ਪੰਜਾਬ

punjab

ETV Bharat / sports

Cricket World Cup 2023: ਭਾਰਤ ਕੱਟੜ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਅਜੇਤੂ ਇਤਿਹਾਸ ਰੱਖਣਾ ਚਾਹੇਗਾ ਕਾਇਮ, ਪਾਕਿਸਤਾਨ ਕਰੇਗਾ ਵਿਸ਼ਵ ਕੱਪ ਹਾਰ ਨੂੰ ਖਤਮ ਕਰਨ ਦੀ ਕੋਸ਼ਿਸ਼ - ਜ਼ਬਰਦਸਤ ਗੇਂਦਬਾਜ਼ੀ

Cricket World Cup 2023: ਵਨਡੇ ਵਿਸ਼ਵ ਕੱਪ ਦੇ ਇਤਿਹਾਸ 'ਚ ਭਾਰਤ ਹੁਣ ਤੱਕ ਪਾਕਿਸਤਾਨ ਖਿਲਾਫ ਅਜੇਤੂ ਰਿਹਾ ਹੈ। ਭਾਰਤ ਨੇ 50 ਓਵਰਾਂ ਦੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਸਾਰੇ ਸੱਤ ਮੈਚ (India vs Pakistan) ਜਿੱਤੇ ਹਨ। ਅਹਿਮਦਾਬਾਦ ਵਿੱਚ ਚੱਲ ਰਹੇ 2023 ਵਿਸ਼ਵ ਕੱਪ ਦੀ ਲੀਗ ਗੇਮ ਵਿੱਚ ਦੋ ਗੁਆਂਢੀ ਦੇਸ਼ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣ ਤੋਂ ਪਹਿਲਾਂ, ETV ਭਾਰਤ ਦੇ ਸੰਜੀਬ ਗੁਹਾ ਨੇ ਭਾਰਤ ਦੇ ਸ਼ਾਨਦਾਰ ਇਤਿਹਾਸ ਦਾ ਪਤਾ ਲਗਾਇਆ।

India in pursuit of 8th win against Pakistan in World Cups, A look at arch-rivals' last 7 dates
Cricket World Cup 2023: ਭਾਰਤ ਕੱਟੜ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਅਜੇਤੂ ਇਤਿਹਾਸ ਰੱਖਣਾ ਚਾਹੇਗਾ ਕਾਇਮ,ਪਾਕਿਸਤਾਨ ਕਰੇਗਾ ਵਿਸ਼ਵ ਕੱਪ ਹਾਰ ਨੂੰ ਖਤਮ ਕਰਨ ਦੀ ਕੋਸ਼ਿਸ਼

By ETV Bharat Punjabi Team

Published : Oct 14, 2023, 9:34 AM IST

ਕੋਲਕਾਤਾ (ਪੱਛਮੀ ਬੰਗਾਲ):ਦੋਵਾਂ ਦੇਸ਼ਾਂ ਵਿੱਚ ਕ੍ਰਿਕਟ ਨੂੰ ਇੱਕ ਧਰਮ ਦੇ ਤੌਰ ਉੱਤੇ ਲਿਆ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਨਜ਼ਰਾਂ ਸ਼ਨਿੱਚਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤ-ਪਾਕਿਸਤਾਨ ਮੁਕਾਬਲੇ ਤੋਂ ਇਲਾਵਾ ਕਿਸੇ ਹੋਰ ਚੀਜ਼ 'ਤੇ ਟਿਕੀਆਂ ਹੋਈਆਂ ਹਨ, 14 ਅਕਤੂਬਰ ਨੂੰ 22 ਗਜ਼ ਦੀ ਇਹ ਪੱਟੀ ਹੁਣ ਪੂਰੇ ਭਾਰਤ ਅਤੇ ਪਾਕਿਸਤਾਨ ਲਈ ਖਿੱਚ ਦਾ ਕੇਂਦਰ ਹੈ। ਯਾਦ ਰਹੇ ਕੱਟੜ ਵਿਰੋਧੀਆਂ ਦੇ ਖਿਲਾਫ 7-0 ਦਾ ਸ਼ਾਨਦਾਰ ਵਿਸ਼ਵ ਕੱਪ ਰਿਕਾਰਡ ਭਾਰਤ ਦੇ ਨਾਲ ਹੈ।

ਆਓ ਇੱਕ ਝਾਤ ਮਾਰੀਏ ਕਿ 1992 ਤੋਂ ਬਾਅਦ ਆਈਸੀਸੀ ਵਿਸ਼ਵ ਕੱਪ ਵਿੱਚ ਪਿਛਲੇ ਸਾਲਾਂ ਵਿੱਚ ਪੁਰਾਣੇ ਵਿਰੋਧੀਆਂ ਲਈ ਚੀਜ਼ਾਂ ਕਿਵੇਂ ਤਿਆਰ ਹੋਈਆਂ..

43 ਦੌੜਾਂ ਨਾਲ ਇਤਿਹਾਸਕ ਜਿੱਤ:29 ਸਾਲ ਪਹਿਲਾਂ ਜਾਵੇਦ ਮੀਆਂਦਾਦ ਅਤੇ ਕਿਰਨ ਮੋਰੇ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਦੋਵਾਂ ਟੀਮਾਂ ਦੇ ਤਕਰਾਰ ਨੇ ਲੋਕਾਂ ਨੂੰ ਘਰਾਂ ਦੇ ਖਾਣੇ ਦੀਆਂ ਮੇਜ਼ਾਂ ਤੋਂ ਮੈਦਾਨ ਅਤੇ ਟੈਲੀਵਿਜ਼ਨਾਂ ਅੱਗੇ ਲਿਆਂਦਾ ਸੀ। ਆਸਟ੍ਰੇਲੀਆ ਦੇ ਸਿਡਨੀ ਕ੍ਰਿਕਟ ਮੈਦਾਨ 'ਤੇ ਦੋਵਾਂ ਦੇਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਪਰ ਭਾਰਤ ਨੇ ਅੰਤ ਵਿੱਚ ਇਹ ਮੈਚ 43 ਦੌੜਾਂ ਨਾਲ ਜਿੱਤ ਲਿਆ। (A look at arch rivals last 7 dates )

ਆਮਰ ਸੋਹੇਲ ਅਤੇ ਵੈਂਕਟੇਸ਼ ਵਿਚਕਾਰ ਤਕਰਾਰ: ਚਾਰ ਸਾਲ ਬਾਅਦ ਗੁਆਂਢੀ ਫਿਰ ਮਿਲੇ। ਇਸ ਵਾਰ ਬੇਂਗਲੁਰੂ ਉਹ ਸਥਾਨ ਸੀ ਜਿੱਥੇ ਸਾਰੀ ਕਾਰਵਾਈ ਦੋ ਅਜੀਬ ਪਾਤਰਾਂ ਵਿਚਕਾਰ ਹੋਈ ਸੀ, ਜੋ ਅਸਲ ਵਿੱਚ ਆਮ ਹਾਲਾਤਾਂ ਵਿੱਚ ਸ਼ਾਂਤ ਅਤੇ ਠੰਢੇ ਸਨ। ਮੁਕਾਬਲੇ ਦੀ ਸ਼ੁਰੂਆਤ ਪਾਕਿਸਤਾਨੀ ਸਲਾਮੀ ਬੱਲੇਬਾਜ਼ ਆਮਰ ਸੋਹੇਲ ਨੇ ਮੱਧਮ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੂੰ ਬੱਲਾ ਦਿਖਾਉਂਦੇ ਹੋਏ ਕੀਤੀ ਕਿ ਉਹ ਉਸ ਨੂੰ ਕਿੱਥੇ ਬਾਊਂਡਰੀ ਮਾਰੇਗਾ। ਅਗਲੀ ਡਿਲੀਵਰੀ ਉੱਤੇ ਪ੍ਰਸਾਦ ਨੇ ਸੋਹੇਲ ਨੂੰ ਆਊਟ ਕਰਕੇ ਗੁੱਸੇ ਭਰੇ ਲਹਿਜੇ ਵਿੱਚ ਵਾਪਸੀ ਦਾ ਇਸ਼ਾਰਾ ਕੀਤਾ। ਜਦੋਂ ਤੱਕ ਕ੍ਰਿਕਟ ਪ੍ਰੇਮੀਆਂ ਜਿਉਂਦੇ ਹਨ ਇਹ ਉਨ੍ਹਾਂ ਦੀਆਂ ਯਾਦਾਂ ਵਿੱਚ ਰਹੇਗਾ। ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ 39 ਦੌੜਾਂ ਨਾਲ ਹਰਾਇਆ। (Excellent World Cup record)

ਇੰਗਲੈਂਡ ਵਿੱਚ 1999 ਦਾ ਵਿਸ਼ਵ ਕੱਪ ਵੀ ਅਜਿਹੇ ਸਮੇਂ ਭਾਰਤ ਦੇ ਹੱਕ ਵਿੱਚ ਸਮਾਪਤ ਹੋਇਆ ਜਦੋਂ ਕਾਰਗਿਲ ਯੁੱਧ ਨੇ ਦੋਵੇਂ ਪਾਸੇ ਦੀਆਂ ਸਾਰੀਆਂ ਸੁਰਖੀਆਂ ਨੂੰ ਵਟੋਰਿਆ ਸੀ। ਜਦੋਂ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਤਾਂ ਵਿਰੋਧੀਆਂ ਤੋਂ ਭਾਰਤ ਬਦਲਾ ਲਿਆ ਅਤੇ ਮੁਹੰਮਦ ਅਜ਼ਹਰੂਦੀਨ ਦੀ ਅਗਵਾਈ ਵਾਲੀ ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ 47 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ।

ਸੌਰਵ ਗਾਂਗੂਲੀ ਦੀ ਅਗਵਾਈ 'ਚ ਜਿੱਤ: ਭਾਰਤ ਨੇ ਇੱਕ ਨੌਜਵਾਨ ਕਪਤਾਨ ਸੌਰਵ ਗਾਂਗੁਲੀ (Sourav Ganguly) ਦੀ ਅਗਵਾਈ ਵਿੱਚ ਇੱਕ ਬਿਲਕੁਲ ਨਵਾਂ ਸੈੱਟਅੱਪ ਕੀਤਾ ਸੀ ਅਤੇ 2003 ਐਡੀਸ਼ਨ ਵਿੱਚ ਫਾਈਨਲ ਅੰਦਰ ਥਾਂ ਬਣਾਈ ਸੀ। ਕੋਈ ਵੀ ਹਰਕਤ ਨਹੀਂ, ਕੋਈ ਸ਼ਬਦੀ ਯੁੱਧ ਨਹੀਂ, ਸਿਰਫ ਗੁਣਵੱਤਾ ਜਿਸ ਨੂੰ ਪੂਰੇ ਟੂਰਨਾਮੈਂਟ ਵਿੱਚ ਤਰਜੀਹ ਮਿਲੀ ਅਤੇ ਸੈਂਚੁਰੀਅਨ ਵਿੱਚ ਪਾਕਿਸਤਾਨ ਦੇ ਖਿਲਾਫ ਨਤੀਜਾ ਅਜੇ ਵੀ ਉਹੀ ਸੀ। ਪਾਕਿਸਤਾਨ ਭਾਰਤ ਦੇ ਖਿਲਾਫ ਜਿੱਤ ਹਾਸਲ ਨਹੀਂ ਕਰ ਸਕਿਆ ਕਿਉਂਕਿ ਉਹ ਵਿਸ਼ਵ ਕੱਪ 'ਚ 47 ਦੌੜਾਂ ਨਾਲ ਹਾਰ ਗਿਆ ਸੀ।

ਮਹਿੰਦਰ ਸਿੰਘ ਧੋਨੀ ( leadership of Mahendra Singh Dhoni) ਦੀ ਅਗਵਾਈ ਵਾਲੀ ਭਾਰਤ ਨੇ 2011 ਵਿੱਚ ਪਾਕਿਸਤਾਨ ਨੂੰ ਹਰਾ ਕੇ ਇੱਕ ਵਾਰ ਫਿਰ ਤੋਂ ਮੁਕਾਬਲੇ ਨੂੰ ਝੋਲੀ ਵਿੱਚ ਪਾਇਆ, ਜਿੱਥੇ ਭਾਰਤ ਨੇ ਆਖਰਕਾਰ ਆਪਣਾ ਦੂਜਾ ਵਿਸ਼ਵ ਕੱਪ ਜਿੱਤਿਆ। ਮੋਹਾਲੀ 'ਚ ਸੈਮੀਫਾਈਨਲ 'ਚ ਭਾਰਤ ਨੇ ਪਾਕਿਸਤਾਨ ਨੂੰ 29 ਦੌੜਾਂ ਨਾਲ ਹਰਾ ਕੇ ਚੋਟੀ ਦੇ ਮੁਕਾਬਲੇ 'ਚ ਪ੍ਰਵੇਸ਼ ਕੀਤਾ।

23 ਸਾਲਾਂ ਬਾਅਦ ਆਸਟਰੇਲੀਆ ਵਿੱਚ ਵਾਪਸੀ ਕੀਤੀ। 2015 ਵਿੱਚ ਵਿਸ਼ਵ ਕੱਪ ਵਿੱਚ ਭਾਰਤ-ਪਾਕਿ ਮੈਚ ਵੀ ਐਡੀਲੇਡ ਓਵਲ ਵਿੱਚ ਪਾਕਿਸਤਾਨ ਦੀ ਕਿਸਮਤ ਨੂੰ ਨਹੀਂ ਬਦਲ ਸਕਿਆ। ਭਾਰਤ ਨੇ ਵਿਸ਼ਵ ਕੱਪ ਐਡੀਸ਼ਨ ਦੇ ਸ਼ੁਰੂਆਤੀ ਮੈਚ 'ਚ 76 ਦੌੜਾਂ ਦੇ ਫਰਕ ਨਾਲ ਇਹ ਮੁਕਾਬਲਾ ਜਿੱਤ ਲਿਆ। ਭਾਰਤ ਨੇ ਨਿਰਧਾਰਤ 50 ਓਵਰਾਂ 'ਚ ਸੱਤ ਵਿਕਟਾਂ 'ਤੇ 300 ਦੌੜਾਂ ਬਣਾ ਕੇ ਪਾਕਿਸਤਾਨੀਆਂ ਦੀਆਂ ਉਮੀਦਾਂ 'ਤੇ ਇੱਕ ਵਾਰ ਹੋਰ ਪਾਣੀ ਫੇਰ ਦਿੱਤਾ।

ਭਾਰਤ ਸ਼ਾਨਦਾਰ ਲੈਅ 'ਚ: 2019 ਵਿੱਚ ਇਹ ਪਾਕਿਸਤਾਨ ਦੀ ਬਦਕਿਸਮਤੀ ਸੀ ਕਿ ਭਾਰਤ ਨੇ ਪੰਜ ਵਿਕਟਾਂ ਉੱਤੇ 336 ਦੌੜਾਂ ਬਣਾਉਣ ਤੋਂ ਬਾਅਦ ਮੈਚ ਦਾ ਫੈਸਲਾ ਡਕਵਰਥ-ਲੁਈਸ (DLS) ਵਿਧੀ ਨੂੰ ਲਾਗੂ ਕਰਕੇ ਕੀਤਾ ਗਿਆ। ਜਵਾਬ 'ਚ ਪਾਕਿਸਤਾਨ ਦੀ ਟੀਮ ਛੇ ਵਿਕਟਾਂ 'ਤੇ 212 ਦੌੜਾਂ ਹੀ ਬਣਾ ਸਕੀ ਅਤੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤ ਤੋਂ 89 ਦੌੜਾਂ ਨਾਲ ਹਾਰ ਗਈ। ਸ਼ਨੀਵਾਰ ਨੂੰ ਭਾਰਤ ਦੇ ਕੋਲ 8-0 ਨਾਲ ਜਿੱਤ ਦਰਜ ਕਰਨ ਦਾ ਮੌਕਾ ਹੋਵੇਗਾ ਜਦੋਂ ਕਿ ਪਾਕਿਸਤਾਨੀ ਆਪਣੀ ਸਾਖ਼ ਨੂੰ ਬਚਾਉਣ ਮੈਚ ਜਿੱਤਣਾ ਚਾਹੇਗਾ। ਇਸ ਵਾਰ, ਮੇਨ ਇਨ ਬਲੂ ਇੱਕ ਜ਼ਬਰਦਸਤ ਗੇਂਦਬਾਜ਼ੀ (Powerful bowling) ਹਮਲੇ ਨਾਲ ਲੈਸ ਹੈ ਜੋ ਪਿਛਲੇ ਸਾਲਾਂ ਤੋਂ ਪਾਕਿਸਤਾਨ ਦੀ ਤਾਕਤ ਰਹੀ ਹੈ।

ABOUT THE AUTHOR

...view details