ਪੁਣੇ: ਵਿਸ਼ਵ ਕੱਪ 2023 ਵਿੱਚ ਅਫਗਾਨਿਸਤਾਨ ਟੀਮ ਦਾ ਪ੍ਰਦਰਸ਼ਨ ਵੱਖਰਾ ਰਿਹਾ ਹੈ। ਅਫਗਾਨਿਸਤਾਨ ਨੇ ਇਸ ਵਿਸ਼ਵ ਕੱਪ 'ਚ ਹੁਣ ਤੱਕ ਤਿੰਨ ਮੈਚ ਜਿੱਤੇ ਹਨ ਅਤੇ ਸੈਮੀਫਾਈਨਲ ਦੀ ਦੌੜ ਲਈ ਉਮੀਦਾਂ ਬਰਕਰਾਰ (Cricket world cup 2023 ) ਰੱਖੀਆਂ ਹਨ। ਅਫਗਾਨਿਸਤਾਨ ਨੇ ਸੋਮਵਾਰ ਰਾਤ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਪਾਕਿਸਤਾਨ ਨੂੰ ਹਰਾਇਆ ਹੈ। ਅਫਗਾਨਿਸਤਾਨ ਦੀ ਜਿੱਤ ਸਿਰਫ ਇੱਕ ਤੁੱਕਾ ਅਤੇ ਦੂਜੀ ਟੀਮ ਦੇ ਖਰਾਬ ਪ੍ਰਦਰਸ਼ਨ ਦੀ ਨਹੀਂ ਹੈ, ਸਗੋਂ ਅਫਗਾਨ ਕ੍ਰਿਕਟ ਟੀਮ ਵਿਚ ਆਏ ਬਦਲਾਅ ਦਾ ਪ੍ਰਤੀਕ ਹੈ।
Cricket world cup 2023 : ਅਫਗਾਨਿਸਤਾਨ ਦੀ ਜਿੱਤ 'ਤੇ ਹਰਭਜਨ ਅਤੇ ਇਰਫਾਨ ਪਠਾਨ ਨੇ ਕੀਤਾ ਡਾਂਸ, ਵੀਡੀਓ ਵਾਇਰਲ - ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ
ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਇਰਫਾਨ ਪਠਾਨ ਕੁਝ ਕਰਦਾ ਹੋਵੇ ਅਤੇ ਪ੍ਰਸ਼ੰਸਕਾਂ ਵਿੱਚ ਵਾਇਰਲ ਨਾ ਹੁੰਦਾ ਹੋਵੇ। ਅਫਗਾਨਿਸਤਾਨ ਦੀ ਸ਼੍ਰੀਲੰਕਾ 'ਤੇ 7 ਵਿਕਟਾਂ ਨਾਲ ਜਿੱਤ ਤੋਂ ਬਾਅਦ ਇਰਫਾਨ ਪਠਾਨ ਅਤੇ ਹਰਭਜਨ ਸਿੰਘ ਦਾ (Video viral while dancing) ਡਾਂਸ ਕਰਦੇ ਹੋਏ ਵੀਡੀਓ ਵਾਇਰਲ ਹੋ ਗਿਆ।
Published : Oct 31, 2023, 8:47 AM IST
ਡਾਂਸ ਦੀ ਵੀਡੀਓ ਵਾਇਰਲ: ਇਸ ਦੇ ਨਾਲ ਹੀ (sri lanka vs afghanistan ) ਅਫਗਾਨਿਸਤਾਨ ਦੀ ਜਿੱਤ ਤੋਂ ਬਾਅਦ ਸਾਬਕਾ ਭਾਰਤੀ ਗੇਂਦਬਾਜ਼ ਇਰਫਾਨ ਪਠਾਨ ਅਤੇ ਹਰਭਜਨ ਸਿੰਘ (Harbhajan Singh) ਡਾਂਸ ਕਰਦੇ ਨਜ਼ਰ ਆਏ। ਪਹਿਲਾਂ ਅਫਗਾਨਿਸਤਾਨ ਦੀ ਜਿੱਤ ਤੋਂ ਬਾਅਦ ਇਰਫਾਨ ਪਠਾਨ ਖੁਦ ਨੂੰ ਰੋਕ ਨਹੀਂ ਸਕੇ ਅਤੇ ਕੁਮੈਂਟਰੀ ਬਾਕਸ 'ਚ ਡਾਂਸ ਕਰਨ ਲੱਗੇ ਅਤੇ ਹਰਭਜਨ ਨੂੰ ਵੀ ਡਾਂਸ ਕਰਨ ਲਈ ਬੁਲਾਇਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।
- Cricket world cup 2023: ਇੰਗਲੈਂਡ 'ਤੇ ਸ਼ਾਨਦਾਰ ਜਿੱਤ ਤੋਂ ਬਾਅਦ ਕੋਚ ਮਾਮਬਰੇ ਨੇ ਕਿਹਾ, ਬੁਮਰਾਹ-ਸ਼ਮੀ ਨੇ ਕੀਤੀ ਅਵਿਸ਼ਵਾਸ਼ਯੋਗ ਗੇਂਦਬਾਜ਼ੀ
- World Cup 2023 SL vs AFG: ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ, ਰਹਿਮਤ ਅਤੇ ਸ਼ਾਹਿਦੀ ਨੇ ਜੜ੍ਹੇ ਸ਼ਾਨਦਾਰ ਅਰਧ ਸੈਂਕੜੇ
- ICC Champions Trophy 2025: ਵਿਸ਼ਵ ਕੱਪ ਦੀਆਂ ਟਾਪ 7 ਟੀਮਾਂ ਚੈਂਪੀਅਨਸ ਟਰਾਫੀ 'ਚ ਮਾਰਨਗੀਆਂ ਸਿੱਧੀ ਐਂਟਰੀ, ਜਾਣੋ ਕਿਹੜੀਆਂ ਵੱਡੀਆਂ ਟੀਮਾਂ ਦਾ ਕੱਟੇਗਾ ਪੱਤਾ
ਅਫਗਾਨ ਲਗਾਤਾਰ ਕਰ ਰਹੇ ਨੇ ਜਿੱਤਾਂ ਦਰਜ:ਇਸ ਤੋਂ ਪਹਿਲਾਂ ਅਫਗਾਨਿਸਤਾਨ ਦੀ ਪਾਕਿਸਤਾਨ 'ਤੇ 8 ਵਿਕਟਾਂ ਦੀ ਜਿੱਤ ਤੋਂ ਬਾਅਦ ਇਰਫਾਨ ਪਠਾਨ ਨੇ ਰਾਸ਼ਿਦ ਖਾਨ ਨਾਲ ਮੈਦਾਨ 'ਤੇ ਹੀ ਡਾਂਸ ਕੀਤਾ ਸੀ। ਉਹ ਵੀਡੀਓ ਵੀ ਪ੍ਰਸ਼ੰਸਕਾਂ 'ਚ ਕਾਫੀ ਵਾਇਰਲ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ (Afghanistan beat Sri Lanka by 7 wickets) ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਸ੍ਰੀਲੰਕਾ ਦੀ ਟੀਮ ਨੂੰ ਸੰਘਰਸ਼ ਕਰਨਾ ਪਿਆ ਅਤੇ 49.3 ਓਵਰਾਂ ਵਿੱਚ 241 ਦੌੜਾਂ ਹੀ ਬਣਾ ਸਕੀ। ਜਵਾਬ 'ਚ ਅਫਗਾਨਿਸਤਾਨ ਨੇ 28 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਗੁਆ ਕੇ ਆਸਾਨੀ ਨਾਲ ਇਹ ਸਕੋਰ ਹਾਸਲ ਕਰ ਲਿਆ। ਅਫਗਾਨਿਸਤਾਨ ਦੇ ਗੇਂਦਬਾਜ਼ ਫਜ਼ਲਹਕ ਫਾਰੂਕੀ ਨੇ 10 ਓਵਰਾਂ 'ਚ 34 ਦੌੜਾਂ ਦੇ ਕੇ 4 ਵਿਕਟਾਂ ਲਈਆਂ।