ਮੁੰਬਈ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ (The first semi final of World Cup 2023) ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤ ਅਤੇ ਨਿਊਜ਼ੀਲੈਂਡ ਇਸ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਵਿਸ਼ਵ ਕੱਪ 'ਚ ਆਪਣੇ ਗਰੁੱਪ ਗੇੜ ਦੇ ਸਾਰੇ 9 ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਦਾ ਮਨੋਬਲ ਆਪਣੇ ਸਿਖਰ 'ਤੇ ਹੈ। ਜਦਕਿ ਨਿਊਜ਼ੀਲੈਂਡ ਸੈਮੀਫਾਈਨਲ 'ਚ ਬਾਹਰ ਹੋਣ ਤੋਂ ਮੁਸ਼ਕਿਲ ਨਾਲ ਬਚਿਆ ਹੈ। ਆਓ ਜਾਣਦੇ ਹਾਂ ਵਾਨਖੇੜੇ 'ਤੇ ਭਾਰਤ ਦੇ ਚੋਟੀ ਦੇ 5 ਬੱਲੇਬਾਜ਼ਾਂ ਦਾ ਕੀ ਰਿਕਾਰਡ ਹੈ।
ਵਿਰਾਟ ਕੋਹਲੀ:
ਵਿਰਾਟ ਕੋਹਲੀ ਨੂੰ ਮੁੰਬਈ ਦਾ ਵਾਨਖੇੜੇ ਸਟੇਡੀਅਮ (Wankhede Stadium in Mumbai) ਬਹੁਤ ਪਸੰਦ ਹੈ। ਇਸ ਸਟੇਡੀਅਮ 'ਚ ਵਿਰਾਟ ਕੋਹਲੀ ਦਾ ਰਿਕਾਰਡ ਸ਼ਾਨਦਾਰ ਹੈ। ਕੋਹਲੀ ਨੇ ਵਾਨਖੇੜੇ ਸਟੇਡੀਅਮ 'ਚ ਹੁਣ ਤੱਕ 7 ਮੈਚ ਖੇਡੇ ਹਨ ਅਤੇ ਉਸ ਨੇ 59.50 ਦੀ ਔਸਤ ਨਾਲ 357 ਦੌੜਾਂ ਬਣਾਈਆਂ ਹਨ। ਜਿਸ 'ਚ ਉਨ੍ਹਾਂ ਨੇ 1 ਸੈਂਕੜਾ ਅਤੇ 2 ਅਰਧ ਸੈਂਕੜੇ ਲਗਾਏ ਹਨ। ਵਾਨਖੇੜੇ 'ਚ ਵਿਰਾਟ ਕੋਹਲੀ ਦਾ ਸਟ੍ਰਾਈਕ ਰੇਟ 90.15 ਹੈ।
ਕੇਐਲ ਰਾਹੁਲ:
ਕੇਐੱਲ ਰਾਹੁਲ ਨੇ ਵਾਨਖੇੜੇ ਵਿੱਚ ਹੁਣ ਤੱਕ 3 ਮੈਚ ਖੇਡੇ ਹਨ। ਜਿਸ 'ਚ ਉਸ ਨੇ ਤਿੰਨ ਪਾਰੀਆਂ 'ਚ 71.50 ਦੀ ਔਸਤ ਨਾਲ 143 ਦੌੜਾਂ ਬਣਾਈਆਂ ਹਨ। ਇਸ ਮੈਦਾਨ 'ਤੇ ਰਾਹੁਲ ਦਾ ਸਰਵੋਤਮ ਸਕੋਰ ਨਾਬਾਦ 75 ਦੌੜਾਂ ਹੈ। ਰਾਹੁਲ ਨੇ ਇਸ ਮੈਦਾਨ 'ਤੇ 83.62 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਹੈ। ਇਸ ਲਈ ਜਦੋਂ ਉਹ ਨਿਊਜ਼ੀਲੈਂਡ ਖਿਲਾਫ ਬੱਲੇਬਾਜ਼ੀ ਲਈ ਉਤਰੇਗਾ ਤਾਂ ਉਸ ਦਾ ਟੀਚਾ ਵੱਡਾ ਸਕੋਰ (The goal is to score big) ਕਰਨਾ ਹੋਵੇਗਾ।