ENG vs NED Live Match Updates: ਇੰਗਲੈਂਡ ਨੇ 160 ਦੌੜਾਂ ਨਾਲ ਮੈਚ ਜਿੱਤ ਲਿਆ
ਇਕਤਰਫਾ ਮੈਚ ਵਿਚ ਇੰਗਲੈਂਡ ਨੇ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ। ਇੰਗਲੈਂਡ ਵੱਲੋਂ ਦਿੱਤੇ 340 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨੀਦਰਲੈਂਡ ਦੀ ਪੂਰੀ ਟੀਮ 37.2 ਓਵਰਾਂ ਵਿੱਚ ਸਿਰਫ਼ 179 ਦੌੜਾਂ ਦੇ ਸਕੋਰ ’ਤੇ ਆਲ ਆਊਟ ਹੋ ਗਈ। ਅਤੇ 160 ਦੌੜਾਂ ਨਾਲ ਮੈਚ ਹਾਰ ਗਿਆ। ਨੀਦਰਲੈਂਡ ਲਈ ਤੇਜਾ ਨਿਦਾਮਨੁਰੂ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਇੰਗਲੈਂਡ ਦੀ ਤਰਫੋਂ ਸਪਿਨ ਗੇਂਦਬਾਜ਼ ਆਦਿਲ ਰਾਸ਼ਿਦ ਅਤੇ ਮੋਇਨ ਅਲੀ ਨੇ 3-3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਨੇ ਬੇਨ ਸਟੋਕਸ ਦੇ 108 ਦੌੜਾਂ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 339 ਦੌੜਾਂ ਦਾ ਵੱਡਾ ਸਕੋਰ ਬਣਾਇਆ।
ENG vs NED Live Match Updates: ਨੀਦਰਲੈਂਡ ਦੀ 9ਵੀਂ ਵਿਕਟ 37ਵੇਂ ਓਵਰ ਵਿੱਚ ਡਿੱਗੀ।
ਇੰਗਲੈਂਡ ਦੇ ਸਟਾਰ ਸਪਿਨਰ ਆਦਿਲ ਰਾਸ਼ਿਦ ਨੇ 37ਵੇਂ ਓਵਰ ਦੀ ਚੌਥੀ ਗੇਂਦ 'ਤੇ ਆਰੀਅਨ ਦੱਤ (1) ਨੂੰ ਕਲੀਨ ਬੋਲਡ ਕਰ ਦਿੱਤਾ। ਨੀਦਰਲੈਂਡ ਦਾ ਸਕੋਰ 37 ਓਵਰਾਂ ਬਾਅਦ (178/9)
ENG vs NED Live Match Updates: ਨੀਦਰਲੈਂਡ ਦੀ 8ਵੀਂ ਵਿਕਟ 36ਵੇਂ ਓਵਰ ਵਿੱਚ ਡਿੱਗੀ।
ਇੰਗਲੈਂਡ ਦੇ ਸਟਾਰ ਸਪਿਨਰ ਮੋਇਨ ਅਲੀ ਨੇ 36ਵੇਂ ਓਵਰ ਦੀ ਚੌਥੀ ਗੇਂਦ 'ਤੇ ਜ਼ੀਰੋ ਦੇ ਨਿੱਜੀ ਸਕੋਰ 'ਤੇ ਵਾਨ ਡੇਰ ਮੇਰਵੇ ਨੂੰ ਆਦਿਲ ਰਾਸ਼ਿਦ ਹੱਥੋਂ ਕੈਚ ਆਊਟ ਕਰਵਾ ਦਿੱਤਾ। ਨੀਦਰਲੈਂਡ ਦਾ ਸਕੋਰ 36 ਓਵਰਾਂ ਬਾਅਦ (169/8)
ENG vs NED Live Match Updates: ਨੀਦਰਲੈਂਡ ਨੂੰ 26ਵੇਂ ਓਵਰ ਵਿੱਚ 5ਵਾਂ ਝਟਕਾ ਲੱਗਾ।
ਇੰਗਲੈਂਡ ਦੇ ਸਟਾਰ ਸਪਿਨਰ ਆਦਿਲ ਰਾਸ਼ਿਦ ਨੇ 26ਵੇਂ ਓਵਰ ਦੀ ਤੀਜੀ ਗੇਂਦ 'ਤੇ 10 ਦੌੜਾਂ ਦੇ ਨਿੱਜੀ ਸਕੋਰ 'ਤੇ ਬਾਸ ਡੀ ਲੀਡੇ ਨੂੰ ਕਲੀਨ ਬੋਲਡ ਕਰ ਦਿੱਤਾ। 26 ਓਵਰਾਂ ਤੋਂ ਬਾਅਦ ਨੀਦਰਲੈਂਡ ਦਾ ਸਕੋਰ (115/5)
ENG vs NED Live Match Updates: ਨੀਦਰਲੈਂਡ ਨੂੰ 23ਵੇਂ ਓਵਰ ਵਿੱਚ ਚੌਥਾ ਝਟਕਾ ਲੱਗਾ।
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਨੇ 33 ਦੌੜਾਂ ਦੇ ਨਿੱਜੀ ਸਕੋਰ 'ਤੇ 23ਵੇਂ ਓਵਰ ਦੀ ਚੌਥੀ ਗੇਂਦ 'ਤੇ ਸਾਈਬ੍ਰੈਂਡ ਏਂਗਲਬ੍ਰੈਚਟ ਨੂੰ ਕ੍ਰਿਸ ਵੋਕਸ ਹੱਥੋਂ ਕੈਚ ਆਊਟ ਕਰਵਾ ਦਿੱਤਾ। ਨੀਦਰਲੈਂਡ ਦਾ ਸਕੋਰ 23 ਓਵਰਾਂ ਤੋਂ ਬਾਅਦ (90/4)
ENG vs NED Live Match Updates: ਨੀਦਰਲੈਂਡ ਦੀ ਦੂਜੀ ਵਿਕਟ ਛੇਵੇਂ ਓਵਰ ਵਿੱਚ ਡਿੱਗੀ।
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਨੇ ਕੋਲਿਨ ਐਕਰਮੈਨ (0) ਨੂੰ ਛੇਵੇਂ ਓਵਰ ਦੀ ਚੌਥੀ ਗੇਂਦ 'ਤੇ ਜੋਸ ਬਟਲਰ ਦੇ ਹੱਥੋਂ ਵਿਕਟ ਦੇ ਪਿੱਛੇ ਕੈਚ ਕਰਵਾਇਆ। ਨੀਦਰਲੈਂਡ ਦਾ ਸਕੋਰ 6 ਓਵਰਾਂ ਬਾਅਦ (19/2)
ENG vs NED Live Match Updates: ਨੀਦਰਲੈਂਡ ਨੂੰ 5ਵੇਂ ਓਵਰ ਵਿੱਚ ਪਹਿਲਾ ਝਟਕਾ ਲੱਗਾ।
ਨੀਦਰਲੈਂਡ ਲਈ ਵੇਸਲੇ ਬਰੇਸੀ ਅਤੇ ਮੈਕਸ ਓ'ਡਾਊਡ ਦੀ ਸਲਾਮੀ ਜੋੜੀ ਓਪਨਿੰਗ ਕਰਨ ਲਈ ਮੈਦਾਨ 'ਤੇ ਉਤਰੀ। ਇੰਗਲੈਂਡ ਲਈ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੇ ਪਹਿਲਾ ਓਵਰ ਸੁੱਟਿਆ। ਨੀਦਰਲੈਂਡ ਦਾ ਸਕੋਰ 1 ਓਵਰ ਤੋਂ ਬਾਅਦ (2/0)
ENG vs NED Live Match Updates: 50 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ (339/9)
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਨਿਰਧਾਰਤ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ ਦੌੜਾਂ ਬਣਾਈਆਂ। ਇੰਗਲੈਂਡ ਲਈ ਸ਼ਾਨਦਾਰ ਬੱਲੇਬਾਜ਼ ਬੇਨ ਸਟੋਕਸ ਨੇ 108 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ। ਡੇਵਿਨ ਮਲਾਨ ਸਿਰਫ਼ 13 ਦੌੜਾਂ ਨਾਲ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਅਤੇ 87 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਜਦੋਂ ਕਿ ਨੀਦਰਲੈਂਡ ਲਈ ਬਾਸ ਡੀ ਲੀਡੇ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਆਰੀਅਨ ਦੱਤ ਅਤੇ ਲੋਗਨ ਵੈਨ ਬੀਕ ਨੂੰ ਵੀ 2-2 ਸਫਲਤਾ ਮਿਲੀ। ਨੀਦਰਲੈਂਡ ਨੂੰ ਮੈਚ ਜਿੱਤਣ ਲਈ 340 ਦੌੜਾਂ ਦਾ ਟੀਚਾ ਹਾਸਲ ਕਰਨਾ ਹੈ।
ENG vs NED Live Match Updates: ਮੋਈਨ ਅਲੀ 15 ਗੇਂਦਾਂ ਵਿੱਚ 4 ਦੌੜਾਂ ਬਣਾਉਣ ਤੋਂ ਬਾਅਦ ਆਊਟ, 45 ਓਵਰਾਂ ਵਿੱਚ ਇੰਗਲੈਂਡ ਦਾ ਸਕੋਰ (270/6)
ਇੰਗਲੈਂਡ ਦੇ ਆਲਰਾਊਂਡਰ ਬੱਲੇਬਾਜ਼ ਮੋਈਨ ਅਲੀ 15 ਗੇਂਦਾਂ 'ਚ 4 ਦੌੜਾਂ ਬਣਾ ਕੇ ਆਊਟ ਹੋ ਗਏ। ਆਰੀਅਨ ਦੱਤ ਨੇ ਉਸ ਦੀ ਵਿਕਟ ਲਈ।
ENG vs NED Live Match Updates: ਕਪਤਾਨ ਜੋਸ ਬਟਲਰ 11 ਗੇਂਦਾਂ ਵਿੱਚ 5 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋਇਆ।
ਇੰਗਲੈਂਡ ਦੇ ਕਪਤਾਨ ਜੋਸ ਬਟਲਰ ਇਕ ਵਾਰ ਫਿਰ ਫਲਾਪ ਹੋ ਗਏ ਹਨ। ਨੀਦਰਲੈਂਡ ਦੇ ਖਿਲਾਫ ਬਟਲਰ 11 ਗੇਂਦਾਂ 'ਚ 5 ਦੌੜਾਂ ਬਣਾ ਕੇ ਆਊਟ ਹੋ ਗਿਆ।