IND vs ENG Live Updates: ਭਾਰਤ ਨੇ 100 ਦੌੜਾਂ ਨਾਲ ਜਿੱਤਿਆ ਮੈਚ
IND vs ENG Live Updates: ਇੰਗਲੈਂਡ ਦੀ 34ਵੇਂ ਓਵਰ ਵਿੱਚ ਡਿੱਗੀ 9ਵੀਂ ਵਿਕਟ
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 34ਵੇਂ ਓਵਰ ਦੀ ਆਖਰੀ ਗੇਂਦ 'ਤੇ ਆਦਿਲ ਰਾਸ਼ਿਦ ਨੂੰ 13 ਦੌੜਾਂ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ। ਇੰਗਲੈਂਡ ਦਾ ਸਕੋਰ 34 ਓਵਰਾਂ ਤੋਂ ਬਾਅਦ (122/9)
IND vs ENG Live Updates: ਇੰਗਲੈਂਡ ਦੀ ਛੇਵੀਂ ਵਿਕਟ 24ਵੇਂ ਓਵਰ ਵਿੱਚ ਡਿੱਗੀ
ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 24ਵੇਂ ਓਵਰ ਦੀ ਪਹਿਲੀ ਗੇਂਦ 'ਤੇ ਮੋਇਨ ਅਲੀ (15) ਨੂੰ ਕੇਐੱਲ ਰਾਹੁਲ ਹੱਥੋਂ ਕੈਚ ਆਊਟ ਕਰਵਾਇਆ। 24 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (81/6)
- IND vs ENG Live Updates: ਇੰਗਲੈਂਡ ਦੀ 5ਵੀਂ ਵਿਕਟ 16ਵੇਂ ਓਵਰ ਵਿੱਚ ਡਿੱਗੀ
ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੂੰ 15ਵੇਂ ਓਵਰ ਦੀ ਪਹਿਲੀ ਗੇਂਦ 'ਤੇ 10 ਦੌੜਾਂ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ। 16 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (54/5)
- IND vs ENG Live Updates: ਇੰਗਲੈਂਡ ਦੀ ਚੌਥੀ ਵਿਕਟ 10ਵੇਂ ਓਵਰ ਵਿੱਚ ਡਿੱਗੀ
ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 10ਵੇਂ ਓਵਰ ਦੀ ਪਹਿਲੀ ਗੇਂਦ 'ਤੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋ ਨੂੰ 14 ਦੌੜਾਂ ਦੇ ਸਕੋਰ 'ਤੇ ਬੋਲਡ ਕਰ ਦਿੱਤਾ। 10 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (40/4)
- IND vs ENG Live Updates: ਇੰਗਲੈਂਡ ਦੀ ਤੀਜੀ ਵਿਕਟ 8ਵੇਂ ਓਵਰ ਵਿੱਚ ਡਿੱਗੀ।
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 8ਵੇਂ ਓਵਰ ਦੀ ਆਖਰੀ ਗੇਂਦ 'ਤੇ ਬੇਨ ਸਟੋਕਸ ਨੂੰ ਜ਼ੀਰੋ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ। 8 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (33/3)
IND vs ENG Live Updates: ਇੰਗਲੈਂਡ ਨੂੰ 5ਵੇਂ ਓਵਰ ਵਿੱਚ ਦੋ ਝਟਕੇ ਲੱਗੇ
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 5ਵੇਂ ਓਵਰ ਦੀ 5ਵੀਂ ਗੇਂਦ 'ਤੇ ਡੇਵਿਡ ਮਲਾਨ (16) ਨੂੰ ਕਲੀਨ ਬੋਲਡ ਕਰ ਦਿੱਤਾ। ਫਿਰ ਅਗਲੀ ਹੀ ਗੇਂਦ 'ਤੇ ਜੋ ਰੂਟ ਨੂੰ ਗੋਲਡਨ ਡਕ 'ਤੇ ਐੱਲ.ਬੀ.ਡਬਲਯੂ ਆਊਟ ਕਰ ਦਿੱਤਾ ਗਿਆ ਅਤੇ ਇੰਗਲੈਂਡ ਨੂੰ ਲਗਾਤਾਰ ਦੋ ਝਟਕੇ ਦਿੱਤੇ। 5 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (30/2)
- ICC World Cup IND vs ENG : ਇੰਗਲੈਂਡ ਦੀ ਬੱਲੇਬਾਜ਼ੀ ਸ਼ੁਰੂ
ਇੰਗਲੈਂਡ ਲਈ ਜੌਨੀ ਬੇਅਰਸਟੋ ਅਤੇ ਡੇਵਿਡ ਮਲਾਨ ਦੀ ਸਲਾਮੀ ਜੋੜੀ ਓਪਨਿੰਗ ਕਰਨ ਲਈ ਮੈਦਾਨ 'ਤੇ ਉਤਰੀ। ਭਾਰਤ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਪਹਿਲਾ ਓਵਰ ਸੁੱਟਿਆ। 1 ਓਵਰ ਤੋਂ ਬਾਅਦ ਇੰਗਲੈਂਡ ਦਾ ਸਕੋਰ (4/0)
- ICC World Cup IND vs ENG: 50 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (229/9)
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਿਤ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 229 ਦੌੜਾਂ ਬਣਾਈਆਂ। ਭਾਰਤ ਲਈ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 87 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਨੇ 49 ਦੌੜਾਂ ਅਤੇ ਕੇਐੱਲ ਰਾਹੁਲ ਨੇ 39 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਸਹੀ ਲਾਈਨ ਲੈਂਥ ਦੇ ਨਾਲ ਗੇਂਦਬਾਜ਼ੀ ਕੀਤੀ ਅਤੇ ਭਾਰਤੀ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਦਾ ਮੌਕਾ ਨਹੀਂ ਦਿੱਤਾ। ਇਕ ਸਮੇਂ ਭਾਰਤ ਨੇ 12 ਓਵਰਾਂ ਵਿਚ 40 ਦੌੜਾਂ ਦੇ ਸਕੋਰ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ। ਪਰ ਰੋਹਿਤ-ਰਾਹੁਲ ਨੇ 111 ਗੇਂਦਾਂ ਵਿੱਚ 91 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਦੀ ਪਾਰੀ ਨੂੰ ਸੰਭਾਲ ਲਿਆ। ਇੰਗਲੈਂਡ ਲਈ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਕ੍ਰਿਸ ਵੋਕਸ ਅਤੇ ਆਦਿਲ ਰਾਸ਼ਿਦ ਨੂੰ ਵੀ 2-2 ਸਫਲਤਾ ਮਿਲੀ। ਇੰਗਲੈਂਡ ਨੂੰ ਵਿਸ਼ਵ ਕੱਪ ਵਿੱਚ ਆਪਣੀ ਦੂਜੀ ਜਿੱਤ ਦਰਜ ਕਰਨ ਲਈ ਭਾਰਤ ਵੱਲੋਂ ਦਿੱਤੇ 230 ਦੌੜਾਂ ਦੇ ਟੀਚੇ ਨੂੰ ਹਾਸਲ ਕਰਨਾ ਹੈ।
- ICC World Cup IND vs ENG: ਭਾਰਤ ਨੂੰ 47ਵੇਂ ਓਵਰ ਵਿੱਚ 8ਵਾਂ ਝਟਕਾ ਲੱਗਾ
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਨੇ 49 ਦੌੜਾਂ ਦੇ ਨਿੱਜੀ ਸਕੋਰ 'ਤੇ ਸੂਰਿਆਕੁਮਾਰ ਯਾਦਵ ਨੂੰ 47ਵੇਂ ਓਵਰ ਦੀ ਦੂਜੀ ਗੇਂਦ 'ਤੇ ਕ੍ਰਿਸ ਵੋਕਸ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। 47 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (214/8)
- IND vs ENG Live Updates: ਭਾਰਤ ਦੀ 7ਵੀਂ ਵਿਕਟ 42ਵੇਂ ਓਵਰ ਵਿੱਚ ਡਿੱਗੀ
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ 42ਵੇਂ ਓਵਰ ਦੀ ਦੂਜੀ ਗੇਂਦ 'ਤੇ ਮੁਹੰਮਦ ਸ਼ਮੀ (1) ਨੂੰ ਜੋਸ ਬਟਲਰ ਦੇ ਹੱਥੋਂ ਵਿਕਟ ਦੇ ਪਿੱਛੇ ਕੈਚ ਕਰਵਾਇਆ। 43 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (183/7)
- IND vs ENG Live Updates: ਭਾਰਤ ਦੀ ਛੇਵੀਂ ਵਿਕਟ 41ਵੇਂ ਓਵਰ ਵਿੱਚ ਡਿੱਗੀ
ਇੰਗਲੈਂਡ ਦੇ ਸਟਾਰ ਸਪਿਨਰ ਆਦਿਲ ਰਾਸ਼ਿਦ ਨੇ 41ਵੇਂ ਓਵਰ ਦੀ ਤੀਜੀ ਗੇਂਦ 'ਤੇ ਰਵਿੰਦਰ ਜਡੇਜਾ (8) ਨੂੰ ਐੱਲ.ਬੀ.ਡਬਲਯੂ. 41 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (183/6)