ਮੁੰਬਈ: ਭਾਰਤ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਆਈਸੀਸੀ ਵਿਸ਼ਵ ਕੱਪ 2023 ਦਾ ਸੈਮੀਫਾਈਨਲ ਮੁੰਬਈ ਦੇ ਵਾਨਖੇੜੇ ਸਟੇਡੀਅਮ (Wankhede Stadium) ਵਿੱਚ ਖੇਡਿਆ ਗਿਆ। ਇਸ ਮੈਚ 'ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 4 ਵਿਕਟਾਂ ਗੁਆ ਕੇ 397 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 48.5 ਓਵਰਾਂ 'ਚ 327 ਦੌੜਾਂ 'ਤੇ ਢੇਰ ਹੋ ਗਈ। ਇਸ ਦੇ ਨਾਲ ਹੀ ਭਾਰਤ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਆਈਸੀਸੀ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ (Entering the finals of the World Cup 2023) ਥਾਂ ਬਣਾ ਲਈ ਹੈ।
ਨਾਕਆਊਟ ਮੈਚਾਂ ਦਾ ਅੜਿੱਕਾ ਕੀਤਾ ਪਾਰ: ਭਾਰਤੀ ਟੀਮ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਨਾਕਆਊਟ ਮੈਚਾਂ ਤੋਂ ਬਾਹਰ ਹੋਣ ਦਾ ਅੜਿੱਕਾ ਪਾਰ ਕਰ ਲਿਆ ਹੈ। ਭਾਰਤੀ ਟੀਮ ਨੂੰ 2015 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਆਸਟਰੇਲੀਆ ਤੋਂ ਹਾਰ ਕੇ ਬਾਹਰ ਹੋਣਾ ਪਿਆ ਸੀ। ਇਸ ਤੋਂ ਬਾਅਦ 2019 ਵਿਸ਼ਵ ਕੱਪ 'ਚ ਨਿਊਜ਼ੀਲੈਂਡ ਤੋਂ 18 ਦੌੜਾਂ ਨਾਲ ਹਾਰ ਕੇ ਸੈਮੀਫਾਈਨਲ ਤੋਂ ਬਾਹਰ ਟੀਮ ਇੰਡੀਆ ਹੋਈ ਸੀ ਪਰ ਹੁਣ ਭਾਰਤੀ ਟੀਮ ਨੇ ਨਾਕਆਊਟ ਮੈਚਾਂ ਦੀਆਂ ਰੁਕਾਵਟਾਂ (Knockout match odds) ਨੂੰ ਪਾਰ ਕਰਦੇ ਹੋਏ 12 ਸਾਲ ਬਾਅਦ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਹੁਣ ਟੀਮ ਇੰਡੀਆ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ 19 ਨਵੰਬਰ ਨੂੰ ਆਸਟ੍ਰੇਲੀਆ ਜਾਂ ਦੱਖਣੀ ਅਫਰੀਕਾ ਨਾਲ ਫਾਈਨਲ ਖੇਡਦੀ ਨਜ਼ਰ ਆਵੇਗੀ।
ਮੁਹੰਮਦ ਸ਼ਮੀ ਜਿੱਤ ਦੇ ਹੀਰੋ ਬਣੇ: ਟੀਮ ਇੰਡੀਆ ਦੇ ਘਾਤਕ ਗੇਂਦਬਾਜ਼ ਮੁਹੰਮਦ ਸ਼ਮੀ (Bowler Mohammad Shami) ਇਸ ਮੈਚ ਵਿੱਚ ਭਾਰਤ ਦੀ ਜਿੱਤ ਦੇ ਹੀਰੋ ਰਹੇ। ਇਸ ਮੈਚ ਵਿੱਚ ਉਸ ਨੇ ਔਖੇ ਸਮੇਂ ਵਿੱਚ ਨਿਊਜ਼ੀਲੈਂਡ ਦੇ 7 ਬੱਲੇਬਾਜ਼ਾਂ ਨੂੰ ਆਊਟ ਕਰਕੇ ਭਾਰਤ ਨੂੰ ਜਿੱਤ ਦਿਵਾਈ। ਇਸ ਮੈਚ 'ਚ ਮੁਹੰਮਦ ਸ਼ਮੀ ਨੇ 9.5 ਓਵਰਾਂ 'ਚ 57 ਦੌੜਾਂ ਦੇ ਕੇ 7 ਵਿਕਟਾਂ ਲਈਆਂ ਹਨ। ਉਸ ਨੇ ਡੇਵੋਨ ਕੋਨਵੇ (13), ਰਚਿਨ ਰਵਿੰਦਰਾ (13), ਕੇਨ ਵਿਲੀਅਮਸਨ (69), ਡੇਰਿਲ ਮਿਸ਼ੇਲ (134), ਟਾਮ ਲੈਥਮ (0), ਟਿਮ ਸਾਊਥੀ (9), ਲਾਕੀ ਫਰਗੂਸਨ (6) ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।