ਚੇਨਈ:ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਇਸ ਮੈਚ 'ਚ ਨਿਊਜ਼ੀਲੈਂਡ ਨੇ 42.5 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 248 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਮੈਚ ਟੂਰਨਾਮੈਂਟ ਵਿੱਚ ਨਿਊਜ਼ੀਲੈਂਡ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 246 ਦੌੜਾਂ ਦਾ ਟੀਚਾ ਦਿੱਤਾ ਸੀ। ਨਿਊਜ਼ੀਲੈਂਡ ਲਈ ਕਪਤਾਨ ਕੇਨ ਵਿਲੀਅਮਸਨ ਨੇ 78 ਦੌੜਾਂ ਦੀ ਪਾਰੀ ਖੇਡੀ ਜਦਕਿ ਡੇਰਿਲ ਮਿਸ਼ੇਲ ਨੇ ਅਜੇਤੂ 89 ਦੌੜਾਂ ਬਣਾਈਆਂ।
21:15 October 13
ਬੰਗਲਾਦੇਸ਼ ਦੀ ਟੀਮ ਨੇ ਡੇਵੋਨ ਕੋਨਵੇ ਨੂੰ 21ਵੇਂ ਓਵਰ ਵਿੱਚ ਆਊਟ ਕੀਤਾ। ਕੋਨਵੇ 45 ਦੌੜਾਂ ਬਣਾ ਕੇ ਸ਼ਾਕਿਬ ਦਾ ਸ਼ਿਕਾਰ ਬਣੇ।
19:03 October 13
ਨਿਊਜ਼ੀਲੈਂਡ ਨੇ 10 ਓਵਰਾਂ 'ਚ 1 ਵਿਕਟ ਗੁਆ ਕੇ 37 ਦੌੜਾਂ ਬਣਾਈਆਂ।
10 ਓਵਰਾਂ ਦੀ ਸਮਾਪਤੀ ਤੋਂ ਬਾਅਦ ਨਿਊਜ਼ੀਲੈਂਡ ਨੇ 1 ਵਿਕਟ ਦੇ ਨੁਕਸਾਨ 'ਤੇ 37 ਦੌੜਾਂ ਬਣਾ ਲਈਆਂ।
17:46 October 13
ਬੰਗਲਾਦੇਸ਼ ਨੇ 50 ਓਵਰਾਂ ਵਿੱਚ 245 ਦੌੜਾਂ ਬਣਾਈਆਂ
ਬੰਗਲਾਦੇਸ਼ ਦੀ ਟੀਮ ਨੇ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 245 ਦੌੜਾਂ ਬਣਾਈਆਂ ਹਨ। ਹੁਣ ਨਿਊਜ਼ੀਲੈਂਡ ਦੀ ਟੀਮ ਨੂੰ ਜਿੱਤ ਲਈ 246 ਦੌੜਾਂ ਬਣਾਉਣੀਆਂ ਪੈਣਗੀਆਂ।
17:20 October 13
ਬੰਗਲਾਦੇਸ਼ ਦੀ 8ਵੀਂ ਵਿਕਟ 45ਵੇਂ ਓਵਰ ਵਿੱਚ ਡਿੱਗੀ
ਨਿਊਜ਼ੀਲੈਂਡ ਦੇ ਸਟਾਰ ਆਫ ਸਪਿਨਰ ਮਿਸ਼ੇਲ ਸੈਂਟਨਰ ਨੇ 17 ਦੌੜਾਂ ਦੇ ਨਿੱਜੀ ਸਕੋਰ 'ਤੇ ਤਸਕੀਨ ਅਹਿਮਦ ਨੂੰ 45ਵੇਂ ਓਵਰ ਦੀ ਆਖਰੀ ਗੇਂਦ 'ਤੇ ਡੇਰਿਲ ਮਿਸ਼ੇਲ ਹੱਥੋਂ ਕੈਚ ਆਊਟ ਕਰਵਾ ਦਿੱਤਾ।
16:52 October 13
ਬੰਗਲਾਦੇਸ਼ ਨੂੰ 38ਵੇਂ ਓਵਰ 'ਚ 7ਵਾਂ ਝਟਕਾ ਲੱਗਾ।
ਨਿਊਜ਼ੀਲੈਂਡ ਦੇ ਸਟਾਰ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ 13 ਦੌੜਾਂ ਦੇ ਨਿੱਜੀ ਸਕੋਰ 'ਤੇ ਤੌਹੀਦ ਹਰੀਦੌਏ ਨੂੰ 38ਵੇਂ ਓਵਰ ਦੀ 5ਵੀਂ ਗੇਂਦ 'ਤੇ ਮਿਸ਼ੇਲ ਸੈਂਟਨਰ ਹੱਥੋਂ ਕੈਚ ਆਊਟ ਕਰਵਾ ਦਿੱਤਾ। ਵਨਡੇ ਕ੍ਰਿਕਟ 'ਚ ਬੋਲਟ ਦਾ ਇਹ 200ਵਾਂ ਵਿਕਟ ਹੈ
16:49 October 13
ਬੰਗਲਾਦੇਸ਼ ਦੀ ਛੇਵੀਂ ਵਿਕਟ 36ਵੇਂ ਓਵਰ ਵਿੱਚ ਡਿੱਗੀ।
ਨਿਊਜ਼ੀਲੈਂਡ ਦੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਮੁਸ਼ਫਿਕੁਰ ਰਹੀਮ ਨੂੰ 36ਵੇਂ ਓਵਰ ਦੀ 5ਵੀਂ ਗੇਂਦ 'ਤੇ 66 ਦੌੜਾਂ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ।
16:21 October 13
*ਬੰਗਲਾਦੇਸ਼ ਦੀ 5ਵੀਂ ਵਿਕਟ 30ਵੇਂ ਓਵਰ ਵਿੱਚ ਡਿੱਗੀ
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲਾਕੀ ਫਰਗੂਸਨ ਨੇ 30ਵੇਂ ਓਵਰ ਦੀ 5ਵੀਂ ਗੇਂਦ 'ਤੇ 40 ਦੌੜਾਂ ਦੇ ਨਿੱਜੀ ਸਕੋਰ 'ਤੇ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੂੰ ਵਿਕਟਕੀਪਰ ਟਾਮ ਲੈਥਮ ਹੱਥੋਂ ਕੈਚ ਆਊਟ ਕਰਵਾ ਦਿੱਤਾ।