸਤ ਗਰਮੀ ਕਾਰਣ ਕ੍ਰੈਮਸ ਆ ਗਏ। ਇਸ ਤੋਂ ਬਾਅਦ ਉਸ ਨੇ ਫਿਜ਼ੀਓ ਨੂੰ ਫੀਲਡ 'ਤੇ ਬੁਲਾਇਆ ਅਤੇ ਇਲਾਜ ਕਰਵਾਇਆ। ਇਸ ਤੋਂ ਬਾਅਦ ਵੀ ਗਿੱਲ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ, ਜਿਸ ਕਾਰਨ ਉਸ ਨੇ ਸੱਟ ਨਾਲ ਮੈਦਾਨ ਤੋਂ ਵਾਪਿਸ ਜਾਣ ਦਾ ਫੈਸਲਾ ਕੀਤਾ। ਇਸ ਮੈਚ ਵਿੱਚ ਹੁਣ ਤੱਕ ਸ਼ੁਭਮਨ ਗਿੱਲ ਨੇ 65 ਗੇਂਦਾਂ ਦਾ ਸਾਹਮਣਾ ਕਰਦੇ ਹੋਏ 8 ਸ਼ਾਨਦਾਰ ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 79 ਦੌੜਾਂ ਬਣਾਈਆਂ ਸਨ,ਹਾਲਕਿ ਇਸ ਤੋਂ ਬਾਅਦ ਆਖਰੀ ਓਵਰ ਵਿੱਚ ਸ਼ੁਭਮਨ ਗਿੱਲ ਨੇ ਮੈਦਾਨ ਉੱਤੇ ਵਾਪਸੀ ਕੀਤੀ ਅਤੇ ਕੁੱਝ ਹੋਰ ਦੌੜਾਂ ਆਪਣੇ ਨਿੱਜੀ ਸਕੋਰ ਵਿੱਚ ਜੋੜੀਆਂ।
- ਵਿਰਾਟ ਕੋਹਲੀ ਨੇ ਆਪਣਾ 50ਵਾਂ ਸੈਂਕੜਾ ਲਗਾ ਕੇ ਰਚਿਆ ਇਤਿਹਾਸ, ਸਚਿਨ ਤੇਂਦੁਲਕਰ ਨੂੰ ਪਛਾੜ ਕੇ ਬਣੇ ਦੁਨੀਆ ਦੇ ਨੰਬਰ 1 ਬੱਲੇਬਾਜ਼
- World Cup 2023 1st Semi-final LIVE : ਵਿਰਾਟ ਕੋਹਲੀ ਨੇ ਜੜਿਆ ਸ਼ਾਨਦਾਰ ਅਰਧ ਸੈਂਕੜਾ, 30 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (214/1)
- Cricket world cup 2023: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ ਦਾ ਸੈਮਾਫਾਈਨਲ, ਵਾਨਖੇੜੇ ਸਟੇਡੀਅਮ 'ਤੇ ਭਾਰਤੀ ਬੱਲੇਬਾਜ਼ਾਂ ਦਾ ਰਿਕਾਰਡ ਸ਼ਾਨਦਾਰ
ਵਿਸ਼ਵ ਕੱਪ ਦੀਸ਼ੁਰੂਆਤ ਤੋਂ ਪਹਲਾਂ ਹੋਇਆ ਸੀ ਡੇਂਗੂ: ਸਲਾਮੀ ਸ਼ੁਭਮਨ ਗਿੱਲ ਨੂੰ ਵਿਸ਼ਵ ਕੱਪ 2023 ਦੀ ਸ਼ੁਰੂਆਤ ਵਿੱਚ ਡੇਂਗੂ ਹੋ ਗਿਆ ਸੀ। ਇਸ ਤੋਂ ਬਾਅਦ ਉਹ ਪਹਿਲੇ ਦੋ ਮੈਚਾਂ ਤੋਂ ਖੁੰਝ ਗਿਆ। ਗਿੱਲ ਨੇ ਪਾਕਿਸਤਾਨ ਖਿਲਾਫ ਮੈਚ 'ਚ ਵਾਪਸੀ ਕੀਤੀ ਪਰ ਉਹ ਕਾਫੀ ਕਮਜ਼ੋਰ ਨਜ਼ਰ ਆਏ। ਇਸ ਬਾਰੇ ਗੱਲ ਕਰਦਿਆਂ ਗਿੱਲ ਨੇ ਇਹ ਵੀ ਕਿਹਾ ਹੈ ਕਿ ਡੇਂਗੂ ਤੋਂ ਬਾਅਦ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਅਤੇ ਕਮਜ਼ੋਰੀ ਵੀ ਮਹਿਸੂਸ ਕਰ ਰਹੇ ਹਨ। ਇਸ ਮੈਚ 'ਚ ਭਾਰਤ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਕੀਵੀ ਟੀਮ ਨੂੰ 398 ਦੌੜਾਂ ਦਾ ਟੀਚਾ ਜਿੱਤ ਲਈ ਦਿੱਤਾ ਹੈ।